ਫੌਜੀ ਦੇ ਗਰੁੱਪ ਨੇ ਗਰਾਉਂਡ ਚ ਪਾਤੇ ਖਿਲਾਰੇ, ਮੁੰਡਿਆਂ ਨਾਲ ਕੀਤੀ ਵੱਡੀ ਜੱਗੋਂ ਤੇਰਵੀਂ

ਆਮ ਕਰਕੇ ਹਰ ਵਿਭਾਗ ਵਿੱਚ ਸਰਕਾਰੀ ਨੌਕਰੀਆਂ ਨਾਂਹ ਦੇ ਬਰਾਬਰ ਰਹਿ ਗਈਆਂ ਹਨ। ਜਿਸ ਕਰਕੇ ਨੌਜਵਾਨ ਬੇਰੁਜ਼ਗਾਰ ਹਨ ਅਤੇ ਫ਼ੌਜ ਵਿੱਚ ਭਰਤੀ ਹੋਣ ਨੂੰ ਤਰਜੀਹ ਦਿੰਦੇ ਹਨ। ਗੁਰਦਾਸਪੁਰ ਦੇ ਕਾਲਜ ਦੇ ਗਰਾਊਂਡ ਵਿੱਚ ਭਰਤੀ ਦੀ ਤਿਆਰੀ ਕਰ ਰਹੇ ਕੁਝ ਨੌਜਵਾਨਾਂ ਦਾ ਆਪਸ ਵਿਚ ਪੰ ਗਾ ਪੈ ਗਿਆ। ਇਕ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਭਰਤੀ ਹੋਣ ਲਈ ਗੌਰਮਿੰਟ ਕਾਲਜ ਦੇ ਗਰਾਊਂਡ ਵਿੱਚ ਜਾ ਕੇ ਰੇਸ ਲਗਾਉਂਦੇ ਹਨ। ਉੱਥੇ ਇਕ ਰਿਟਾਇਰਡ ਫੌਜੀ ਮੁੰਡਿਆਂ ਨੂੰ ਟਰੇਨਿੰਗ ਦਿੰਦਾ ਹੈ।

ਉਸ ਨੇ ਗੁਰੂ ਨਾਨਕ ਕੋਚਿੰਗ ਸੈਂਟਰ ਦੇ ਨਾਮ ਤੇ ਇਕ ਗਰੁੱਪ ਬਣਾਇਆ ਹੋਇਆ ਹੈ। ਇਸ ਲੜਕੇ ਨੇ ਦੱਸਿਆ ਹੈ ਕਿ ਇਹ ਫੌਜੀ ਚਾਹੁੰਦਾ ਹੈ ਕਿ ਉਸ ਦੇ ਗਰੁੱਪ ਦੇ ਹੀ ਮੁੰਡੇ ਗਰਾਊਂਡ ਵਿੱਚ ਆ ਸਕਣ। ਇਸ ਲਈ ਉਸ ਨੇ ਗਰਾਊਂਡ ਨੂੰ ਗੇਟ ਲਗਾ ਦਿੱਤਾ ਹੈ। ਉਹ ਮੁੰਡਿਆਂ ਨੂੰ ਗੇਟ ਪਾਸ ਖ਼ਰੀਦਣ ਲਈ ਕਹਿ ਰਿਹਾ ਹੈ। ਲੜਕੇ ਦਾ ਕਹਿਣਾ ਹੈ ਕਿ ਜਦੋਂ ਉਹ ਗਰਾਊਂਡ ਵਿੱਚ ਗਿਆ ਤਾਂ ਉਸ ਨੂੰ 15-20 ਮੁੰਡਿਆਂ ਨੇ ਘੇਰ ਲਿਆ ਅਤੇ ਉਸ ਦੀ ਖਿੱਚ ਧੂਹ ਕੀਤੀ।

ਜਦੋਂ ਉਸ ਨੂੰ ਹੋਰ 3-4 ਮੁੰਡੇ ਛੁਡਾਉਣ ਲਈ ਆਏ ਤਾਂ ਉਨ੍ਹਾਂ ਦੇ ਵੀ ਸੱ-ਟਾਂ ਲਾਈਆਂ ਗਈਆਂ। ਇਨ੍ਹਾਂ ਵਿੱਚੋਂ ਇੱਕ ਦੇ ਹੱਥ ਉੱਤੇ, ਦੂਸਰੇ ਦੇ ਗੋਡੇ ਉੱਤੇ ਅਤੇ ਤੀਸਰੇ ਦੀ ਅੱਖ ਉਤੇ ਸੱ-ਟ ਲੱਗੀ ਹੈ। ਇਕ ਹੋਰ ਲੜਕੇ ਨੇ ਦੱਸਿਆ ਹੈ ਕਿ ਉਹ ਤਾਂ ਇਕ ਲੜਕੇ ਨੂੰ ਛੁਡਾਉਣ ਹੀ ਗਏ ਸਨ। ਕੁਝ ਲੜਕਿਆਂ ਨੇ ਉਨ੍ਹਾਂ ਦੀ ਵੀ ਖਿੱਚ ਧੂਹ ਕੀਤੀ ਹੈ ਅਤੇ ਸੱ-ਟਾਂ ਲਾਈਆਂ ਹਨ। ਇਸ ਲੜਕੇ ਨੇ ਵੀ ਫ਼ੌਜੀ ਤੇ ਧੱ-ਕਾ ਕਰਨ ਦੇ ਦੋਸ਼ ਲਾਏ ਹਨ।

ਦੂਜੇ ਪਾਸੇ ਫ਼ੌਜੀ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਹੈ ਕਿ ਉਹ ਆਰਮੀ ਵਿੱਚੋਂ ਹੌਲਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ। ਗਰਾਊਂਡ ਵਿਚ ਕੁਝ ਨੌਜਵਾਨਾਂ ਦੇ ਮੋਬਾਇਲ ਅਤੇ ਮੋਟਰਸਾਈਕਲ ਗੁੰ-ਮ ਹੋ ਚੁੱਕੇ ਹਨ। ਜਿਸ ਕਰਕੇ ਉਸ ਨੇ ਕੁਝ ਕੋਚਾਂ ਨਾਲ ਮਿਲ ਕੇ ਇਥੇ ਗੇਟ ਲਗਾਉਣ ਦੀ ਤਜਵੀਜ਼ ਰੱਖੀ। ਉਹ ਚਾਹੁੰਦੇ ਹਨ ਕਿ ਗਰਾਊਂਡ ਵਿੱਚ ਦਾਖ਼ਲ ਹੋਣ ਵਾਲੇ ਲੜਕਿਆਂ ਨੂੰ ਮੁਫ਼ਤ ਪਾਸ ਦਿੱਤਾ ਜਾਵੇ। ਇਸ ਨਾਲ ਚੋ-ਰੀ ਨੂੰ ਠੱ-ਲ੍ਹ ਪਵੇਗੀ । ਉਹ ਆਪਣੇ ਕੋਲ ਤੋਂ 15-20 ਹਜ਼ਾਰ ਰੁਪਏ ਗਰਾਉਂਡ ਤੇ ਖਰਚ ਚੁੱਕੇ ਹਨ।

ਫੌਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਕਾਲਜ ਪ੍ਰਿੰਸੀਪਲ ਦੇ ਧਿਆਨ ਵਿੱਚ ਇਹ ਗੱਲ ਲਿਆਕੇ ਉਨ੍ਹਾਂ ਤੋਂ ਮ ਦ ਦ ਦੀ ਮੰਗ ਕੀਤੀ ਹੈ। ਉਹ ਚਾਹੁੰਦੇ ਹਨ ਕਿ ਇਲਾਕੇ ਦੇ ਵੱਧ ਤੋਂ ਵੱਧ ਮੁੰਡੇ ਫ਼ੌਜ ਵਿੱਚ ਭਰਤੀ ਹੋਣ। ਫ਼ੌਜੀ ਦੇ ਦੱਸਣ ਮੁਤਾਬਕ ਮੁੰਡਿਆਂ ਦੇ 2 ਗਰੁੱਪ ਆਪਸ ਵਿਚ ਟ-ਕ-ਰਾ ਗਏ। ਉਨ੍ਹਾਂ ਨੂੰ ਹ-ਟਾ-ਉਂ-ਦੇ ਸਮੇਂ ਉਸ ਦੀ ਆਪਣੀ ਵਰਦੀ ਵੀ ਫ-ਟ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *