ਸੋਨਾ ਚਾਂਦੀ ਦੀਆਂ ਕੀਮਤਾਂ ਚ ਹੋਇਆ ਵਾਧਾ, ਜਾਣੋ ਹੁਣ ਕਿੰਨਾ ਹੋ ਗਿਆ ਰੇਟ

ਕੁਝ ਸਮੇਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਨੋਟ ਕੀਤੀ ਜਾ ਰਹੀ ਸੀ। ਅਗਸਤ 2020 ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਇੱਕ ਰਿਕਾਰਡ ਬਣਾ ਚੁੱਕੇ ਹਨ। ਇਹ ਕੀਮਤ ਹੁਣ ਤਕ ਸਭ ਤੋਂ ਵੱਧ ਮੰਨੀ ਜਾ ਰਹੀ ਹੈ। ਪਿਛਲੇ ਸਾਲ ਅਗਸਤ ਵਿੱਚ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 57008 ਰੁਪਏ ਤੇ ਪਹੁੰਚ ਗਈ ਸੀ। ਜਦ ਕਿ ਚਾਂਦੀ ਦੀ ਕੀਮਤ 77840 ਰੁਪਏ ਪ੍ਰਤੀ ਕਿਲੋ ਸੀ। ਇਸ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ ਵਿੱਚ ਥੋੜ੍ਹੀ ਥੋੜ੍ਹੀ ਗਿਰਾਵਟ ਆਉਂਦੀ ਰਹੀ।

ਅੱਜ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਉਛਾਲ ਆਇਆ ਹੈ। ਮਾਹਿਰ ਵੀ ਪਿਛਲੇ ਦਿਨਾਂ ਵਿੱਚ ਕਹਿ ਰਹੇ ਸਨ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਥੋੜ੍ਹੇ ਸਮੇਂ ਲਈ ਹੀ ਹੈ। ਹੁਣ ਕੋਰੋਨਾ ਦੇ ਮਾਮਲੇ ਵੀ ਵਧਣ ਲੱਗੇ ਹਨ ਅਤੇ ਇਨ੍ਹਾਂ ਕੀਮਤੀ ਧਾਤਾਂ ਦੇ ਰੇਟ ਵੀ ਵਧਣ ਲੱਗੇ ਹਨ। ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਪ੍ਰਤੀ 10 ਗਰਾਮ ਸੋਨੇ ਦੀ ਕੀਮਤ 45530 ਰੁਪਏ ਨੋਟ ਕੀਤੀ ਗਈ।

ਇਸ ਤਰ੍ਹਾਂ ਹੀ ਐੱਮ ਸੀ ਐਕਸ ਤੇ ਚਾਂਦੀ ਦੀ ਕੀਮਤ 65003 ਰੁਪਏ ਪ੍ਰਤੀ ਕਿਲੋਗ੍ਰਾਮ ਨੋਟ ਕੀਤੀ ਗਈ ਸੋਨੇ ਦੀ ਕੀਮਤ ਵਿਚ ਇਹ ਵਾਧਾ 0.40 ਫ਼ੀਸਦੀ ਅਤੇ ਚਾਂਦੀ ਦੀ ਕੀਮਤ ਵਿੱਚ ਇਹ ਵਾਧਾ 0.68 ਫੀਸਦੀ ਨੋਟ ਕੀਤਾ ਗਿਆ। ਅੰਤਰਰਾਸ਼ਟਰੀ ਪੱਧਰ ਤੇ ਸੋਨੇ ਦੀ ਕੀਮਤ 1733.31 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ। ਇਸ ਤਰ੍ਹਾਂ ਹੀ ਚਾਂਦੀ ਦੀ ਕੀਮਤ 24.96 ਡਾਲਰ ਰਹੀ।

Leave a Reply

Your email address will not be published. Required fields are marked *