ਬੇਗਾਨੇ ਬੰਦੇ ਪਿੱਛੇ ਲੱਗ ਔਰਤ ਨੇ ਪੱਟ ਲਿਆ ਆਪਣਾ ਘਰ, ਸਿਰ ਚ ਹਥੌੜੇ ਮਾਰਨ ਤੋਂ ਬਾਅਦ ਦਿੱਤਾ ਨਹਿਰ ਚ ਧੱਕਾ

ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹਨ। ਪੁਲੀਸ ਨੂੰ ਧੋਖਾ ਦੇਣਾ ਕੋਈ ਸੌਖਾ ਕੰਮ ਨਹੀਂ। ਫਿਰੋਜ਼ਪੁਰ ਦੇ ਥਾਣਾ ਮਮਦੋਟ ਦੀ ਪੁਲਸ ਨੇ ਪਿਛਲੇ ਦਿਨੀਂ ਲਛਮਣ ਨਹਿਰ ਵਿਚੋਂ ਮਿਲੀ ਫੁੰਮਣ ਸਿੰਘ ਨਾਮ ਦੇ ਬੰਦੇ ਦੀ ਮਿ੍ਤਕ ਦੇਹ ਦੇ ਸਬੰਧ ਵਿੱਚ ਸਾਰਾ ਪਰਦਾਫਾਸ਼ ਕਰ ਦਿੱਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਨੂੰ 3 ਜੁਲਾਈ ਨੂੰ ਲਛਮਣ ਨਹਿਰ ਵਿੱਚੋਂ ਇਕ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਸੀ। ਉਸ ਦੇ ਮੋਬਾਇਲ ਤੋਂ ਉਸ ਦੀ ਪਛਾਣ ਫੁੰਮਣ ਸਿੰਘ ਵਜੋਂ ਹੋਈ ਸੀ।

ਜੋ ਕੇ ਸਾਬੂਆਣਾ ਪਿੰਡ ਵਿਖੇ ਸੇਠੀ ਦੇ ਭੱਠੇ ਤੇ ਕੰਮ ਕਰਦਾ ਸੀ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲੀਸ ਨੇ 6 ਤਰੀਕ ਨੂੰ ਇਸ ਮਾਮਲੇ ਵਿੱਚ ਗੁਰਚਰਨ ਸਿੰਘ ਅਤੇ ਬਲਦੇਵ ਸਿੰਘ ਨੂੰ ਕਾਬੂ ਕਰ ਲਿਆ ਸੀ ਅਤੇ ਫੇਰ 9 ਤਾਰੀਖ ਨੂੰ ਕੁਲਵੰਤ ਸਿੰਘ ਅਤੇ ਗੁਰਮੇਲ ਸਿੰਘ ਨੂੰ ਕਾਬੂ ਕਰ ਲਿਆ। ਇਨ੍ਹਾਂ ਤੋਂ ਇਕ ਹਥੌੜਾ ਵੀ ਬਰਾਮਦ ਕੀਤਾ ਗਿਆ ਹੈ। ਇਸ ਹਥੌੜੇ ਦਾ ਫੁੰਮਣ ਸਿੰਘ ਦੇ ਸਿਰ ਵਿੱਚ ਵਾਰ ਕਰ ਕੇ ਇਨ੍ਹਾਂ ਲੋਕਾਂ ਨੇ ਉਸ ਦੀ ਜਾਨ ਲੈ ਲਈ ਸੀ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੀ ਪਤਨੀ ਦਾ ਕੁਲਵੰਤ ਸਿੰਘ ਨਾਲ ਪ੍ਰੇਮ ਚੱਕਰ ਸੀ। ਇਹ ਲੋਕ 2 ਤਾਰੀਖ ਨੂੰ ਫੁੰਮਣ ਸਿੰਘ ਨੂੰ ਕਿਸੇ ਬਹਾਨੇ ਗੁਰਚਰਨ ਸਿੰਘ ਦੇ ਘਰ ਲੈ ਗਏ। ਉੱਥੇ ਇਨ੍ਹਾਂ ਨੇ ਫੁੰਮਣ ਸਿੰਘ ਨੂੰ ਕੋਈ ਨੀਂਦ ਦੀ ਦਵਾਈ ਪਿਲਾ ਦਿੱਤੀ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਨੇ ਸੁੱਤੇ ਹੋਏ ਫੁੰਮਣ ਸਿੰਘ ਦੇ ਸਿਰ ਵਿੱਚ ਹਥੌੜੇ ਦਾ ਵਾਰ ਕਰ ਕੇ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ।

ਫੇਰ ਉਸ ਨੂੰ ਉਹ ਉਸ ਦੇ ਮੋਟਰਸਾਈਕਲ ਸਮੇਤ ਨਹਿਰ ਤੇ ਲੈ ਗਏ ਅਤੇ ਮੋਟਰਸਾਈਕਲ ਸਮੇਤ ਨਹਿਰ ਵਿੱਚ ਸੁੱਟ ਦਿੱਤਾ। ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਨੂੰ ਫੁੰਮਣ ਸਿੰਘ ਦਾ ਬਜਾਜ ਪਲੈਟੀਨਾ ਮੋਟਰਸਾਈਕਲ ਬਿਨਾਂ ਨੰਬਰ ਤੋਂ ਮਿਲ ਗਿਆ ਹੈ ਅਤੇ ਫੁੰਮਣ ਸਿੰਘ ਦੀ ਮ੍ਰਿਤਕ ਦੇਹ ਅੱਗੇ ਤੋਂ ਮਿਲੀ ਹੈ। ਪੁਲੀਸ ਨੂੰ ਦੋਸ਼ੀਆਂ ਕੋਲੋਂ ਇਕ ਦੇਸੀ ਕੱਟਾ ਵੀ ਮਿਲਿਆ ਹੈ। ਸੀਨੀਅਰ ਪੁਲੀਸ ਅਫ਼ਸਰ ਦੇ ਦੱਸਣ ਮੁਤਾਬਕ ਫੁੰਮਣ ਸਿੰਘ ਦੀ ਪਤਨੀ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *