ਭੈਣ ਭਰਾ ਘੁੰਮਣ ਗਏ ਸੀ jaipur, ਨਹੀਂ ਪਤਾ ਸੀ ਉਥੇ ਅਸਮਾਨ ਚ ਮੋਤ ਕਰਦੀ ਪਈ ਉਡੀਕਾਂ

ਜਦੋਂ ਤੋਂ ਮਨੁੱਖੀ ਜੀਵਨ ਹੋਂਦ ਵਿੱਚ ਆਇਆ ਹੈ, ਉਸ ਸਮੇਂ ਤੋਂ ਹੀ ਮਨੁੱਖ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਹੈ। ਅਜੇ ਦੋ ਦਿਨ ਪਹਿਲਾਂ ਹੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਇਹ ਘਟਨਾ ਅਮੀਰ ਮਹਿਲ ਨੇੜੇ ਵਾਚ ਟਾਵਰ ਤੇ ਵਾਪਰੀ ਹੈ। ਰਾਜਸਥਾਨ ਤੋਂ ਬਾਹਰਲੇ ਲੋਕ ਵੀ ਇੱਥੇ ਘੁੰਮਣ ਫਿਰਨ ਆਏ ਹੋਏ ਸਨ। ਜਦੋਂ ਲੋਕ ਵਾਚ ਟਾਵਰ ਤੇ ਚੜ੍ਹੇ ਹੋਏ ਸਨ ਤਾਂ ਅਸਮਾਨੀ ਬਿਜਲੀ ਡਿੱਗ ਪਈ।

ਜਿਸ ਵਿੱਚ ਲਗਪਗ ਡੇਢ ਦਰਜਨ ਜਾਨਾਂ ਚਲੀਆਂ ਗਈਆਂ ਅਤੇ 2 ਦਰਜਨ ਤੋਂ ਜ਼ਿਆਦਾ ਲੋਕਾਂ ਦੇ ਸੱਟਾਂ ਲੱਗੀਆਂ। ਅੰਮ੍ਰਿਤਸਰ ਦੇ ਛੇਹਰਟਾ ਦੇ ਅਮਿਤ ਸ਼ਰਮਾ ਉਰਫ ਪ੍ਰਿੰਸ ਅਤੇ ਉਸ ਦੀ ਭੈਣ ਸ਼ਿਵਾਨੀ ਵੀ ਇਸ ਹਾਦਸੇ ਵਿਚ ਦਮ ਤੋੜ ਗਏ ਹਨ। ਸ਼ਿਵਾਨੀ ਦੇ ਮਾਮੇ ਨਰਿੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ। ਉਨ੍ਹਾਂ ਦੀਆਂ ਅੱਖਾਂ ਅੱਗੇ ਇਨ੍ਹਾਂ ਬੱਚਿਆਂ ਦੇ ਉਹ ਚਿਹਰੇ ਘੁੰਮ ਰਹੇ ਹਨ, ਜਦੋਂ ਇਹ ਬਹੁਤ ਛੋਟੇ ਬੱਚੇ ਸਨ।

ਮ੍ਰਿਤਕਾਂ ਦੇ ਚਚੇਰੇ ਭਰਾ ਦੇ ਦੱਸਣ ਮੁਤਾਬਕ ਅਮਿਤ ਅਤੇ ਸ਼ਿਵਾਨੀ ਰਾਜਸਥਾਨ ਵਿੱਚ ਘੁੰਮਣ ਗਏ ਸਨ। ਉੱਥੇ ਪਹਿਲਾਂ ਅਸਮਾਨੀ ਬਿਜਲੀ ਡਿੱਗਣ ਨਾਲ ਸ਼ਿਵਾਨੀ ਦੀ ਜਾਨ ਚਲੀ ਗਈ ਅਤੇ ਫੇਰ 10-15 ਮਿੰਟ ਬਾਅਦ ਦੁਬਾਰਾ ਬਿਜਲੀ ਡਿੱਗੀ ਅਤੇ ਅਮਿਤ ਵੀ ਦਮ ਤੋੜ ਗਿਆ। ਉਨ੍ਹਾਂ ਨੂੰ ਸ਼ਿਕਵਾ ਹੈ ਕਿ ਹੁਣ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਉਨ੍ਹਾਂ ਤੱਕ ਨਹੀਂ ਪਹੁੰਚਿਆ। ਅਮਿਤ ਦੇ ਦੋਸਤ ਕਰਮਜੀਤ ਨੇ ਦੱਸਿਆ ਹੈ ਕਿ ਉਹ ਬਹੁਤ ਗੂੜ੍ਹੇ ਦੋਸਤ ਸਨ।

ਉਹ ਜਿੱਥੇ ਵੀ ਜਾਂਦੇ ਸਨ। ਇਕੱਠੇ ਜਾਂਦੇ ਸਨ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਉਹ ਅਮਿਤ ਨਾਲ ਨਹੀਂ ਗਿਆ। ਕਰਮਜੀਤ ਦੇ ਦੱਸਣ ਮੁਤਾਬਕ ਅਮਿਤ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ਿਵਾਨੀ ਦੀ ਜਾਨ ਚਲੀ ਗਈ ਹੈ। ਇਸ ਤੋਂ 15 ਮਿੰਟ ਬਾਅਦ ਪਤਾ ਲੱਗਾ ਕਿ ਦੁਬਾਰਾ ਫੇਰ ਬਿਜਲੀ ਡਿੱਗੀ ਹੈ ਅਤੇ ਅਮਿਤ ਵੀ ਦਮ ਤੋੜ ਚੁੱਕਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *