ਰਸੋਈ ਚ ਲੁੱਕ ਕੇ ਬਚਾਈ ਇਸ ਲੀਡਰ ਨੇ ਆਪਣੀ ਜਾਨ, ਕਿਸਾਨਾਂ ਨਾਲ ਪੈ ਗਿਆ ਪੇਚਾ

3 ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਪਿਆ ਰੇੜਕਾ ਖ਼ਤਮ ਨਹੀਂ ਹੋ ਰਿਹਾ। ਜਿਸ ਦੇ ਸਿੱਟੇ ਵਜੋਂ ਦੋਨਾਂ ਵਿਚਕਾਰ ਟਕਰਾਅ ਵਧਦਾ ਹੀ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਬੀ.ਜੇ.ਪੀ ਦੇ ਆਗੂਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਜਿੱਥੇ ਕਿਤੇ ਵੀ ਕੋਈ ਸਿਆਸੀ ਸਰਗਰਮੀ ਕਰਦੇ ਹਨ, ਕਿਸਾਨ ਜਥੇਬੰਦੀਆਂ ਉੱਥੇ ਹੀ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੰਦੀਆਂ ਹਨ।

ਪਿਛਲੇ ਸਮੇਂ ਦੌਰਾਨ ਮਲੋਟ ਵਿਖੇ ਇਕ ਭਾਜਪਾ ਆਗੂ ਦੇ ਕੱਪੜੇ ਉਤਾਰ ਦਿੱਤੇ ਗਏ ਸਨ। ਤਾਜ਼ਾ ਖ਼ਬਰਾਂ ਅਨੁਸਾਰ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿੱਚ ਵੀ ਇਕ ਭਾਜਪਾ ਆਗੂ ਦੇ ਕੱਪੜੇ ਫਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਆਗੂ ਨੂੰ ਕਿਸੇ ਘਰ ਦੀ ਰਸੋਈ ਵਿੱਚ ਵੜ ਕੇ ਆਪਣਾ ਬਚਾਅ ਕਰਨਾ ਪਿਆ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਨੂੰ ਇੱਥੇ ਭਾਜਪਾ ਆਗੂਆਂ ਦੀ ਹੋ ਰਹੀ ਮੀਟਿੰਗ ਦੀ ਭਿਣਕ ਪੈ ਗਈ। ਜਿਸ ਕਰਕੇ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ

ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਕਿਸਾਨ ਆਗੂ ਦੋਸ਼ ਲਗਾ ਰਹੇ ਹਨ ਕਿ ਜਦੋਂ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਤਾਂ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਭੂਪੇਸ਼ ਅਗਰਵਾਲ ਦੇ ਰੱਖਿਅਕ ਵੱਲੋਂ ਕਿਸਾਨਾਂ ਨੂੰ ਰਿਵਾਲਵਰ ਦਿਖਾਇਆ ਗਿਆ। ਇਸ ਤੋਂ ਬਾਅਦ ਮਾਮਲਾ ਉਲਝ ਗਿਆ। ਦੂਜੇ ਪਾਸੇ ਭਾਜਪਾ ਆਗੂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਉਨ੍ਹਾਂ ਦੀ ਖਿੱਚ ਧੂਹ ਕੀਤੀ ਹੈ। ਉਨ੍ਹਾਂ ਨੇ ਇਕ ਘਰ ਦੀ ਰਸੋਈ ਵਿੱਚ ਦਾਖ਼ਲ ਹੋ ਕੇ ਆਪਣਾ ਬਚਾਅ ਕੀਤਾ ਹੈ।

ਇਸ ਆਗੂ ਵੱਲੋਂ ਡੀ.ਐੱਸ.ਪੀ ਉਤੇ ਉਨ੍ਹਾਂ ਨੂੰ ਗਲਤ ਰਸਤੇ ਉੱਤੇ ਭੇਜਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਆਗੂ ਦਾ ਕਹਿਣਾ ਹੈ ਕਿ ਸੀਨੀਅਰ ਪੁਲੀਸ ਅਫ਼ਸਰ ਨੇ ਉਨ੍ਹਾਂ ਦੁਆਰਾ ਵਾਰ ਵਾਰ ਫੋਨ ਕਰਨ ਤੇ ਵੀ ਉਨ੍ਹਾਂ ਦਾ ਫੋਨ ਰਸੀਵ ਨਹੀ ਕੀਤਾ। ਅਸੀਂ ਜਾਣਦੇ ਹਾਂ ਕਿ ਕਿਸਾਨ ਜਥੇਬੰਦੀਆਂ ਅਤੇ ਬੀ.ਜੇ.ਪੀ ਆਗੂਆਂ ਵਿੱਚ ਟਕਰਾਅ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹੁਣ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ, ਇਹ ਤਾਂ ਜਾਂਚ ਦਾ ਵਿਸ਼ਾ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਰੱਦ ਕੀਤੇ ਜਾਣ ਜਦਕਿ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਭਦਾਇਕ ਦੱਸ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *