ਪੰਜਾਬ ਚ ਇਸ ਜਗ੍ਹਾ ਸੁਹਾਵਣਾ ਹੋਇਆ ਮੌਸਮ, ਘਰਾਂ ਚੋਂ ਆਉਣ ਲੱਗੀ ਪਕੌੜਿਆਂ ਦੀ ਮਹਿਕ

ਗਰਮੀ ਨੇ ਵੱਟ ਕੱਢੇ ਪਏ ਹਨ। ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਆਉਂਦਾ ਹੈ। ਰਹਿੰਦੀ ਕਸਰ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੇ ਕੱਢ ਦਿੱਤੀ ਹੈ। ਲੋਕ ਧਰਨੇ ਮੁਜ਼ਾਹਰਿਆਂ ਤੇ ਉਤਰ ਆਏ ਹਨ। ਹੋਰ ਕੋਈ ਚਾਰਾ ਵੀ ਨਹੀਂ ਰਿਹਾ, ਕਿਉਂਕਿ ਬਿਜਲੀ ਮਨੁੱਖੀ ਜ਼ਿੰਦਗੀ ਦੀ ਇਕ ਅਹਿਮ ਜ਼ਰੂਰਤ ਬਣ ਚੁੱਕੀ ਹੈ। ਅੱਜ ਦੁਪਹਿਰ ਸਮੇਂ ਜਲੰਧਰ ਵਿੱਚ ਬਦਲੇ ਮੌਸਮ ਨੇ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆ ਦਿੱਤੀ। ਚਾਰ ਚੁਫ਼ੇਰੇ ਬੱਦਲ ਹੀ ਬੱਦਲ ਛਾ ਗਏ। ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਘੁੱਪ ਹਨੇਰਾ ਛਾ ਗਿਆ।

ਲੋਕ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਜਾਂਦੇ ਦੇਖੇ ਗਏ। ਜਿਸ ਤਰ੍ਹਾਂ ਅਕਸਰ ਦਸੰਬਰ ਜਨਵਰੀ ਦੇ ਦਿਨਾਂ ਵਿੱਚ ਧੁੰਦ ਪੈਣ ਕਾਰਨ ਹੁੰਦਾ ਹੈ। ਜਦੋਂ ਹਨੇਰੀ ਕਾਰਨ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਰੱਖਣੀਆਂ ਪੈਂਦੀਆਂ ਹਨ। ਜਲੰਧਰ ਦੇ ਮੌਸਮ ਨੇ ਅੱਜ ਉਹ ਵੇਲਾ ਯਾਦ ਕਰਵਾ ਦਿੱਤਾ, ਜਦੋਂ ਪੰਜਾਬ ਵਿੱਚ ਰੁੱਖ ਵੱਡੀ ਮਾਤਰਾ ਵਿੱਚ ਹੁੰਦੇ ਸਨ। ਜਦੋਂ ਕਾਲੀ ਘਟਾ ਛਾ ਜਾਂਦੀ ਸੀ ਤਾਂ ਮੋਰ ਕੂਕਿਆ ਕਰਦੇ ਸਨ। ਬੜਾ ਮਨਮੋਹਕ ਦ੍ਰਿਸ਼ ਹੁੰਦਾ ਸੀ। ਜਲੰਧਰ ਦੇ ਅੱਜ ਦੁਪਿਹਰ ਦੇ ਮੌਸਮ ਨੂੰ ਦੇਖ ਕੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ।

ਹਰ ਕੋਈ ਚਾਹੁੰਦਾ ਹੈ ਕਿ ਭਰਵੀਂ ਬਰਸਾਤ ਹੋਵੇ ਅਤੇ ਗਰਮੀ ਤੋਂ ਰਾਹਤ ਮਿਲੇਗੀ। ਜੇਕਰ ਵਰਖਾ ਵੱਧ ਹੋਵੇਗੀ ਤਾਂ ਬਿਜਲੀ ਦੀ ਵਰਤੋਂ ਘਟੇਗੀ ਅਤੇ ਬਿਜਲੀ ਦੇ ਕੱਟ ਘੱਟ ਲੱਗਣਗੇ। ਇਸ ਵਾਰ ਮਾਨਸੂਨ ਲੇਟ ਹੋਣ ਕਾਰਨ ਹਰ ਕੋਈ ਮੀਂਹ ਦੀ ਮੰਗ ਕਰ ਰਿਹਾ ਹੈ, ਜਦੋਂ 2 ਵਿਅਕਤੀ ਆਪਸ ਵਿੱਚ ਗੱਲਬਾਤ ਕਰਦੇ ਹਨ ਤਾਂ ਇਕ ਦੂਜੇ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਗੱਲਬਾਤ ਦਾ ਵਿਸ਼ਾ ਪੈ ਰਹੀ ਗਰਮੀ ਹੀ ਹੁੰਦਾ ਹੈ। ਅਖੀਰ ਮੀਂਹ ਦੀ ਉਮੀਦ ਉਤੇ ਗੱਲਬਾਤ ਖਤਮ ਹੁੰਦੀ ਹੈ।

Leave a Reply

Your email address will not be published. Required fields are marked *