ਇਹੋ ਜਿਹਾ ਕਲਯੁਗੀ ਪੁੱਤ ਰੱਬ ਕਿਸੇ ਨੂੰ ਨਾ ਦੇਵੇ, ਦੇਖੋ ਕਿਵੇਂ ਪਿਓ ਨੂੰ ਦਿੱਤੀ ਰੂਹ ਕਮਬਾਊ ਮੋਤ

ਮਨੁੱਖ ਬਹੁਤ ਸਵਾਰਥੀ ਹੋ ਗਿਆ ਹੈ। ਉਹ ਸਭ ਸਮਾਜਿਕ ਰਿਸ਼ਤਿਆਂ ਨੂੰ ਭੁਲਾ ਕੇ ਧਨ ਦੇ ਪਿੱਛੇ ਪੈ ਗਿਆ ਹੈ। ਜਾਇਦਾਦ ਪਿੱਛੇ ਪਰਿਵਾਰ ਦੇ ਮੈਂਬਰ ਇਕ ਦੂਸਰੇ ਦੀ ਜਾਨ ਲੈਣ ਤੋਂ ਗੁਰੇਜ਼ ਨਹੀਂ ਕਰਦੇ। ਫਾਜ਼ਿਲਕਾ ਦੇ ਪਿੰਡ ਕਟਹਿੜਾ ਵਿਚ ਇਕ ਪੁੱਤਰ ਨੇ ਜ਼ਮੀਨ ਪਿੱਛੇ ਆਪਣੇ ਪਿਤਾ ਦੀ ਹੀ ਜਾਨ ਲੈ ਲਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹ ਮੋਰਚਰੀ ਚ ਰਖਵਾਈ ਗਈ ਹੈ। ਮ੍ਰਿਤਕ ਅਮਰ ਸਿੰਘ ਦੇ ਛੋਟੇ ਭਰਾ ਸੁਭਾਸ਼ ਚੰਦਰ ਦੇ ਦੱਸਣ ਮੁਤਾਬਕ ਉਹ ਕਟਹਿੜਾ ਪਿੰਡ ਦੇ ਰਹਿਣ ਵਾਲੇ ਹਨ।

ਉਨ੍ਹਾਂ ਨੂੰ ਮ੍ਰਿਤਕ ਦੇ ਛੋਟੇ ਪੁੱਤਰ ਜੀਤੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਵੱਡੇ ਭਰਾ ਪ੍ਰਵੇਸ਼ ਨੇ ਆਪਣੇ ਪਿਤਾ ਤੇ ਗੋਲੀ ਚਲਾ ਦਿੱਤੀ ਹੈ। ਸੁਭਾਸ਼ ਚੰਦਰ ਨੇ ਦੱਸਿਆ ਹੈ ਕਿ ਜਦੋਂ ਉਹ ਆਪਣੇ ਭਰਾ ਧਰਮਵੀਰ ਸਮੇਤ ਘਟਨਾ ਸਥਾਨ ਤੇ ਪਹੁੰਚੇ ਤਾਂ ਪ੍ਰਵੇਸ਼ ਦਾ ਪਿਤਾ ਦਮ ਤੋੜ ਚੁੱਕਾ ਸੀ। ਉਸ ਦੀ ਛਾਤੀ ਵਿੱਚ 2 ਅਤੇ ਬਾਂਹ ਵਿੱਚ 1 ਨਿਸ਼ਾਨਾ ਲੱਗਾ ਹੋਇਆ ਸੀ। ਪਿਤਾ ਪੁੱਤਰ ਵਿਚਕਾਰ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਸੀ। ਸੁਭਾਸ਼ ਚੰਦਰ ਦੇ ਦੱਸਣ ਮੁਤਾਬਕ ਜ਼ਮੀਨ ਤੇ ਕਰਜ਼ਾ ਲੈ ਕੇ ਇਨ੍ਹਾਂ ਨੇ ਪੈਟਰੋਲ ਪੰਪ ਲਗਾ ਲਿਆ ਸੀ।

ਜੋ ਕਿ ਪਰਿਵਾਰ ਦੀ ਇਕ ਔਰਤ ਦੇ ਨਾਮ ਹੈ। ਘਟਨਾ ਸਾਢੇ 4 ਵਜੇ ਵਾਪਰੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਪਿਤਾ ਪੁੱਤਰ ਵਿਚਕਾਰ 10-12 ਸਾਲ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਜਿਸ ਦੇ ਚੱਲਦੇ ਪੁੱਤਰ ਨੇ ਇਹ ਭਾਣਾ ਵਰਤਾ ਦਿੱਤਾ। ਇਸ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਅਮਰ ਸਿੰਘ ਦੀ ਉਮਰ ਲਗਭਗ 60 ਸਾਲ ਸੀ ਅਤੇ ਪ੍ਰਵੇਸ਼ ਦੀ ਉਮਰ 40-42 ਸਾਲ ਹੈ। ਅਮਰ ਸਿੰਘ ਦੇ 2 ਪੁੱਤਰ ਹਨ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਕਟਹਿੜਾ ਵਿਚ ਇਕ ਪੁੱਤਰ ਨੇ ਹੀ ਆਪਣੇ ਪਿਤਾ ਦੀ ਜਾਨ ਲੈ ਲਈ ਹੈ। ਉਨ੍ਹਾਂ ਨੇ ਮ੍ਰਿਤਕ ਦੇਹ ਮੋਰਚਰੀ ਵਿਚ ਰਖਵਾ ਦਿੱਤੀ ਹੈ। ਥਾਣਾ ਮੁਖੀ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਿੰਡ ਤੋਂ ਇਨ੍ਹਾਂ ਦੇ ਖੇਤ ਵੱਲ ਨੂੰ ਜਾਂਦੇ ਰਸਤੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *