ਟੌਫੀਆਂ ਦਾ ਲਾਲਚ ਦੇ ਬੱਚੀ ਨਾਲ ਕੀਤਾ ਧੱਕਾ, ਮਾਂ ਨੇ ਖੋਲ੍ਹਿਆ ਦਰਵਾਜ਼ਾ ਤਾਂ ਉੱਡ ਗਏ ਹੋਸ਼

ਇਕ ਪਾਸੇ ਤਾਂ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇ ਰਹੀ ਹੈ। ਦੂਜੇ ਪਾਸੇ ਲੜਕੀਆਂ ਨਾਲ ਜਬਰ ਜਨਾਹ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੋਰ ਤਾਂ ਹੋਰ 7-8 ਸਾਲ ਦੀਆਂ ਮਾਸੂਮ ਬੱਚੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ। ਇਸ ਦਾ ਇੱਕ ਕਾਰਨ ਦੋਸ਼ੀਆਂ ਨੂੰ ਸਜ਼ਾ ਮਿਲਣ ਵਿੱਚ ਦੇਰੀ ਨੂੰ ਵੀ ਮੰਨਿਆ ਜਾ ਰਿਹਾ ਹੈ। ਜੇਕਰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਇਹ ਕਾਰਵਾਈਆਂ ਰੁਕ ਸਕਦੀਆਂ ਹਨ। ਜਗਰਾਉਂ ਦੇ ਇਕ ਪਿੰਡ ਵਿਚ 7 ਸਾਲ ਦੀ ਇਕ ਬੱਚੀ ਨਾਲ 29 ਸਾਲ ਦੇ ਇਕ ਵਿਅਕਤੀ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਬੱਚੀ ਦੀ ਮਾਂ ਦੇ ਦੱਸਣ ਮੁਤਾਬਕ ਬੱਚੀ ਆਪਣੇ ਘਰ ਵਿੱਚ ਟੀ ਵੀ ਦੇਖ ਰਹੀ ਸੀ। ਉਨ੍ਹਾਂ ਦਾ ਗੁਆਂਢੀ ਬੱਚੀ ਨੂੰ ਕੋਈ ਲਾਲਚ ਦੇ ਕੇ ਆਪਣੇ ਘਰ ਲੈ ਗਿਆ ਅਤੇ ਇਹ ਘਟੀਆ ਕਰਤੂਤ ਕੀਤੀ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਬੱਚੀ ਨੂੰ ਲੱਭਣ ਗਈ ਤਾਂ ਇਸ ਵਿਅਕਤੀ ਨੇ ਬੱਚੀ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਅਤੇ ਬੱਚੀ ਨੂੰ ਘਰ ਜਾ ਕੇ ਨਹਾਉਣ ਲਈ ਆਖਣ ਲੱਗਾ। ਬੱਚੀ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

ਇਕ ਵਿਅਕਤੀ ਦਾ ਵਿਚਾਰ ਹੈ ਕਿ ਮਾਸੂਮ ਬੱਚੀਆਂ ਨਾਲ ਅਜਿਹੀ ਹਰਕਤ ਕਰਨ ਵਾਲਿਆਂ ਦੀ ਜਾਨ ਲਈ ਜਾਣੀ ਚਾਹੀਦੀ ਹੈ। ਸਰਕਾਰਾਂ ਵੱਲੋਂ ਸਖ਼ਤ ਕਦਮ ਨਹੀਂ ਪੁੱਟੇ ਜਾ ਰਹੇ। ਇਸ ਕਰਕੇ ਹੀ ਘਟਨਾਵਾਂ ਵਾਰ ਵਾਰ ਵਾਪਰਦੀਆਂ ਹਨ। ਉਸ ਨੇ ਪੁਲੀਸ ਤੇ ਵੀ ਸ਼ਿਕਵਾ ਕੀਤਾ ਕਿ 2 ਘੰਟੇ ਹਸਪਤਾਲ ਵਿਚ ਬੀਤ ਜਾਣ ਤੋਂ ਬਾਅਦ ਵੀ ਬੱਚੀ ਦਾ ਮੈਡੀਕਲ ਨਹੀਂ ਹੋ ਸਕਿਆ। ਮਹਿਲਾ ਸਬ ਇੰਸਪੈਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 7 ਸਾਲ ਦੀ ਬੱਚੀ ਨਾਲ ਘਟੀਆ ਹਰਕਤ ਹੋਣ ਦੀ ਇਤਲਾਹ ਮਿਲੀ ਸੀ।

ਉਨ੍ਹਾਂ ਨੇ ਬੱਚੀ ਦੀ ਮਾਂ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਭਾਵੇਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਫੇਰ ਵੀ ਕੁਝ ਲੋਕਾਂ ਦੀ ਘਟੀਆ ਮਾਨਸਿਕਤਾ ਖਹਿੜਾ ਨਹੀਂ ਛੱਡਦੀ। ਅੱਜ ਜ਼ਰੂਰਤ ਹੈ ਅਜਿਹੇ ਲੋਕਾਂ ਦੀ ਸੋਚ ਨੂੰ ਬਦਲਣ ਦੀ ਤਾਂ ਕਿ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *