ਅਮ੍ਰਿਤਧਾਰੀ ਔਰਤ ਨੇ ਘਰ ਚ ਚਲਾਇਆ ਹੋਇਆ ਸੀ ਹੋਰ ਹੀ ਗਲਤ ਬਿਜਨਸ, ਸਿੰਘਾਂ ਨੂੰ ਲੱਗਿਆ ਪਤਾ ਤਾਂ ਦੇਖੋ ਕੀ ਬਣਿਆ

ਪਰਿਵਾਰ ਵਿਚ ਕੋਈ ਵੀ ਮਸਲਾ ਹੋਣ ਤੇ ਲੋਕ ਇਸ ਨੂੰ ਕਿਸੇ ਗੈਬੀ ਸ਼ਕਤੀ ਨਾਲ ਜੋੜ ਦਿੰਦੇ ਹਨ। ਇਸ ਦੇ ਉਪਾਅ ਲਈ ਲੋਕ ਸਾਧਾਂ ਜਾਂ ਹੋਰ ਪੁੱਛਾਂ ਦੇਣ ਵਾਲੇ ਲੋਕਾਂ ਨਾਲ ਸੰਪਰਕ ਕਰਨ ਲੱਗਦੇ ਹਨ। ਇਹ ਲੋਕ ਆਪਣੇ ਕੋਲ ਕੋਈ ਗ਼ੈਬੀ ਸ਼ਕਤੀ ਹੋਣ ਦਾ ਦਾਅਵਾ ਕਰਦੇ ਹੋਏ ਲੋਕਾਂ ਨੂੰ ਆਰਥਿਕ ਚੂਨਾ ਲਾਉਂਦੇ ਹਨ। ਫ਼ਿਰੋਜ਼ਪੁਰ ਹਲਕੇ ਦੇ ਲੋਕਾਂ ਨੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਪੱਲਾ ਮੇਘਾ ਦੀ ਰਹਿਣ ਵਾਲੀ ਇਕ ਔਰਤ ਰਜਵੰਤ ਕੌਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਲੋਕਾਂ ਦਾ ਦੋਸ਼ ਹੈ ਕਿ ਰਜਵੰਤ ਕੌਰ ਆਪਣੇ ਘਰ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਮ ਤੇ ਚੌਂਕੀ ਲਾਉਂਦੀ ਹੈ। ਉਹ ਦਾਅਵਾ ਕਰਦੀ ਹੈ ਕਿ ਉਸ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਆਉਂਦੇ ਹਨ। ਲੋਕਾਂ ਦੇ ਦੱਸਣ ਮੁਤਾਬਕ ਇੱਥੇ ਬੁੱਧਵਾਰ ਅਤੇ ਐਤਵਾਰ ਨੂੰ ਕਾਫੀ ਸੰਗਤ ਆਉਂਦੀ ਹੈ। ਰਜਵੰਤ ਕੌਰ ਵੱਲੋਂ ਫਲਾਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਲੋਕਾਂ ਨੂੰ ਪੁੱਤਰਾਂ ਦੀ ਦਾਤ ਬਖ਼ਸ਼ਣ ਦੇ ਦਾਅਵੇ ਕਰਦੀ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਪਹਿਲਾਂ ਐੱਸ ਐੱਚ ਓ ਨੇ ਉਨ੍ਹਾਂ ਨੂੰ ਬਿਆਨ ਦੇਣ ਲਈ ਬੁਲਾਇਆ ਤਾਂ ਕਿ ਰਾਜਵੰਤ ਕੌਰ ਤੇ ਪਰਚਾ ਦਰਜ ਕੀਤਾ ਜਾਵੇ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਬਾਅਦ ਵਿੱਚ ਐਸ ਐਚ ਓ ਟਾਲ ਮਟੋਲ ਕਰਨ ਲੱਗਾ। ਸੁਖਦੇਵ ਸਿੰਘ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਇਹ ਔਰਤ ਕਈ ਸਾਲ ਤੋਂ ਚੌਂਕੀ ਲਗਾ ਰਹੀ ਹੈ। ਰਾਜਵੰਤ ਕੌਰ ਦੀ ਇਹ ਹਰਕਤ ਸਿੱਖੀ ਸਿਧਾਂਤਾਂ ਦੇ ਉਲਟ ਹੈ। ਸੁਖਦੇਵ ਸਿੰਘ ਦੇ ਦੱਸਣ ਮੁਤਾਬਕ ਜਦੋਂ ਉਸ ਨੇ ਰਜਵੰਤ ਕੌਰ ਨੂੰ ਇਸ ਕੰਮ ਤੋਂ ਰੋਕਿਆ ਤਾਂ ਰਜਵੰਤ ਕੌਰ ਨੇ ਉਲਟਾ ਉਸ ਤੇ ਹੀ ਮਾਮਲਾ ਦਰਜ ਕਰਵਾ ਦਿੱਤਾ। ਸੁਖਦੇਵ ਸਿੰਘ ਨੇ ਦਲੀਲ ਦਿੱਤੀ ਹੈ ਕਿ ਰਜਵੰਤ ਕੌਰ ਦਾ ਪਤੀ ਅਤੇ ਦੋਵੇਂ ਪੁੱਤਰ ਦਾਰੂ ਪੀਂਦੇ ਹਨ।

ਜੇਕਰ ਰਜਵੰਤ ਕੌਰ ਕੋਲ ਕੋਈ ਗੈਬੀ ਸ਼ਕਤੀ ਹੈ ਤਾਂ ਆਪਣੇ ਪਰਿਵਾਰ ਵਿਚ ਹੀ ਸੁਧਾਰ ਕਰ ਲਵੇ। ਸੁਖਮੰਦਰ ਸਿੰਘ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਰਜਵੰਤ ਕੌਰ ਲੋਕਾਂ ਨੂੰ ਨਿਸ਼ਾਨ ਸਾਹਿਬ ਦੇ ਕੱਪੜੇ ਵਿੱਚ ਸ਼ਬਦ ਲਪੇਟ ਕੇ ਦਿੰਦੀ ਹੈ। ਉਹ ਲੋਕਾਂ ਨੂੰ ਕਹਿੰਦੀ ਹੈ ਕਿ ਇਸ ਨਾਲ ਉਨ੍ਹਾਂ ਦੇ ਕਾਰਜ ਰਾਸ ਹੋ ਜਾਣਗੇ। ਇਨ੍ਹਾਂ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਰਜਵੰਤ ਕੌਰ ਤੇ ਪਰਚਾ ਦਰਜ ਕੀਤਾ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *