ਇਸ ਔਰਤ ਨੇ ਅਜਿਹਾ ਕੀ ਕੀਤਾ, ਜੋ ਪਤੀ ਤੇ ਪੁੱਤਰਾਂ ਨੇ ਗਲੀ ਚ ਕੁੱਟਿਆ

ਇਕ ਕਹਾਵਤ ਹੈ ਅਕਸਰ 2 ਭਾਂਡੇ ਖੜਕਦੇ ਹੀ ਹੁੰਦੇ ਹਨ। ਭਾਵ ਮਮੂਲੀ ਨੋਕ ਝੋਕ ਤਾਂ ਹਰ ਘਰ ਵਿੱਚ ਹੁੰਦੀ ਹੈ ਪਰ ਜੇਕਰ ਕੰਮ ਵਧ ਜਾਵੇ ਤਾਂ ਜੱਗ ਹਸਾਈ ਹੀ ਹੁੰਦੀ ਹੈ। ਅਬੋਹਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ 2 ਨੌਜਵਾਨ ਅਤੇ ਇਕ ਵਿਅਕਤੀ ਕਿਸੇ ਔਰਤ ਦੀ ਬੁਰੀ ਤਰ੍ਹਾਂ ਖਿੱਚ ਧੂਹ ਕਰਦੇ ਹਨ। ਇਸ ਵਿੱਚ ਦੋਵੇਂ ਨੌਜਵਾਨ ਇਸ ਔਰਤ ਦੇ ਪੁੱਤਰ ਹਨ ਅਤੇ ਵਿਅਕਤੀ ਇਸ ਔਰਤ ਦਾ ਪਤੀ ਰਾਜ ਕੁਮਾਰ ਹੈ। ਇਨ੍ਹਾਂ ਦਾ ਆਪਸ ਵਿੱਚ ਕਲੇਸ਼ ਰਹਿੰਦਾ ਹੈ।

ਇਸ ਔਰਤ ਦੀ ਧੀ ਨੇ ਦੱਸਿਆ ਹੈ ਕਿ ਉਸ ਦੇ ਭਰਾ ਅਤੇ ਪਿਤਾ ਉਸ ਦੀ ਮਾਂ ਨਾਲ ਖਿੱਚ ਧੂਹ ਕਰਦੇ ਰਹਿੰਦੇ ਹਨ। ਉਹ ਨਹੀਂ ਜਾਣਦੀ ਕਿ ਅੱਜ ਕਹਾਣੀ ਕੀ ਸੀ, ਕਿਉਂਕਿ ਉਹ ਸ਼ਾਦੀਸ਼ੁਦਾ ਹੈ ਅਤੇ ਆਪਣੇ ਸਹੁਰੇ ਰਹਿੰਦੀ ਹੈ। ਲੜਕੀ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਪੇਕੇ ਆਈ ਤਾਂ ਉਸ ਦੀ ਮਾਂ ਨਾਲ ਖਿੱਚ ਧੂਹ ਕੀਤੀ ਜਾ ਰਹੀ ਸੀ। ਜਿਸ ਦੀ ਉਸ ਨੇ ਗੁਆਂਢੀਆਂ ਦੇ ਘਰ ਦੀ ਛੱਤ ਉੱਤੇ ਖੜ੍ਹ ਕੇ ਵੀਡੀਓ ਬਣਾ ਲਈ। ਇਨ੍ਹਾਂ ਨੇ ਉਸ ਨਾਲ ਵੀ ਹੱਥੋਪਾਈ ਕੀਤੀ।

ਲੜਕੀ ਦੀ ਮੰਗ ਹੈ ਕਿ ਉਸ ਦੇ ਭਰਾਵਾਂ ਅਤੇ ਪਿਤਾ ਉਤੇ ਕਾਰਵਾਈ ਹੋਵੇ ਅਤੇ ਉਸ ਦੀ ਮਾਂ ਨੂੰ ਇਨਸਾਫ਼ ਦਿੱਤਾ ਜਾਵੇ। ਔਰਤ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਉਸ ਤੋਂ 2 ਹਜ਼ਾਰ ਰੁਪਏ ਮੰਗ ਰਹੇ ਸਨ। ਉਸ ਦੇ ਨਾਂਹ ਕਰਨ ਤੇ ਉਹ ਉਸ ਦੀ ਖਿੱਚ ਧੂਹ ਕਰਨ ਲੱਗੇ। ਉਸ ਦੇ 1-2 ਡੰਡੇ ਵੀ ਲਾਏ ਗਏ। ਔਰਤ ਦਾ ਕਹਿਣਾ ਹੈ ਕਿ ਉਸ ਦਾ ਸਹੁਰਾ ਅਤੇ ਨਣਦ ਖੜ੍ਹ ਕੇ ਤਮਾਸ਼ਾ ਦੇਖਦੇ ਰਹੇ।

ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਰਹਿਣ ਲਈ ਮਕਾਨ ਅਤੇ ਖਾਣ ਲਈ ਰੋਟੀ ਦਿੱਤੀ ਜਾਵੇ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵੀਡੀਓ ਉਨ੍ਹਾਂ ਕੋਲ ਵੀ ਪਹੁੰਚੀ ਹੈ। ਇਸ ਵਿਅਕਤੀ ਦਾ ਨਾਮ ਰਾਜ ਕੁਮਾਰ ਪੁੱਤਰ ਚੂਨੀ ਲਾਲ ਹੈ ਅਤੇ ਲੜਕੇ ਆਕਾਸ਼ ਅਤੇ ਅਮਨ ਹਨ। ਉਨ੍ਹਾਂ ਨੇ ਇਕ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *