ਫੋਨ ਚ ਬਣਾਈ ਵੀਡੀਓ ਨੇ IAS ਅਫਸਰ ਦਾ ਕਰਤਾ ਬੁਰਾ ਹਾਲ

ਸਰਕਾਰੀ ਅਧਿਕਾਰੀਆਂ ਨੂੰ ਕੰਮ ਦੇ ਬਦਲੇ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਹੋਰ ਵੀ ਸਹੂਲਤਾਂ ਹਨ, ਜਿਵੇਂ ਕਿ ਭੱਤੇ, ਸਰਕਾਰੀ ਰਿਹਾਇਸ਼ ਆਦਿ। ਇਹ ਅਧਿਕਾਰੀ ਜਨਤਾ ਦੇ ਸੇਵਾਦਾਰ ਹਨ ਪਰ ਕਈ ਖੁਦ ਨੂੰ ਸੇਵਾਦਾਰ ਨਹੀਂ ਮੰਨਦੇ। ਸਗੋਂ ਜਨਤਾ ਦੇ ਹਾਕਮ ਮੰਨਦੇ ਹਨ। ਉਹ ਆਪਣੇ ਅਹੁਦੇ ਕਾਰਨ ਲੋਕਾਂ ਨਾਲ ਧੱਕਾ ਵੀ ਕਰਦੇ ਹਨ। ਜਿਸ ਦੀ ਉਦਾਹਰਨ ਛੱਤੀਸਗੜ੍ਹ ਦੇ ਜ਼ਿਲ੍ਹਾ ਸੂਰਜਪੁਰ ਵਿੱਚ ਦੇਖਣ ਨੂੰ ਮਿਲੀ, ਇਥੋਂ ਦੇ ਜ਼ਿਲ੍ਹਾ ਕੁਲੈਕਟਰ ਰਣਵੀਰ ਸ਼ਰਮਾ ਜਦੋਂ ਗ ਸ਼ ਤ ਤੇ ਆਏ ਤਾਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਕਰਫਿਊ ਦੌਰਾਨ ਜਾਂਦੇ ਹੋਏ ਦੇਖਿਆ।

ਲੜਕਾ ਆਪਣੇ ਮਾਤਾ ਪਿਤਾ ਦੀ ਦ-ਵਾ-ਈ ਲੈਣ ਲਈ ਜਾ ਰਿਹਾ ਸੀ। ਬਸ ਫੇਰ ਕੀ ਸੀ, ਕੁਲੈਕਟਰ ਸਾਹਿਬ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ। ਉਨ੍ਹਾਂ ਨੇ ਨੌਜਵਾਨ ਦੇ ਥੱਪੜ ਲਗਾਏ। ਮੋਬਾਈਲ ਜ਼ਮੀਨ ਤੇ ਸੁੱ-ਟ ਕੇ ਤੋ-ੜ ਦਿੱਤਾ। ਇਸ ਤੋਂ ਬਿਨਾਂ ਸ-ਕਿ-ਉ-ਰਿ-ਟੀ ਵਾਲਿਆਂ ਨੇ ਵੀ ਉਸ ਦੇ ਡੰ-ਡੇ ਲਗਾਏ। ਨੌਜਵਾਨ ਤਰਲੇ ਕਰਦਾ ਰਿਹਾ। ਦਵਾਈ ਦੀ ਪਰਚੀ ਦਿਖਾਉਂਦਾ ਰਿਹਾ, ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਜੋ ਸੂਬੇ ਦੇ ਮੁੱਖ ਮੰਤਰੀ ਤੱਕ ਵੀ ਪਹੁੰਚ ਗਈ, ਮੁੱਖ ਮੰਤਰੀ ਨੇ ਇਸ ਅਧਿਕਾਰੀ ਨੂੰ ਸ-ਸ-ਪੈਂ-ਡ ਕਰ ਦਿੱਤਾ ਹੈ। ਇਸ ਤੋਂ ਬਾਅਦ ਕਲੈਕਟਰ ਰਣਵੀਰ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਪਾ ਕੇ ਆਪਣੀ ਗ-ਲ-ਤੀ ਮੰਨਦੇ ਹੋਏ ਇਸ ਨੌਜਵਾਨ ਅਤੇ ਜਨਤਾ ਤੋਂ ਮੁ-ਆ-ਫੀ ਮੰਗੀ ਹੈ। ਹਰ ਕੋਈ ਕੁਲੈਕਟਰ ਦੁਆਰਾ ਕੀਤੀ ਗਈ ਕਾਰਵਾਈ ਦੀ ਨਿ-ਖੇ-ਧੀ ਕਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਸੂਰਜਪੁਰ ਦੇ ਹੀ ਇਕ ਐੱਸ.ਡੀ.ਐੱਮ. ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਐੱਸ ਡੀ ਐੱਮ ਦੁਆਰਾ ਇੱਕ ਨੌਜਵਾਨ ਦੇ ਚ ਪੇ ੜਾਂ ਲਾਈਆਂ ਗਈਆਂ।

ਉਸ ਤੋਂ ਬੈਠਕਾਂ ਵੀ ਕਢਵਾਈਆਂ ਗਈਆਂ ਹਨ। ਇਹ ਵੀਡੀਓ ਵੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਲੋਕ ਇਸ ਐੱਸ ਡੀ ਐੱਮ ਉੱਤੇ ਵੀ ਕਾਰਵਾਈ ਦੀ ਮੰਗ ਕਰ ਰਹੇ ਹਨ। ਲੋਕ ਚਾਹੁੰਦੇ ਹਨ ਕਿ ਕੁਲੈਕਟਰ ਵਾਂਗ ਹੀ ਇਸ ਐਸ ਡੀ ਐਮ ਨੂੰ ਵੀ ਨੌਕਰੀ ਤੋਂ ਹਟਾਇਆ ਜਾਵੇ। ਸਮਝ ਨਹੀਂ ਆਉਂਦੀ, ਇਹ ਅਫ਼ਸਰ ਕਦੋਂ ਆਪਣੀ ਹਉਮੈ ਤਿਆਗਣਗੇ। ਉਹ ਕਦੋਂ ਜਨਤਾ ਨਾਲ ਸਹੀ ਸਲੂਕ ਕਰਨਗੇ। ਇਹ ਅਫਸਰ ਇਹ ਗੱਲ ਕਿਉਂ ਭੁੱਲ ਜਾਂਦੇ ਹਨ ਕਿ ਉਹ ਖੁਦ ਵੀ ਇਸ ਸਮਾਜ ਦਾ ਹੀ ਹਿੱਸਾ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *