ਤੋਬਾ ਤੋਬਾ ਇੰਨਾ ਵੱਡਾ ਪਾਪ, ਇਹ ਕਾਰਾ ਕਰਨ ਵਾਲੀ ਨੂੰ ਤਾਂ ਰੱਬ ਨੇ ਵੀ ਮੁਆਫ ਨੀ ਕਰਨਾ

ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਲੜਕੀਆਂ ਹਰ ਖੇਤਰ ਵਿਚ ਅੱਗੇ ਹਨ ਪਰ ਫਿਰ ਵੀ ਕੁਝ ਲੋਕ ਆਪਣੇ ਦਿਮਾਗ ਦਾ ਵਿਕਾਸ ਨਹੀਂ ਕਰ ਸਕੇ। ਉਹ ਲੋਕ ਅੱਜ ਵੀ ਧੀਆਂ ਤੇ ਪੁੱਤਰਾਂ ਵਿਚਕਾਰ ਫਰਕ ਸਮਝਦੇ ਹਨ। ਇਸ ਕਰਕੇ ਅੱਜ ਵੀ ਸਾਡੇ ਦੇਸ਼ ਵਿਚ ਧੀਆਂ ਨੂੰ ਲੈ ਕੇ ਅੱਜ ਇਹ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ। ਜਿਨ੍ਹਾਂ ਨੂੰ ਦੇਖ ਰੂਹ ਕੰਬ ਜਾਂਦੀ ਹੈ। ਅਜਿਹਾ ਹੀ ਇਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਲੋਕਾਂ ਨੇ ਇੱਕ ਕੁੱਤੇ ਨੂੰ ਨਵਜੰਮੀ ਬੱਚੀ ਖਾਂਦੇ ਹੋਏ ਦੇਖਿਆ। ਜਿਸ ਨੂੰ ਦੇਖ ਕੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਅਜੇ ਇਹ ਮਾਮਲਾ ਠੰਡਾ ਵੀ ਨਹੀਂ ਹੋਇਆ ਸੀ ਕਿ ਕੁੱਤਾ ਇਕ ਹੋਰ ਨਵਜੰਮੀ ਬੱਚੀ ਨੂੰ ਮੂੰਹ ਵਿਚ ਪਾ ਕੇ ਲੈ ਆ ਰਿਹਾ ਸੀ। ਜਿਸ ਨੂੰ ਦੇਖ ਲੋਕ ਹੈਰਾਨ ਹੋ ਗਏ ਕਿ ਆਖਿਰ ਵਿੱਚ ਇਹ ਹੋ ਕੀ ਰਿਹਾ ਹੈ? ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਕੱਪੜਿਆਂ ਦਾ ਕੰਮ ਹੈ। ਉਸ ਦੀ ਦੁਕਾਨ ਤੇ ਇੱਕ ਗ੍ਰਾਹਕ ਆਇਆ।

ਜਿਸ ਨੇ ਉਸ ਨੂੰ ਇਸ ਪੂਰੇ ਮੰਦਭਾਗੀ ਘਟਨਾ ਬਾਰੇ ਦੱਸਿਆ ਕਿ ਪਾਰਕ ਵਿਚ ਕੁਝ ਕੁੱਤੇ ਇੱਕ ਨਵਜੰਮੀ ਬੱਚੀ ਨੂੰ ਖਾ ਰਹੇ ਹਨ। ਉਹ ਪਾਰਕ ਵੱਲ ਭੱਜੇ ਤਾਂ ਕੁੱਤੇ ਨੇ ਬੱਚੇ ਨੂੰ ਮੂੰਹ ਵਿਚ ਪਾਇਆ ਹੋਇਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਬੱਚੀ ਮਰੀ ਹੋਈ ਹੈ ਜਾਂ ਜਿਉਂਦੀ, ਉਨ੍ਹਾਂ ਨੇ ਇਸ ਦੀ ਜਾਣਕਾਰੀ ਸਿਕਿਓਰਟੀ ਗਾਰਡ ਦਿੱਤੀ। ਸਕਿਊਰਿਟੀ ਗਾਰਡ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ, ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ।

ਵਿਅਕਤੀ ਦੇ ਦੱਸਣ ਮੁਤਾਬਿਕ ਪੁਲਿਸ ਅਜੇ ਉਸ ਬੱਚੀ ਨੂੰ ਲੈ ਕੇ ਜਾ ਹੀ ਰਹੀ ਸੀ ਕਿ ਉਧਰੋਂ ਇੱਕ ਕੁੱਤਾ ਇੱਕ ਹੋਰ ਨਵਜੰਮੀ ਬੱਚੀ ਨੂੰ ਮੂੰਹ ਵਿੱਚ ਪਾ ਕੇ ਲੈ ਆ ਰਿਹਾ ਸੀ। ਉਨ੍ਹਾਂ ਨੇ ਕੁੱਤੇ ਨੂੰ ਡਰਾਇਆ ਤਾਂ ਕੁੱਤੇ ਨੇ ਡਰ ਕੇ ਬੱਚੀ ਨੂੰ ਉਥੇ ਹੀ ਸੁੱਟ ਦਿੱਤਾ। ਵਿਅਕਤੀ ਦੇ ਦੱਸਣ ਮੁਤਾਬਿਕ ਪਹਿਲਾਂ ਵਾਲ਼ੀ ਬੱਚੀ ਦੇ ਸਾਹ ਚੱਲਦੇ ਸਨ ਪਰ ਹੁਣ ਉਸ ਦੀ ਮੋਤ ਹੋ ਚੁੱਕੀ ਹੈ। ਜਿਸ ਦੀ ਇੱਕ ਬਾਂਹ ਕੁੱਤਿਆਂ ਵੱਲੋਂ ਪੂਰੀ ਤਰਾਂ ਖਾਧੀ ਗਈ ਸੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ 2 ਨਵਜੰਮੀਆਂ ਬੱਚੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਵਿੱਚ ਪਤਾ ਕੀਤਾ ਜਾਵੇਗਾ ਕਿ ਪਿਛਲੇ 2 ਦਿਨਾਂ ਤੋਂ ਕਿੰਨੇ ਬੱਚੇ ਪੈਦਾ ਹੋਏ ਹਨ ਅਤੇ ਕਿੰਨਿਆਂ ਦੀ ਮੋਤ ਹੋਈ ਹੈ। ਇਸ ਪੂਰੀ ਜਾਣਕਾਰੀ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *