ਇੰਨੇ ਵੱਡੇ ਕਾਂਡ ਤੋਂ ਬਾਅਦ ਖੋਜੀ ਕੁੱਤੇ ਲੈ ਆਈ ਪੁਲਿਸ, ਸਾਰੇ ਪਿੰਡ ਚ ਫੈਲਿਆ ਦਹਸ਼ਤ ਦਾ ਮਾਹੋਲ

ਇਨਸਾਨ ਰੋਟੀ ਕਮਾਉਣ ਲਈ ਸੌ ਸੌ ਪਾਪੜ ਵੇਲਦਾ ਹੈ। ਬਜ਼ੁਰਗ ਉਮਰੇ ਵੀ ਕੰਮ ਕਰਦਾ ਹੈ ਤਾਂ ਕਿ ਘਰ ਦਾ ਖਰਚਾ ਚੱਲ ਸਕੇ। ਕਈ ਵਾਰ ਆਦਮੀ ਦੀ ਜੇਬ ਵਿਚ ਪਿਆ ਪੈਸਾ ਹੀ ਉਸ ਦੀ ਜਾਨ ਜਾਣ ਦਾ ਕਾਰਨ ਬਣ ਜਾਂਦਾ ਹੈ। ਫਰੀਦਕੋਟ ਦੇ ਇਕ ਪਿੰਡ ਵਿਚ 65 ਸਾਲਾ ਇਕ ਵਿਅਕਤੀ ਬਾਬੂ ਸਿੰਘ ਪੁੱਤਰ ਮੋਦਨ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਘਰ ਵਿੱਚੋਂ ਹੀ ਮਿਲੀ ਹੈ। ਉਹ ਦਾਰੂ ਦੇ ਠੇਕੇ ਉਤੇ ਕਰਿੰਦੇ ਵਜੋਂ ਨੌਕਰੀ ਕਰਦਾ ਸੀ। ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਦਾਰੂ ਦੇ ਠੇਕੇ ਤੇ ਨੌਕਰੀ ਕਰਦਾ ਸੀ।

ਉਹ ਆਪ ਸਬਜ਼ੀ ਲਗਾਉਣ ਦਾ ਕੰਮ ਕਰਦਾ ਹੈ। ਜਿੱਥੇ ਉਸਨੇ ਸਬਜ਼ੀ ਲਗਾਈ ਹੋਈ ਹੈ। ਉਹ ਉੱਥੇ ਹੀ 20-25 ਦਿਨਾਂ ਤੋਂ ਸੌਂ ਰਿਹਾ ਹੈ। ਉਸ ਨੂੰ ਸਵੇਰੇ 8-30 ਵਜੇ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਮਿਲੀ। ਗੁਰਪ੍ਰੀਤ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿਸੇ ਅਮਲੀ ਬੰਦੇ ਨੇ ਇਹ ਕੰਮ ਕੀਤਾ ਹੋਵੇ। ਪਿੰਡ ਦੇ ਇੱਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਮ੍ਰਿਤਕ ਆਪਣੇ ਘਰ ਇਕੱਲਾ ਹੀ ਸੌਂਦਾ ਸੀ। ਰੋਟੀ ਉਹ ਗੁਆਂਢੀਆਂ ਦੇ ਘਰੋਂ ਖਾਂਦਾ ਸੀ।

ਜਦੋਂ ਉਹ ਰੋਟੀ ਖਾਣ ਗੁਆਂਢੀਆਂ ਦੇ ਘਰ ਸਵੇਰੇ ਨਾ ਗਿਆ ਤਾਂ ਗੁਆਂਢੀ ਉਸ ਨੂੰ ਦੇਖਣ ਆਏ। ਅੱਗੇ ਇਹ ਭਾਣਾ ਵਾਪਰ ਚੁੱਕਾ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਠੇਕੇ ਤੋਂ ਕਮਾਏ ਹੋਏ ਪੈਸੇ ਮ੍ਰਿਤਕ ਆਪਣੇ ਨਾਲ ਹੀ ਲਿਆਉਂਦਾ ਸੀ। ਜੋ ਦਿਨ ਵਿੱਚ ਠੇਕੇਦਾਰ ਉਸ ਤੋਂ ਲੈ ਜਾਂਦੇ ਸਨ। ਉਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਜੇਬ ਵੀ ਕੱਟੀ ਹੋਈ ਹੈ। ਨਾਂ ਤਾਂ ਉਸ ਕੋਲ ਨਕਦੀ ਹੈ ਅਤੇ ਨਾ ਹੀ ਠੇਕੇ ਦੀ ਚਾਬੀ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬਾਬੂ ਸਿੰਘ ਪੁੱਤਰ ਮੋਦਨ ਸਿੰਘ ਦਾਰੂ ਦੇ ਠੇਕੇ ਦੇ ਕਰਿੰਦੇ ਵਜੋਂ ਕੰਮ ਕਰਦਾ ਸੀ। ਉਸ ਦੀ ਮ੍ਰਿਤਕ ਦੇਹ ਘਰ ਵਿੱਚੋਂ ਮਿਲੀ ਹੈ। ਉਹ ਘਰ ਦੇ 2 ਹੀ ਮੈਂਬਰ ਹਨ। ਮ੍ਰਿਤਕ ਦੇ ਪੁੱਤਰ ਦਾ ਤਲਾਕ ਹੋ ਚੁੱਕਾ ਹੈ ਅਤੇ ਉਹ ਘਰ ਨਹੀਂ ਸੌਂਦਾ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਾਗ ਸਕੁਆਇਡ ਅਤੇ ਫਾਰੈਂਸਿਕ ਟੀਮ ਨੂੰ ਬੁਲਾਇਆ ਹੈ। ਪੁਲੀਸ ਜਲਦੀ ਹੀ ਮਾਮਲਾ ਟ੍ਰੇਸ ਕਰ ਲਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *