ਹੁਣੇ ਹੁਣੇ ਕੰਗਨਾ ਬਾਰੇ ਆਈ ਵੱਡੀ ਖਬਰ

ਇਸ ਸਮੇਂ ਦੀ ਵੱਡੀ ਖ਼ਬਰ ਬਾਲੀਵੁੱਡ ਤੋਂ ਆ ਰਹੀ ਹੈ, ਜਿੱਥੇ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕੰਗਨਾ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਉਸ ਦਾ ਟਵਿੱਟਰ ਖਾਤਾ ਬੈਨ ਕਰ ਦਿੱਤਾ ਗਿਆ ਹੈ। ਕੰਗਨਾ ਰਣੌਤ ਦੇ ਟਵੀਟ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੇ ਹਨ। ਟਵਿੱਟਰ ਵੱਲੋ ਇਹ ਕਦਮ ਤਾਂ ਕਰਕੇ ਚੁੱਕਿਆ ਗਿਆ, ਕਿਉਂਕਿ ਕੰਗਨਾ ਵੱਲੋ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ।

ਕੰਗਨਾ ਦੇ ਟਵੀਟ ਬੰਦ ਕਰਨ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਕੰਗਨਾ ਦੇ ਟਵੀਟ ਹਮੇਸ਼ਾ ਹੀ ਬਿਨਾ ਸਿਰ ਪੈਰ ਵਾਲੇ ਵਿਵਾਦਿਤ ਹੁੰਦੇ ਸਨ। ਕਿਸਾਨ ਅੰਦੋਲਨ ਦੌਰਾਨ ਵੀ ਕੰਗਨਾ ਵੱਲੋ ਬਹੁਤ ਮਾੜੇ ਟਵੀਟ ਕੀਤੇ ਗਏ ਸਨ। ਉਹ ਕਈ ਵਾਰ ਦਿਲਜੀਤ ਨਾਲ ਵੀ ਉਲਝੀ ਸੀ। ਇਸ ਤੋਂ ਇਲਾਵਾ ਕੰਗਨਾ ਵੱਲੋ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬਾਰੇ ਵੀ ਕਈ ਟਵੀਟਸ ਕੀਤੇ ਗਏ ਸਨ।

ਬੰਗਾਲੀਆਂ ਬਾਰੇ ਟਵੀਟ ਕਰਨ ਕਰਕੇ ਉਸ ਤੇ ਮਾਮਲਾ ਦਰਜ ਹੋਣ ਦੀ ਵੀ ਗੱਲ ਪਤਾ ਲੱਗੀ ਹੈ। ਕੰਗਨਾ ਰਣੌਤ ਸੋਸ਼ਲ ਮੀਡੀਆ ਤੇ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਸਮਰਥਨ ਕਰ ਰਹੀ ਸੀ। ਹੋਰ ਤਾਂ ਹੋਰ ਕੰਗਨਾ ਨੂੰ ਸ਼ੋਸਲ ਮੀਡੀਆ ਤੇ ਵਿਵਾਦਾਂ ਦੀ ਰਾਣੀ ਕਿਹਾ ਜਾਂਦਾ ਹੈ।

Leave a Reply

Your email address will not be published. Required fields are marked *