ਸਾਡੇ ਮੁਲਕ ਵਿੱਚ ਲਿੰਗ ਆਧਾਰਿਤ ਟੈਸਟ ਕਰਨ ਦੀ ਮਨਾਹੀ ਹੈ। ਪੇਟ ਵਿੱਚ ਪਲ ਰਹੇ ਬੱਚੇ ਬਾਰੇ ਮੁੰਡਾ ਜਾਂ ਕੁੜੀ ਹੋਣ ਬਾਰੇ ਦੱਸਣਾ ਠੀਕ ਨਹੀਂ ਪਰ ਫੇਰ ਵੀ ਇਹ ਕੰਮ ਚੋਰੀ ਛਿਪੇ ਚੱਲੀ ਜਾ ਰਿਹਾ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਸਬਾ ਸਰਹਿੰਦ ਵਿਖੇ ਰੇਲਵੇ ਰੋਡ ਸਥਿਤ ਡਾ ਨਾਥ ਹਸਪਤਾਲ ਐਂਡ ਸਰਜੀਕਲ ਸੈਂਟਰ ਵਿਖੇ ਅਜਿਹਾ ਟੈਸਟ ਕਰੇ ਜਾਣ ਦਾ ਪਤਾ ਲੱਗਾ ਹੈ। ਹਰਿਆਣਾ ਦੇ ਸਿਰਸਾ ਤੋਂ ਪਹੁੰਚੀ ਚਾਰ ਮੈਂਬਰੀ ਟੀਮ ਨੇ ਇਨ੍ਹਾਂ ਨੂੰ ਮੌਕੇ ਤੇ ਫੜਿਆ ਹੈ।
ਇਸ ਟੀਮ ਨੇ ਹਸਪਤਾਲ ਵਾਲਿਆਂ ਨੂੰ ਪਹਿਲਾਂ 20 ਹਜ਼ਾਰ ਰੁਪਏ ਪੇਸ਼ਗੀ ਵੀ ਦਿੱਤੇ ਅਤੇ 18000 ਬਾਅਦ ਵਿੱਚ ਦਿੱਤੇ ਜਾਣੇ ਸਨ। ਹਰਿਆਣਾ ਦੇ ਸਿਰਸਾ ਤੋਂ ਪਹੁੰਚੀ ਟੀਮ ਦੇ ਡਾ ਬੁੱਧ ਰਾਮ ਨੇ ਦੱਸਿਆ ਹੈ ਕਿ ਸਿਰਸਾ ਦੇ ਸੀ ਐਮ ਓ ਨੂੰ ਕਿਸੇ ਮੁਖ਼ਬਰ ਨੇ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਕਿ ਇੱਥੇ ਸੋਨੀਆ ਨਾਮ ਦੀ ਔਰਤ ਗਾਹਕ ਲਿਆਉਂਦੀ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਸੋਨੀਆ ਨਾਲ ਫੋਨ ਤੇ ਗੱਲ ਕੀਤੀ ਅਤੇ 38000 ਵਿਚ ਗੱਲ ਮੁੱਕ ਗਈ।
ਉਨ੍ਹਾਂ ਨੇ 20 ਹਜ਼ਾਰ ਰੁਪਏ ਗੂਗਲ ਪੇ ਕਰ ਦਿੱਤੇ ਅਤੇ ਸੋਨੀਆ ਦੀ ਭੇਜੀ ਹੋਈ ਔਰਤ ਨੇ ਅੱਗੇ ਗੱਲ ਕਰਕੇ ਨਰਸਿੰਗ ਹੋਮ ਦੀ ਗੱਡੀ ਵਿਚ ਗਰਭਵਤੀ ਔਰਤ ਨੂੰ ਨਰਸਿੰਗ ਹੋਮ ਵਿੱਚ ਪਹੁੰਚਾਇਆ ਡਾ ਬੁੱਧ ਰਾਮ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਅਲਟਰਾਸਾਊਂਡ ਕਰਕੇ ਦੱਸਿਆ ਕਿ ਪੇਟ ਵਿਚ ਲੜਕੀ ਹੈ। ਇਹ ਲੈਪਟਾਪ ਦੇ ਜ਼ਰੀਏ ਰਿਕਾਰਡ ਵੀਡੀਓ ਚਲਾ ਕੇ ਗਾਹਕਾਂ ਨਾਲ ਧੋਖਾ ਕਰਦੇ ਹਨ। ਇਹ ਸੈਂਟਰ ਰਜਿਸਟਰਡ ਨਹੀਂ ਹੈ। ਇਨ੍ਹਾਂ ਤੇ ਧਾਰਾ 420 ਅਤੇ 120 ਬੀ ਅਧੀਨ ਕਾਰਵਾਈ ਹੋਵੇਗੀ।
ਜਦਕਿ ਸੋਨੀਆ ਤੋਂ ਪੁਲੀਸ ਪੁੱਛਗਿੱਛ ਕਰੇਗੀ। ਡਾ ਬੁੱਧ ਰਾਮ ਦੇ ਦੱਸਣ ਮੁਤਾਬਿਕ ਟੀਮ ਵਿੱਚ ਉਹ ਖ਼ੁਦ ਡਾਕਟਰ ਦੀਪਕ ਕੰਬੋਜ, ਮਹਿਲਾ ਆਂਗਨਵਾੜੀ ਸੁਪਰਵਾਈਜ਼ਰ ਹਰਜੀਤ ਕੌਰ ਅਤੇ ਫਾਰਮਾਸਿਸਟ ਦੀਪਕ ਕੁਮਾਰ ਸ਼ਾਮਿਲ ਸਨ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਹੈ ਕਿ ਹਰਿਆਣਾ ਤੋ ਰੇਡ ਕਰਨ ਆਈ ਟੀਮ ਦੀ ਕਾਰਵਾਈ ਸਮੇਂ ਉਹ ਵੀ ਮੌਕੇ ਤੇ ਪਹੁੰਚੇ ਸਨ। ਉਨ੍ਹਾਂ ਨੇ ਵੀ ਦੱਸਿਆ ਹੈ ਕਿ ਇਹ ਸੈਂਟਰ ਰਜਿਸਟਰਡ ਨਹੀਂ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰੀਪੋਰਟ