ਅੰਮ੍ਰਿਤ ਵੇਲੇ ਸੇਵਾਦਾਰ ਨੇ ਬਰਛੇ ਨਾਲ ਵੱਢਿਆ ਪਾਠ ਕਰਨ ਜਾਂਦਾ ਗ੍ਰੰਥੀ ਸਿੰਘ, ਲਾਸ਼ ਸੁੱਟੀ ਸੂਏ ਚ

ਜੇ ਪਹਿਲਾਂ ਵਾਲੇ ਸਮਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਲੋਕਾਂ ਵਿਚ ਰਿਸ਼ਤੇ ਬਹੁਤ ਹੀ ਮਜ਼ਬੂਤ ਹੁੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਦੀ ਭਾਵਨਾ ਵੀ ਹੁੰਦੀ ਸੀ ਅਤੇ ਗੁਆਂਢੀ ਵੀ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਹੀ ਰਹਿੰਦੇ ਸਨ। ਇਸ ਦੇ ਹੀ ਉਲਟ ਅੱਜ ਦੇ ਸਮੇਂ ਵਿਚ ਗੁਆਂਢੀਆਂ ਨਾਲ ਪ੍ਰੇਮ-ਪਿਆਰ ਨਾਲ ਰਹਿਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਲੋਕੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੀ ਪ੍ਰੇਮ ਨਾਲ ਨਹੀਂ ਰਹਿੰਦੇ। ਹਰ ਛੋਟੀ ਮੋਟੀ ਨੋਕ ਝੋਕ ਉਤੇ ਵੀ ਇੱਕ ਦੂਜੇ ਦੀ ਜਾਨ ਲੈਣ ਨੂੰ ਤੁਰ ਪੈਂਦੇ ਹਨ।

ਅਜਿਹਾ ਹੀ ਇਕ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ ਨਾਲ ਅਜਿਹਾ ਹੀ ਕਾਂਡ ਕਰ ਦਿੱਤਾ। ਜਿਸ ਨੂੰ ਦੇਖ ਕੋਈ ਵੀ ਯਕੀਨ ਨਹੀ ਕਰੇਗਾ। ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕੁਲਦੀਪ ਸਿੰਘ ਸਵੇਰੇ 2 ਵਜੇ ਰੌਲ਼ ਲਾਉਣ ਲਈ ਗੁਰਦੁਆਰਾ ਸਾਹਿਬ ਜਾ ਰਹੇ ਸਨ। ਇਸੇ ਦੌਰਾਨ ਹੀ ਰਸਤੇ ਵਿਚ ਦਲਬਾਰਾ ਸਿੰਘ ਉਰਫ ਭੋਲਾ ਸਿੰਘ ਨਾਮਕ ਵਿਅਕਤੀਆਂ ਨੇ ਉਸਦੇ ਪਿਤਾ ਉੱਤੇ ਬਰਛੇ ਨਾਲ ਹਮਲਾ ਕਰਨ ਉਪਰੰਤ ਉਨ੍ਹਾਂ ਨੂੰ ਸੂਏ ਵਿੱਚ ਸੁੱਟ ਦਿੱਤਾ।

ਜਿਸ ਕਾਰਨ ਉਨ੍ਹਾਂ ਦੀ ਮੋਤ ਹੋ ਗਈ। ਮ੍ਰਤਕ ਕੁਲਦੀਪ ਸਿੰਘ ਦੇ ਲੜਕੇ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਸੇਖਾ ਉਮਰ 56 ਸਾਲ ਦੇ ਕਰੀਬ ਜਿਸ ਦਾ ਕਤਲ ਉਸ ਦੇ ਹੀ ਗੁਆਂਢੀ ਦਲਬਾਰਾ ਸਿੰਘ ਨੇ ਬਰਛੇ ਮਾਰ ਕੇ ਕਰ ਦਿੱਤਾ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਕੀ ਕੋਈ ਆਪਸੀ ਰੰਜਿਸ਼ ਸੀ। ਇਨ੍ਹਾਂ ਦੀ ਲੜਾਈ 30-35 ਸਾਲ ਤੋਂ ਚਲਦੀ ਆ ਰਹੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੁਲਦੀਪ ਸਿੰਘ ਸਵੇਰੇ ਆਪਣੀ ਰੋਲ਼ ਲਾਉਣ ਲਈ ਗੁਰਦੁਆਰਾ ਸਾਹਿਬ ਵਿਚ ਜਾ ਰਿਹਾ ਸੀ। ਗੁਰਦੁਆਰਾ ਸਾਹਿਬ ਦੇ ਗੇਟ ਤੇ ਦਲਬਾਰਾ ਸਿੰਘ ਨੇ ਕੁਲਦੀਪ ਨੂੰ ਬਰਛੇ ਮਾਰ ਕੇ ਪਿੰਡ ਦੇ ਨਾਲ ਪੈਂਦੇ ਸੂਏ ਵਿੱਚ ਸੁੱਟ ਦਿੱਤਾ। ਅਧਿਕਾਰੀ ਦਾ ਕਹਿਣਾ ਹੈ ਕਿ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਕੁਲਦੀਪ ਸਿੰਘ ਦੇ ਲੜਕੇ ਵਰਿੰਦਰ ਸਿੰਘ ਦੇ ਬਿਆਨਾਂ ਅਨੁਸਾਰ ਦਲਬਾਰਾ ਸਿੰਘ ਉਤੇ ਪਰਚਾ ਦਰਜ ਕਰ ਲਿਆ ਗਿਆ ਹੈ। ਜਿਸ ਉੱਤੇ 302 ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *