ਕਨੇਡਾ ਵਾਲਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਗਲਤ ਕਦਮ ਚੁੱਕਣ ਲੱਗਾ ਸੀ ਮੁੰਡਾ

ਜੇਕਰ ਅਸੀਂ ਪਿਛਲੇ ਸਮੇਂ ਵੱਲ ਝਾਤੀ ਮਾਰੀਏ ਤਾਂ ਪਹਿਲਾਂ ਐੱਨ ਆਰ ਆਈ ਲਾੜਿਆਂ ਦੁਆਰਾ ਪੰਜਾਬੀ ਕੁੜੀਆਂ ਨਾਲ ਧੋਖਾ ਕਰਨ ਦੇ ਮਾਮਲੇ ਸਾਹਮਣੇ ਆਇਆ ਕਰਦੇ ਸਨ। ਅਸੀਂ ਜਾਣਦੇ ਹਾਂ ਕਿ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਇਹ ਮਾਮਲੇ ਜ਼ੋਰ ਸ਼ੋਰ ਨਾਲ ਚੁੱਕੇ ਜਾਂਦੇ ਸਨ ਪਰ ਅੱਜਕੱਲ੍ਹ ਜ਼ਿਆਦਾਤਰ ਮਾਮਲੇ ਆਇਲੈਟਸ ਪਾਸ ਕੁੜੀਆਂ ਦੁਆਰਾ ਆਪਣੇ ਪਤੀਆਂ ਨਾਲ ਧੋਖਾ ਕਰਨ ਦੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਸ਼ਹਿਰ ਦੇ ਇੱਕ ਪਿੰਡ ਪੰਜੇਟਾ ਤੋਂ ਸਾਹਮਣੇ ਆਇਆ ਹੈ,

ਜਿੱਥੇ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਵਿਆਹ 5 ਫਰਵਰੀ 2020 ਵਿੱਚ ਵਿਚੋਲਿਆਂ ਰਾਹੀਂ ਆਈਲੈਟਸ ਵਾਲੀ ਲੜਕੀ ਨਾਲ ਹੋਇਆ। ਜਿਸ ਦੀ 22 ਦਸੰਬਰ ਨੂੰ ਦੇਖ ਹੋਈ ਸੀ, ਇਸ ਤੋਂ ਬਾਅਦ ਸੰਧੂ ਰੈਸਟੋਰੈਂਟ ਵਿਚ 29 ਦਿਸੰਬਰ ਨੂੰ ਮੰਗਣੀ ਹੋਈ, 5 ਫਰਵਰੀ ਨੂੰ 2020 ਨੂੰ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਸ ਨੇ ਆਪਣੀ ਪਤਨੀ ਦੀ ਬਾਹਰ ਜਾਣ ਦੀ ਫਾਈਲ ਲਗਾਈ। ਉਸ ਨੇ ਵਿਆਹ ਤੋਂ ਪਹਿਲਾ ਹੀ ਉਸ ਦੀ ਪਤਨੀ ਦੀਆਂ ਬਾਹਰ ਜਾਣ ਲਈ ਫੀਸਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਸਨ।

ਉਨਾਂ ਕੋਲ ਪੈਸੇ ਨਾ ਹੋਣ ਕਰਕੇ ਕੁਝ ਫੀਸਾਂ ਉਸ ਦੀ ਪਤਨੀ ਦੇ ਫੁੱਫੜ ਵੱਲੋਂ ਵੀ ਭਰੀਆਂ ਗਈਆਂ ਸਨ, ਜਿਨ੍ਹਾਂ ਦਾ ਉਨ੍ਹਾਂ ਨੇ ਸਾਰਾ ਪੈਸਾ ਵਾਪਸ ਕਰ ਦਿੱਤਾ। ਡੇਢ ਲੱਖ ਫੁੱਫੜ ਦੇ ਅਕਾਊਂਟ ਵਿਚ ਪਵਾਇਆ। 6 ਲੱਖ ਰੁਪਿਆ ਪਤਨੀ ਦੇ ਅਕਾਊਂਟ ਵਿਚ ਪਵਾਇਆ। ਇਕ ਲੱਖ ਰੁਪਏ ਸਹੁਰੇ ਨੂੰ ਦਿੱਤਾ ਸੀ, ਜੋ ਕਿ ਵਿਆਹ ਤੋਂ ਪਹਿਲਾਂ ਹੀ ਲੈ ਗਏ ਸਨ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਕੈਨੇਡਾ ਕੈਲਗਰੀ ਜਾਣ ਤੋਂ 10 ਦਿਨ ਬਾਅਦ ਹੀ ਉਸ ਨੇ ਗੱਲ ਕਰਨੀ ਬੰਦ ਕਰ ਦਿੱਤੀ।

ਸੁਖਵਿੰਦਰ ਸਿੰਘ ਦਾ ਸਹੁਰਾ ਪਰਿਵਾਰ ਉਸ ਤੋਂ 4 ਲੱਖ ਦੀ ਮੰਗ ਕਰ ਰਿਹਾ ਸੀ ਅਤੇ ਉਸ ਦੀ ਪਤਨੀ ਨੇ 4 ਲੱਖ ਰੁਪਏ ਉਨ੍ਹਾਂ ਦੇ ਪਰਿਵਾਰ ਨੂੰ ਦੇਣ ਨੂੰ ਲਈ ਕਿਹਾ ਪਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਹੀ ਉਸ ਉਸ ਦੇ ਖਾਤੇ ਵਿਚ 50 ਹਜਾਰ ਡਾਲਰ, ਆਈ ਫੋਨ ਅਤੇ ਕੱਪੜੇ ਦਾ ਖਰਚਾ, ਫੀਸਾਂ, ਉਸ ਦਾ 3- 4 ਲੱਖ ਦਾ ਖਰਚਾ ਹੋ ਚੁੱਕਿਆ ਹੈ ਅਤੇ ਉਸ ਕੋਲ ਅਜੇ ਕੋਈ ਵੀ ਪੈਸਾ ਨਹੀਂ ਹੈ। ਜਿਸ ਕਾਰਨ ਉਸ ਦੀ ਪਤਨੀ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।

ਜਿਸ ਕਰਕੇ ਉਹ ਡਿਪਰੈਸ਼ਨ ਵਿੱਚ ਰਹਿਣ ਲੱਗਾ ਅਤੇ ਉਸ ਨੇ ਗਲਤ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ। ਸੁਖਵਿੰਦਰ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੁੱਲ ਮਿਲਾ ਕੇ 24 ਲੱਖ ਦਾ ਖਰਚਾ ਆ ਚੁੱਕਿਆ ਹੈ, ਜਿਸ ਵਿੱਚ ਅਤੇ ਉਨ੍ਹਾਂ ਨੇ ਜ਼ਮੀਨ ਵੀ ਵੇਚੀ ਅਤੇ ਜੋ ਵੀ ਜਮ੍ਹਾਂ ਪੂੰਜੀ ਸੀ, ਉਹ ਸਾਰੀ ਲੱਗ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਆਨ-ਲਾਈਨ ਚੰਡੀਗੜ੍ਹ ਰਿਪੋਰਟ ਵੀ ਕੀਤੀ ਸੀ ਅਤੇ ਉਸ ਤੋਂ ਬਾਅਦ ਲੁਧਿਆਣਾ ਐਨ.ਆਰ.ਆਈ ਥਾਣੇ ਵਿੱਚ ਵੀ ਰਿਪੋਰਟ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ।

ਹੁਣ ਉਨ੍ਹਾਂ ਦੀ ਪ੍ਰਸ਼ਾਸਨ ਤੋਂ ਇੱਕੋ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਉਸ ਲੜਕੀ ਨੂੰ ਕੈਨੇਡਾ ਤੋਂ ਡਿਪੋਰਟ ਕਰਨਾ ਚਾਹੀਦਾ ਹੈ।ਸੁਖਵਿੰਦਰ ਸਿੰਘ ਦੀ ਛੋਟੀ ਭੈਣ ਨੇ ਦੱਸਿਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਲਵਪ੍ਰੀਤ ਸਿੰਘ ਲਾਡੀ ਦੀ ਆਤਮ ਹੱਤਿਆ ਬਾਰੇ ਖਬਰ ਫੈਲੀ ਹੋਈ ਹੈ , ਜੋ ਉਸ ਵੀਰ ਨੇ ਕੀਤਾ, ਅੱਜ ਤੋਂ 10 ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਵੀ ਅਜਿਹਾ ਕੁਝ ਵਾਪਰ ਜਾਣਾ ਸੀ। ਪਰਮਾਤਮਾ ਦੀ ਮਿਹਰ ਸਦਕਾ ਉਸ ਦਾ ਭਰਾ ਬਚ ਗਿਆ। ਉਸ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *