ਇਸ ਜਗ੍ਹਾ ਫਟ ਗਿਆ ਬੱਦਲ, ਜਿਧਰ ਦੇਖੋ ਤਬਾਹੀ ਹੀ ਤਬਾਹੀ

ਕੁਦਰਤ ਕਦੋਂ ਕਿਸ ਤਰ੍ਹਾਂ ਦਾ ਰੂਪ ਧਾਰ ਲਵੇ, ਕੁਝ ਕਿਹਾ ਨਹੀਂ ਜਾ ਸਕਦਾ। ਕਦੇ ਤਾਂ ਸੋਕਾ ਹੀ ਪੈ ਜਾਂਦਾ ਹੈ ਅਤੇ ਕਈ ਵਾਰ ਜ਼ਿਆਦਾ ਮੀਂਹ ਪੈਣ ਕਾਰਨ ਹੜ੍ਹ ਆ ਜਾਂਦੇ ਹਨ। ਕਦੇ ਸਰਦੀ ਹੀ ਇੰਨੀ ਜ਼ਿਆਦਾ ਪੈਂਦੀ ਹੈ ਕਿ ਸਹਿਣ ਨਹੀਂ ਕੀਤੀ ਜਾ ਸਕਦੀ। ਇਸੇ ਲਈ ਤਾਂ ਕਹਿੰਦੇ ਹਨ, ਅੰਤ ਨਾ ਬਹੁਤਾ ਬੋਲਣਾ, ਅੰਤ ਨਾ ਬਹੁਤੀ ਚੁੱਪ। ਅੰਤ ਨਾ ਬਹੁਤਾ ਵਰਸਣਾ, ਅੰਤ ਨਾ ਬਹੁਤੀ ਧੁੱਪ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਹਲਕੇ ਦੇ ਭਾਗਸੂ ਵਿਚ ਬੱਦਲ ਫਟਣ ਨਾਲ ਪਲਾਂ ਵਿੱਚ ਜਲ ਹੀ ਜਲ ਹੋ ਗਿਆ।

ਇਥੋਂ ਲੰਘਦੇ ਨਾਲੇ ਵਿਚ ਹੜ੍ਹ ਆ ਗਿਆ ਅਤੇ ਪਾਣੀ ਸੜਕਾਂ ਉੱਤੇ ਆ ਪਹੁੰਚਿਆ। ਜਿਸ ਨੇ ਸੜਕਾਂ ਤੇ ਖੜ੍ਹੇ ਵਾਹਨ ਵੀ ਰੋੜ੍ਹ ਦਿੱਤੇ। ਲੋਕਾਂ ਨੂੰ ਦੌੜ ਕੇ ਹੋਟਲਾਂ ਵਿੱਚ ਵੜਨਾ ਪਿਆ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਕੋਰੋਨਾ ਕਾਰਨ ਲੋਕ ਲੰਬੇ ਸਮੇਂ ਤੋਂ ਲਾਕਡਾਊਨ ਦਾ ਸਾਹਮਣਾ ਕਰ ਰਹੇ ਸਨ। ਦੂਜੇ ਪਾਸੇ ਉਹ ਗਰਮੀ ਝੱਲ ਰਹੇ ਸਨ। ਜਿਉਂ ਹੀ ਲਾਕ ਡਾਊਨ ਵਿੱਚ ਛੋਟ ਮਿਲੀ ਤਾਂ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਠੰਢੀਆਂ ਪਹਾੜੀ ਥਾਵਾਂ ਵੱਲ ਨੂੰ ਨਿਕਲ ਤੁਰੇ।

ਇਨ੍ਹਾਂ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਸ਼ਹਿਰਾਂ ਦੇ ਹੋਟਲਾਂ ਵਿੱਚ ਸੈਲਾਨੀਆਂ ਦੀ ਚੰਗੀ ਭੀੜ ਹੈ ਪਰ ਭਾਗਸੂ ਵਿੱਚ ਬੱਦਲ ਫਟ ਜਾਣ ਕਾਰਨ ਇਹ ਲੋਕ ਕਸੂਤੇ ਘਿਰ ਗਏ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਣ ਲੱਗਾ। ਇੱਥੇ ਦੱਸਣਾ ਬਣਦਾ ਹੈ ਕਿ ਕਈ ਵਾਰ ਬੱਦਲ ਫਟ ਜਾਣ ਕਾਰਨ ਵੱਡਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਭਾਵੇਂ ਇਸ ਵਾਰ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੀ ਰਿਹਾ ਹੈ ਪਰ ਪਾਣੀ ਦੇ ਵਹਾਅ ਨੇ ਆਵਾਜਾਈ ਰੋਕ ਦਿੱਤੀ ਹੈ।

ਲੋਕ ਇਸ ਹੜ੍ਹ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਦੇਖ ਉਹ ਲੋਕ ਵੀ ਸੋਚੀਂ ਪੈ ਰਹੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਧਰਮਸ਼ਾਲਾ ਵਿਚ ਗਏ ਹੋਏ ਹਨ। ਇਸ ਪਹਾੜੀ ਇਲਾਕੇ ਵਿੱਚ ਮੌਸਮ ਤਬਦੀਲ ਹੁੰਦੇ ਸਮਾਂ ਨਹੀਂ ਲੱਗਦਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *