ਟਰੈਕਟਰ ਟਰਾਲੀ ਸਮੇਤ ਮੁੰਡਾ ਡਿੱਗਿਆ ਨਹਿਰ ਚ, ਪਤਾ ਲੱਗਣ ਤੇ ਵੱਡੀ ਗਿਣਤੀ ਚ ਲੋਕ ਭੱਜੇ ਨਹਿਰ ਵੱਲ

ਕੋਈ ਸਮਾਂ ਸੀ ਜਦੋਂ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ। ਸਿੰਚਾਈ ਵੀ ਹਲਟਾਂ ਦੁਆਰਾ ਹੁੰਦੀ ਸੀ ਪਰ ਅੱਜ ਹਾਲਾਤ ਬਦਲ ਗਏ ਹਨ। ਅਜੋਕਾ ਯੁੱਗ ਮਸ਼ੀਨੀ ਯੁੱਗ ਹੈ। ਖੇਤੀ ਵਿੱਚ ਮਸ਼ੀਨਰੀ ਦਾ ਅਹਿਮ ਬੋਲਬਾਲਾ ਹੈ। ਕਈ ਵਾਰ ਕਿਸੇ ਲਾਪ੍ਰਵਾਹੀ ਕਾਰਨ ਜਾਂ ਕਿਸੇ ਹੋਰ ਕੁਦਰਤੀ ਕਾਰਨਾਂ ਕਰਕੇ ਹਾਦਸੇ ਵਾਪਰ ਜਾਂਦੇ ਹਨ। ਜੋ ਕਿਸੇ ਵੱਡੇ ਨੁਕਸਾਨ ਦਾ ਕਾਰਨ ਵੀ ਬਣ ਜਾਂਦੇ ਹਨ। ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਸੁਰੇਵਾਲ ਵਿੱਚ ਵਾਪਰੀ ਇੱਕ ਮੰਦਭਾਗੀ ਘਟਨਾ ਨੇ ਪੂਰੇ ਇਲਾਕੇ ਵਿੱਚ ਤਰਥੱਲੀ ਮਚਾ ਦਿੱਤੀ ਹੈ।

ਇੱਥੋਂ ਦਾ 18 ਸਾਲਾ ਇਕ ਨੌਜਵਾਨ ਆਪਣੇ ਟਰੈਕਟਰ ਟਰਾਲੀ ਸਮੇਤ ਇਥੋਂ ਲੰਘਦੀ ਹਾਈਡਲ ਨਹਿਰ ਵਿੱਚ ਡਿੱਗ ਪਿਆ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਟਰੈਕਟਰ ਟਰਾਲੀ ਸਮੇਤ ਨਹਿਰ ਦੇ ਪੁਲ ਤੋਂ ਲੰਘ ਰਿਹਾ ਸੀ ਕਿ ਕਿਸੇ ਕਾਰਨ ਟਰੈਕਟਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗਾ। ਇਹ ਖ਼ਬਰ ਤੁਰੰਤ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕ ਵਾਹੋਦਾਹੀ ਨਹਿਰ ਵੱਲ ਦੌੜੇ ਆਉਣ ਲੱਗੇ। ਗੋਤਾਖੋਰਾਂ ਦੁਆਰਾ ਟਰੈਕਟਰ ਚਾਲਕ ਦੀ ਨਹਿਰ ਵਿਚੋਂ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਉਸ ਦੀ ਕੋਈ ਉੱਘ ਸੁੱਘ ਨਹੀਂ ਲੱਗੀ।

ਟਰੈਕਟਰ ਟਰਾਲੀ ਵੀ ਅਜੇ ਨਹਿਰ ਵਿੱਚੋਂ ਬਾਹਰ ਨਹੀਂ ਕੱਢੇ ਗਏ। ਇਸ ਲੜਕੇ ਦੇ ਪਰਿਵਾਰ ਵਿੱਚ ਮਾਹੌਲ ਗਮਗੀਨ ਹੈ। ਕੁਝ ਦਿਨ ਪਹਿਲਾਂ 2 ਕਾਰਾਂ ਨਹਿਰ ਵਿੱਚ ਡਿੱਗ ਗਈਆਂ ਸਨ। ਇਨ੍ਹਾਂ ਵਿਚੋਂ ਇਕ ਕਾਰ ਵਿਚ 2 ਨੌਜਵਾਨ ਸਵਾਰ ਸਨ ਅਤੇ ਇਕ ਕਾਰ ਵਿੱਚ ਇਕ ਹੀ ਨੌਜਵਾਨ ਸੀ। ਇਨ੍ਹਾਂ ਵਿੱਚ ਇੱਕ ਨੌਜਵਾਨ ਤਾਂ ਬਚ ਗਿਆ ਸੀ, ਜਦਕਿ ਦੂਸਰੇ ਦੋਵੇਂ ਕਾਰ ਸਮੇਤ ਡੁੱਬ ਗਏ ਸਨ। ਇਹ ਤਿੰਨੇ ਨੌਜਵਾਨ ਜਨਮ ਦਿਨ ਦੀ ਪਾਰਟੀ ਤੋਂ ਆਏ ਸਨ। ਜ਼ਿਆਦਾਤਰ ਹਾਦਸਿਆਂ ਦਾ ਕਾਰਨ ਕਿਤੇ ਨਾ ਕਿਤੇ ਸਾਡੀ ਅਣਗਹਿਲੀ ਹੁੰਦੀ ਹੈ ਪਰ ਇਹ ਹਾਦਸੇ ਪਰਿਵਾਰ ਲਈ ਅਸਹਿ ਹੋ ਨਿੱਬੜਦੇ ਹਨ।

Leave a Reply

Your email address will not be published. Required fields are marked *