12 ਸਾਲ ਪਹਿਲਾਂ ਘਰ ਦੀ ਗਰੀਬੀ ਧੋਣ ਗਿਆ ਸੀ ਪਰਦੇਸ਼, ਨਹੀਂ ਪਤਾ ਸੀ ਮੁੜਕੇ ਆਵੇਗੀ ਲਾਸ਼

ਮਨੁੱਖੀ ਜ਼ਿੰਦਗੀ ਦੀ ਤੁਲਨਾ ਇੱਕ ਪਾਣੀ ਦੇ ਬੁਲਬੁਲੇ ਨਾਲ ਕੀਤੀ ਜਾਂਦੀ ਹੈ। ਜਿਸ ਦਾ ਪਤਾ ਨਹੀਂ ਕਦੋਂ ਪਾਣੀ ਵਿਚ ਹੀ ਮਿਲ ਜਾਣਾ ਹੈ। ਇਸ ਤਰ੍ਹਾਂ ਹੀ ਮਨੁੱਖ ਦੇ ਦਮਾਂ ਦਾ ਵੀ ਭਰੋਸਾ ਨਹੀਂ। ਕਦੋਂ ਸਾਥ ਛੱਡ ਦੇਣਾ ਹੈ। ਕੁਝ ਅਜਿਹਾ ਹੀ ਹੋਇਆ ਹੈ, ਨੂਰਪੁਰਬੇਦੀ ਹਲਕੇ ਦੇ ਪਿੰਡ ਗੁਰਸੇਮਾਜਰਾ ਦੇ ਕਰਨੈਲ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ। ਉਹ 12 ਸਾਲ ਤੋਂ ਸਾਊਦੀ ਅਰਬ ਵਿਚ ਗਿਆ ਹੋਇਆ ਸੀ। ਉਹ ਨਹੀਂ ਸੀ ਜਾਣਦਾ ਕਿ ਉਸ ਨੂੰ ਜਿਊਂਦੇ ਜੀ ਆਪਣੇ ਪਰਿਵਾਰ ਨਾਲ ਮਿਲਣ ਦਾ ਮੌਕਾ ਹੱਥ ਨਹੀਂ ਲੱਗਣਾ।

ਉਸ ਦਾ 4 ਮਾਰਚ ਨੂੰ ਸਾਊਦੀ ਅਰਬ ਵਿੱਚ ਹੀ ਦੇ-ਹਾਂ-ਤ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਕੰਮ ਤੇ ਕੁਝ ਦੋਸਤ ਇਕੱਠੇ ਮਿਲ ਕੇ ਜਾਂਦੇ ਸਨ। ਜਦੋਂ ਕਰਨੈਲ ਸਿੰਘ ਦੇ ਦੋਸਤ ਉਸ ਨੂੰ ਆਪਣੇ ਨਾਲ ਕੰਮ ਤੇ ਲਿਜਾਣ ਲਈ ਉਸ ਦੇ ਕੋਲ ਆਏ ਤਾਂ ਕਰਨੈਲ ਸਿੰਘ ਦਿਲ ਦਾ ਦੌ-ਰਾ ਪੈਣ ਕਾਰਨ ਅੱਖਾਂ ਮੀ-ਟ ਚੁੱਕਾ ਸੀ। ਉਸ ਦੇ ਦੋਸਤਾਂ ਨੇ ਇਸ ਦੀ ਜਾਣਕਾਰੀ ਕਰਨੈਲ ਸਿੰਘ ਦੇ ਪਰਿਵਾਰ ਨੂੰ ਦਿੱਤੀ।

ਪਰਿਵਾਰ ਨੇ ਪਹਿਲਾਂ ਇਨਸਾਨੀਅਤ ਨਾਮ ਦੀ ਸੰਸਥਾ ਦੇ ਸੰਸਥਾਪਕ ਅਜੇਵੀਰ ਸਿੰਘ ਲਾਲਪੁਰਾ ਨੂੰ ਬੇਨਤੀ ਕੀਤੀ ਕਿ ਕਰਨੈਲ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਤੱਕ ਪਹੁੰਚਾਈ ਜਾਵੇ। ਅਜੇ ਵੀਰ ਸਿੰਘ ਨੇ ਸਾਊਦੀ ਅਰਬ ਵਿੱਚ ਭਾਰਤੀ ਅੰਬੈਸੀ ਨਾਲ ਸੰਪਰਕ ਕਰ ਕੇ ਮ੍ਰਿਤਕ ਦੇਹ ਦਿੱਲੀ ਦੇ ਏਅਰਪੋਰਟ ਤੇ ਮੰਗਵਾਈ। ਇਸ ਤੋਂ ਬਾਅਦ ਐਂਬੂਲੈਂਸ ਰਾਹੀਂ ਪੰਜਾਬ ਲਿਆ ਕੇ ਮ੍ਰਿਤਕ ਦੇਹ ਦਾ ਉਸ ਦੇ ਪਿੰਡ ਵਿਚ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ।

Leave a Reply

Your email address will not be published. Required fields are marked *