ਅਪਰੈਲ ਦਾ ਮਹੀਨਾ ਕਣਕ ਦੀ ਫਸਲ ਸਾਂਭਣ ਦਾ ਮਹੀਨਾ ਹੈ। ਅੱਜ ਕੱਲ੍ਹ ਕਣਕ ਦੀ ਫਸਲ ਤਿਆਰ ਹੋ ਚੁੱਕੀ ਹੈ। ਕਿਸਾਨਾਂ ਨੂੰ ਫਸਲ ਸਾਂਭਣ ਦੀ ਕਾਹਲ ਹੈ। ਕਿਉਂਕਿ ਮੌਸਮ ਦੀ ਤਬਦੀਲੀ ਪਲਾਂ ਵਿੱਚ ਸਾਹ ਸੂ-ਤ ਲੈਂਦੀ ਹੈ। ਕਦੇ ਬਾਰਿਸ਼ ਆ ਜਾਂਦੀ ਹੈ। ਕਦੇ ਹਨ੍ਹੇਰੀ ਆ ਜਾਂਦੀ ਹੈ। ਇਸ ਤੋਂ ਬਿਨਾਂ ਅੱਜਕੱਲ੍ਹ ਫ਼ਸਲ ਪੱਕੀ ਹੋਈ ਹੋਣ ਕਾਰਨ ਅੱਗ ਵੀ ਲੱਗ ਜਾਂਦੀ ਹੈ। ਹਾਲੇ 2 ਦਿਨ ਪਹਿਲਾਂ ਹੀ ਪੰਜਾਬ ਦੇ ਰੱਤੇ ਕੇ ਪਿੰਡ ਤੋਂ ਖ਼ਬਰ ਆਈ ਸੀ। ਜਿੱਥੇ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗ ਜਾਣ ਕਾਰਨ 2 ਕਿੱਲੇ ਫਸਲ ਸੜ ਕੇ ਸੁਆਹ ਹੋ ਗਈ ਸੀ।
ਲੋਕਾਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾ ਲਿਆ ਸੀ। ਜਿਸ ਤੋਂ ਹੋਰ ਨੁਕਸਾਨ ਹੋਣ ਤੋਂ ਬਚ ਗਿਆ ਸੀ। ਹੁਣ ਤਾਜ਼ਾ ਮਾਮਲਾ ਗੰਗਾ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਰਦੁਆਰਾ ਸ੍ਰੀ ਜੋਹੜ ਸਾਹਿਬ ਨੇਡ਼ੇ ਫਸਲ ਨੂੰ ਅੱਗ ਲੱਗਣ ਦੀ ਘਟਨਾ ਨੇ ਇਲਾਕੇ ਵਿਚ ਤਰਥੱਲੀ ਪਾ ਦਿੱਤੀ। ਦੇਖਦੇ ਹੀ ਦੇਖਦੇ ਅੱਗ ਦੀਆਂ ਲਾਟਾਂ ਦਿਖਾਈ ਦੇਣ ਲੱਗੀਆਂ।
ਕਿਸਾਨਾਂ ਨੇ ਕੰਬਾਈਨਾਂ ਦੀ ਮਦਦ ਨਾਲ ਕੁਝ ਕਣਕ ਸਾਂਭਣ ਦੀ ਵੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਤੇਜ਼ ਸੀ। ਜਿਸ ਕਰਕੇ ਕੋਈ ਬਹੁਤੀ ਸਫ਼ਲਤਾ ਨਹੀਂ ਮਿਲ ਸਕੀ। ਕਈ ਲੋਕ ਤਾਂ ਖੇਤਾਂ ਵਿੱਚੋਂ ਭੱਜ ਕੇ ਜਾਨ ਬਚਾਉਂਦੇ ਦੇਖੇ ਗਏ। ਦੇਖਦੇ ਹੀ ਦੇਖਦੇ ਲਗਪਗ 40-50 ਕਿੱਲੇ ਕਣਕ ਸੜ ਗਈ। ਕਿਸਾਨਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੀ ਕਈ ਮਹੀਨੇ ਦੀ ਮਿਹਨਤ ਬਰਬਾਦ ਹੋ ਗਈ।
5-6 ਮਹੀਨੇ ਵਿਚ ਫ਼ਸਲ ਪੱਕ ਕੇ ਤਿਆਰ ਹੁੰਦੀ ਹੈ। ਇਸ ਸਮੇਂ ਦੌਰਾਨ ਕਿਸਾਨ ਖੇਤਾਂ ਵਿੱਚ ਹੱਡ ਭੰਨਵੀਂ ਮਿਹਨਤ ਕਰਦਾ ਹੈ। ਕਦੇ ਰਾਤ ਨੂੰ ਦਸੰਬਰ ਜਨਵਰੀ ਦੀ ਠੰਢ ਵਿੱਚ ਪਾਣੀ ਲਗਾਉਂਦਾ ਹੈ। ਕਦੇ ਇੰਨੀ ਧੁੰਦ ਵਿਚ ਸਪਰੇਅ ਕਰਦਾ ਹੈ। ਪੱਕੀ ਫ਼ਸਲ ਦੌਰਾਨ ਸਾਂਝੇ ਤੌਰ ਤੇ ਕਣਕ ਨੂੰ ਸਡ਼ਨੋਂ ਬਚਾਉਣ ਲਈ ਅਗੇਤੇ ਪ੍ਰਬੰਧ ਕਰਕੇ ਰੱਖਣੇ ਚਾਹੀਦੇ ਹਨ ਤਾਂ ਕਿ ਨੁਕਸਾਨ ਤੋਂ ਬਚਾਅ ਹੋ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ