ਵਾਟਰ ਕੂਲਰ ਚੋਂ ਪਾਣੀ ਪੀਣ ਸਮੇਂ ਕੁੜੀ ਨਾਲ ਵੱਡੀ ਜੱਗੋ ਤੇਰਵੀ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਹਰ ਇੱਕ ਇਨਸਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਉਹ ਆਪਣੇ ਭਵਿੱਖ ਨੂੰ ਚੰਗਾ ਬਣਾਉਣ ਲਈ ਹਰ ਰੋਜ਼ ਸੰਘਰਸ਼ ਕਰਦਾ ਹੈ ਪਰ ਉਸ ਨੂੰ ਆਉਣ ਵਾਲੇ ਸਮੇਂ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ। ਇਨਸਾਨ ਦੇ ਆਉਣ ਵਾਲੇ ਸਮੇਂ ਬਾਰੇ ਤਾਂ ਰੱਬ ਹੀ ਜਾਣਦਾ ਹੈ। ਫਿਰ ਵੀ ਇਨਸਾਨ ਆਪਣੇ ਭਵਿੱਖ ਨੂੰ ਸਵਾਰਨ ਲਈ ਪੂਰੀ ਮਿਹਨਤ ਕਰਦਾ ਹੈ। ਉਸ ਨਾਲ ਪਰਮਾਤਮਾ ਕਦੋਂ ਕੀ ਖੇਡ ਖੇਡ ਜਾਂਦਾ ਹੈ, ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗਦਾ ਹੈ। ਇਹ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ,

ਜਿੱਥੇ 14 ਸਾਲਾ ਲੜਕੀ ਸਕੂਲ ਵਿਚ ਪੜ੍ਹਨ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਪਣੇ ਮਾਪਿਆਂ ਦੀ ਮੱਦਦ ਵੀ ਕਰਦੀ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਕੀ ਹੋ ਜਾਵੇਗਾ। ਦੱਸਣਯੋਗ ਹੈ ਕਿ ਇਹ 14 ਸਾਲਾ ਲੜਕੀ ਸਕੂਲ ਵਿਚ ਪੜ੍ਹਦੀ ਸੀ ਅਤੇ ਖਾਲੀ ਸਮੇਂ ਵਿੱਚ ਕੰਮ ਵੀ ਕਰਦੀ ਸੀ। ਬੀਤੇ ਦਿਨੀਂ ਲੜਕੀ ਕੰਮ ਕਰ ਕੇ ਆਈ ਸੀ। ਉਸ ਨੇ ਜੈਨ ਮੰਦਰ ਪਿੱਛੇ ਲਗਾਏ ਠੰਢੇ ਪਾਣੀ ਵਾਲੇ ਵਾਟਰ ਕੂਲਰ ਵਿੱਚੋਂ ਪਾਣੀ ਪੀਣ ਲਈ ਜਦੋਂ ਹੀ ਹੱਥ ਲਗਾਇਆ ਤਾਂ ਉਸ ਲੜਕੀ ਦੀ ਕਰੰਟ ਲੱਗਣ ਕਾਰਨ ਉਸ ਸਮੇਂ ਹੀ ਮੋਤ ਹੋ ਗਈ।

ਪਤਾ ਲੱਗਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਵਾਟਰ ਕੂਲਰ ਵਿਚ ਕਰੰਟ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਕਈ ਲੋਕਾਂ ਨੇ ਇਸ ਦੀ ਸ਼ਿ-ਕਾ-ਇ-ਤ ਵੀ ਕੀਤੀ ਪਰ ਕਿਸੇ ਨੇ ਗੱਲ ਨਹੀਂ ਸੁਣੀ। ਜਿਵੇਂ ਹੀ ਇਹ ਲੜਕੀ 11 ਵਜੇ ਦੇ ਕਰੀਬ ਪਾਣੀ ਪੀਣ ਲੱਗੀ ਤਾਂ ਹੱਥ ਲਾਉਂਦੀ ਸਾਰ ਉਸ ਦੀ ਮੋਤ ਹੋ ਗਈ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਵਾਟਰ ਕੂਲਰ ਵਿੱਚੋਂ ਕਿੰਨੇ ਹੀ ਲੋਕ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਕਰੰਟ ਕਿਉਂ ਨਹੀਂ ਲੱਗਿਆ? ਲੜਕੀ ਦੀ ਮਾਂ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਉਸ ਕੋਠੀ ਵਾਲਿਆਂ ਉੱਤੇ ਸ਼ੱਕ ਹੈ,

ਜਿਸ ਕੋਠੀ ਵਿਚ ਲੜਕੀ ਕੰਮ ਕਰਦੀ ਸੀ ਕਿ ਉਨ੍ਹਾਂ ਵੱਲੋਂ ਹੀ ਉਸ ਦੀ ਲੜਕੀ ਨਾਲ ਕੁਝ ਕੀਤਾ ਗਿਆ ਹੈ, ਜਿਸ ਕਾਰਨ ਉਸ ਦੀ ਮੋਤ ਹੋ ਗਈ। ਲੜਕੀ ਦੀ ਮਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦਮ੍ਰਿਤਕ ਦੇਹ ਨੂੰ ਪੋਸ ਟ ਮਾ ਰ ਟ ਮ ਲਈ ਭੇਜ ਦਿੱਤਾ ਗਿਆ। ਮੋਤ ਦੇ ਅਸਲ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *