ਇਸ ਪਿੰਡ ਦੀਆਂ ਔਰਤਾਂ ਨੇ ਅਜਿਹਾ ਕੀ ਕੀਤਾ, ਜੋ ਜੰਗਲ ਦੀ ਅੱਗ ਵਾਂਗੂੰ ਵੀਡੀਓ ਹੋ ਗਈ ਵਾਇਰਲ

ਅੱਜ ਅਸੀਂ ਤੁਹਾਨੂੰ ਪੰਜਾਬ ਦੇ ਪੁਰਾਣੇ ਰੀਤੀ ਰਿਵਾਜਾਂ ਵਾਰੇ ਦੱਸਦੇ ਹਾਂ, ਪੰਜਾਬ ਵਿੱਚ ਅਨੇਕਾਂ ਤਰ੍ਹਾਂ ਦੇ ਰੀਤੀ ਰਿਵਾਜ ਸਨ। ਜਿਨ੍ਹਾਂ ਵਿੱਚੋਂ ਇੱਕ ਗੁੱਡੀ ਫੂਕਣਾ ਵੀ ਹੈ। ਪੁਰਾਣੇ ਸਮੇਂ ਵਿੱਚ ਲੋਕਾਂ ਦਾ ਮੰਨਣਾ ਸੀ, ਗੁੱਡੀ ਫੂਕਣ ਨਾਲ ਇੰਦਰ ਦੇਵਤਾ ਖ਼ੁਸ਼ ਹੋ ਕੇ ਮੀਂਹ ਜਰੂਰ ਪਾਵੇਗਾ। ਅੱਜ ਸਾਨੂੰ ਇਹ ਨਜ਼ਾਰਾ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਪੰਜਾਬ ਵਿੱਚ ਬਿਜਲੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਇਕ ਵਾਰ ਫਿਰ ਤੋਂ ਆਪਣਾ ਪੁਰਾਣਾ ਰਿਵਾਜ ਵਾਪਸ ਮੋੜ ਲਿਆਂਦਾ।

ਅਜਿਹਾ ਹੀ ਇੱਕ ਰੀਤੀ ਰਿਵਾਜ ਸੰਗਰੂਰ ਸ਼ਹਿਰ ਦੇ ਇੱਕ ਪਿੰਡ ਭੁੱਲਰਹੇੜੀ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਪਿੰਡ ਦੀਆਂ ਔਰਤਾਂ ਨੇ ਮੀਂਹ ਪਵਾਉਣ ਲਈ ਰੱਬ ਨੂੰ ਇਕ ਅਨੋਖੀ ਅਪੀਲ ਕੀਤੀ। ਜਿਸ ਵਿੱਚ ਉਨ੍ਹਾਂ ਨੇ ਇੱਕ ਕੱਪੜੇ ਦੀ ਗੁੱਡੀ ਤਿਆਰ ਕੀਤੀ ਅਤੇ ਉਸ ਦਾ ਪੂਰੇ ਰੀਤੀ ਰਿਵਾਜ ਨਾਲ ਸਸਕਾਰ ਵੀ ਕੀਤਾ। ਪਿੰਡ ਵਾਸੀ ਔਰਤਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਇੰਦਰ ਦੇਵਤਾ ਖੁਸ਼ ਹੋ ਕੇ ਮੀਂਹ ਜ਼ਰੂਰ ਪਾਵੇਗਾ। ਮਨਜੀਤ ਕੌਰ ਨਾਮਕ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਮਜਬੂਰ ਹੋ ਕੇ ਅਜਿਹਾ ਕਰਨਾ ਪੈ ਰਿਹਾ ਹੈ।

ਕਿਉਂਕਿ ਬਿਜਲੀ ਨਹੀਂ ਆ ਰਹੀ। ਪੀਣ ਲਈ ਠੰਡਾ ਪਾਣੀ ਨਹੀਂ ਮਿਲ ਰਿਹਾ। ਬੱਚਿਆਂ ਦਾ ਗਰਮੀ ਕਾਰਨ ਬੁਰਾ ਹਾਲ ਹੋ ਰਿਹਾ ਹੈ ਅਤੇ ਖੇਤਾਂ ਵਿਚ ਫਸਲਾਂ ਵੀ ਖਰਾਬ ਹੋ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਤਾਂ ਉਨ੍ਹਾਂ ਦੀ ਨਹੀਂ ਸੁਣੀ ਪਰ ਪਰਮਾਤਮਾ ਜ਼ਰੂਰ ਸੁਣੇਗਾ। ਅਰਸ਼ਪ੍ਰੀਤ ਕੌਰ ਨਾਮਕ ਲੜਕੀ ਨੇ ਦੱਸਿਆ ਕਿ ਉਸ ਨੂੰ ਗੁੱਡੀ ਫ਼ੂਕਣ ਬਾਰੇ ਉਸ ਦੀ ਦਾਦੀ ਦੱਸਦੀ ਹੁੰਦੀ ਸੀ ਕਿ ਕਿਵੇਂ ਉਹ ਆਪਣੀਆਂ ਸਹੇਲੀਆਂ, ਭਰਜਾਈਆਂ ਨਾਲ ਮਿਲ ਕੇ ਗੁੱਡੀ ਨੂੰ ਫੂਕਣ ਜਾਇਆ ਕਰਦੇ ਸਨ।

ਪਰ ਅੱਜ ਉਸ ਨੇ ਇਹ ਸਭ ਅੱਖੀਂ ਦੇਖਿਆ ਹੈ। ਅਰਸ਼ਪ੍ਰੀਤ ਦਾ ਕਹਿਣਾ ਹੈ ਕਿ ਉਸ ਨੂੰ ਇਹ ਸਭ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਪੁਰਾਣੇ ਰੀਤੀ ਰਿਵਾਜ਼ ਅੱਜ ਵੀ ਦੇਖਣ ਨੂੰ ਮਿਲ ਰਹੇ ਹਨ। ਉਸ ਦਾ ਕਹਿਣਾ ਹੈ ਕਿ ਹੋਰ ਵੀ ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਇਸ ਰਿਵਾਜ਼ ਬਾਰੇ ਨਹੀਂ ਪਤਾ। ਉਨ੍ਹਾਂ ਨੂੰ ਇਹ ਸਭ ਦੇਖ ਕੇ ਇਸ ਬਾਰੇ ਪਤਾ ਚੱਲੇਗਾ। ਤੁਹਾਨੂੰ ਇਹ ਪੁਰਾਣਾ ਰਿਵਾਜ਼ ਕਿਵੇਂ ਦਾ ਲੱਗਿਆ ਆਪਣੇ ਸੁਝਾਅ ਵੀ ਜ਼ਰੂਰ ਸਾਂਝੇ ਕਰੋ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *