ਸੜਕ ਬਣਾਉਣ ਪਿੱਛੇ ਬੰਦਾ ਹੋ ਗਿਆ ਔਖਾ, ਸਾਰਾ ਪਿੰਡ ਹੈਰਾਨ- ਕਿਉਂ ਨੀ ਬਣਨ ਦੇ ਰਿਹਾ ਸੜਕ

ਬਹੁਤ ਸਾਰੇ ਪਿੰਡਾਂ ਵਿਚ ਪਿੰਡ ਵਾਸੀਆਂ ਵੱਲੋਂ ਹੀ ਰਸਤੇ ਰੋਕੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕੁਝ ਲੋਕ ਆਪਣੇ ਨਿੱਜੀ ਲਾਭ ਲਈ ਰਸਤਾ ਰੋਕ ਲੈਂਦੇ ਹਨ। ਜਿਸ ਕਰਕੇ ਸਾਰੇ ਪਿੰਡ ਵਾਸੀਆਂ ਨੂੰ ਲੰਘਣ ਵਿੱਚ ਰੁਕਾਵਟ ਆਉਂਦੀ ਹੈ। ਹਰ ਪਿੰਡ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੁੰਦਾ ਹੈ। ਜਿਸ ਨੇ ਪਿੰਡ ਦੀ ਸ਼ਾ-ਮ-ਲਾ-ਟ ਤੇ ਕ-ਬ-ਜ਼ਾ ਕੀਤਾ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰੂ ਕੀ ਨਗਰੀ, ਅੰਮ੍ਰਿਤਸਰ ਦੇ ਪਿੰਡ ਕਲੇਰ ਤੋਂ ਸਾਹਮਣੇ ਆਇਆ ਹੈ। ਇਸ ਪਿੰਡ ਵਿੱਚ 300 ਤੋਂ ਵੱਧ ਘਰ ਹਨ ਅਤੇ 1400 ਤੋਂ ਵੀ ਵੱਧ ਵੋਟਾਂ ਹਨ। ਇਸ ਪਿੰਡ ਦੇ ਰਹਿਣ ਵਾਲੇ ਨਿਰਮਲ ਸਿੰਘ ਅਤੇ ਕਾਬਲ ਸਿੰਘ ਨੇ ਪਿੰਡ ਦੀ ਫਿਰਨੀ ਤੇ ਕਬਜ਼ਾ ਕਰ ਲਿਆ ਸੀ।

ਉਨ੍ਹਾਂ ਨੇ ਇੱਥੋਂ ਸੜਕ ਬਣਾਉਣ ਤੇ ਵੀ ਰੋਕ ਲਗਾ ਦਿੱਤੀ ਸੀ। ਸੜਕ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਇਨ੍ਹਾਂ ਵਿਅਕਤੀਆਂ ਦੀ ਤਸੱਲੀ ਕਰਵਾ ਕੇ ਮੁੜ ਸਡ਼ਕ ਦਾ ਕੰਮ ਸ਼ੁਰੂ ਕਰਵਾ ਦਿੱਤਾ। ਪਿੰਡ ਕਲੇਰ ਦੇ ਰਹਿਣ ਵਾਲੇ ਮਹਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਫਿਰਨੀ ਦੇ ਸੱਜੇ ਅਤੇ ਖੱਬੇ ਪਾਸੇ ਨਿਰਮਲ ਸਿੰਘ ਅਤੇ ਕਾਬਲ ਸਿੰਘ ਦੀ ਜ਼-ਮੀ-ਨ ਹੈ। ਉਹ ਉਪਰੋਕਤ ਸਡ਼ਕ ਨੂੰ ਆਪਣੀ ਜ਼-ਮੀ-ਨ ਦਾ ਹਿੱਸਾ ਮੰਨਦੇ ਸਨ।

ਮਹਿੰਦਰ ਸਿੰਘ ਦੇ ਦੱਸਣ ਮੁਤਾਬਕ ਇਹ 30-40 ਸਾਲ ਪੁਰਾਣੀ ਸੜਕ ਹੈ। ਜਿਸ ਤੇ ਇਨ੍ਹਾਂ ਵਿਅਕਤੀਆਂ ਨੇ 6-7 ਸਾਲ ਤੋਂ ਕਬਜ਼ਾ ਕੀਤਾ ਹੋਇਆ ਸੀ। ਉਹ ਕੋਰਟ ਤੋਂ ਸਟੇਅ ਵੀ ਲਿਆਏ ਸਨ ਪਰ ਤਹਿਸੀਲਦਾਰ, ਪਟਵਾਰੀ ਅਤੇ ਐਸ ਡੀ ਓ ਆਦਿ ਨੇ ਆ ਕੇ ਸਡ਼ਕ ਦਾ ਕੰਮ ਚਾਲੂ ਕਰਵਾ ਦਿੱਤਾ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਿੰਡ ਦਾ ਸਰਪੰਚ ਵੀ ਸੜਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਿਰਮਲ ਸਿੰਘ ਅਤੇ ਕਾਬਲ ਸਿੰਘ ਮੰਨ ਨਹੀਂ ਸੀ ਰਹੇ। ਪੁਲੀਸ ਅਧਿਕਾਰੀ ਨੇ ਦੱਸਿਆ ਹੈ

ਕਿ ਸਡ਼ਕ ਦਾ ਕੰਮ ਚਾਲੂ ਕਰਵਾਉਣ ਦੇ ਮਾਮਲੇ ਵਿਚ ਤਹਿਸੀਲਦਾਰ, ਪਟਵਾਰੀ, ਐਸ.ਡੀ.ਓ ਅਤੇ ਜੇ.ਈ ਆਦਿ ਨੇ ਸਕਿਓਰਿਟੀ ਦੇ ਤੌਰ ਤੇ ਪੁਲੀਸ ਦੀ ਮੰਗ ਕੀਤੀ ਸੀ। ਜਿਨ੍ਹਾਂ ਵਿਅਕਤੀਆਂ ਨੇ ਸਟੇਅ ਲਈ ਸੀ। ਉਨ੍ਹਾਂ ਵਿਅਕਤੀਆਂ ਨੂੰ ਇਨ੍ਹਾਂ ਅਫ਼ਸਰਾਂ ਨੇ ਸਮਝਾ ਦਿੱਤਾ ਕਿ ਇਹ ਸਟੇਅ ਉਨ੍ਹਾਂ ਦੀ ਜ਼-ਮੀ-ਨ ਦੀ ਹੈ, ਸੜਕ ਦੀ ਨਹੀਂ। ਇਸ ਤੋਂ ਬਾਅਦ ਉਹ ਸਹਿਮਤ ਹੋ ਗਏ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਅਧਿਕਾਰੀਆਂ ਨੇ ਸਟੇਅ ਲੈਣ ਵਾਲਿਆਂ ਨੂੰ ਸਮਝਾਇਆ ਹੈ ਕਿ ਜੇਕਰ ਸੜਕ ਉਨ੍ਹਾਂ ਦੀ ਜ਼-ਮੀ-ਨ ਵਿੱਚ ਹੋਈ ਤਾਂ ਇਸ ਨੂੰ ਛੱਡ ਦਿੱਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *