ਲਵਪ੍ਰੀਤ ਬੇਅੰਤ ਕੌਰ ਮਾਮਲੇ ਚ ਨਵਾਂ ਮੋੜ, ਕੁੜੀ ਵਾਲਿਆਂ ਨੇ ਦਿਖਾਈਆਂ ਹੁਣ ਆਹ ਚੈਟਾਂ

ਅੱਜਕੱਲ੍ਹ ਆਈਲੈੱਟਸ ਪਾਸ ਕੁੜੀਆਂ ਦੁਆਰਾ ਮੁੰਡਿਆਂ ਨਾਲ ਧੋਖਾ ਕਰਨ ਦੇ ਮਾਮਲੇ ਧੜਾ ਧੜ ਮੀਡੀਆ ਦੀ ਸੁਰਖ਼ੀ ਬਣ ਰਹੇ ਹਨ। ਪਿਛਲੇ ਦਿਨੀਂ ਬਰਨਾਲਾ ਦੇ ਲੜਕੇ ਲਵਪ੍ਰੀਤ ਦਾ ਮਾਮਲਾ ਵੀ ਮੀਡੀਆ ਵਿਚ ਆਇਆ ਸੀ। ਲਵਪ੍ਰੀਤ ਦੀ ਜਾਨ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਧੋਖਾ ਦੇਣ ਦੇ ਦੋਸ਼ ਲਗਾਏ ਸਨ। ਹੁਣ ਬੇਅੰਤ ਕੌਰ ਦੇ ਮਾਤਾ ਪਿਤਾ ਨੇ ਆਪਣਾ ਪੱਖ ਰੱਖਿਆ ਹੈ। ਜਿਸ ਵਿੱਚ ਉਹ ਆਪਣੀ ਲੜਕੀ ਨੂੰ ਬੇਕਸੂਰ ਦੱਸ ਰਹੇ ਹਨ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲਵਪ੍ਰੀਤ ਨੇ ਖ਼ੁਦ ਜਾਨ ਨਹੀਂ ਦਿੱਤੀ, ਸਗੋਂ ਉਸ ਨੂੰ ਦਿਲ ਦਾ ਦੌਰਾ ਪਿਆ ਹੈ। ਬੇਅੰਤ ਕੌਰ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਨੇ ਬੜੇ ਚਾਵਾਂ ਨਾਲ ਆਪਣੀ ਧੀ ਦਾ ਵਿਆਹ ਕੀਤਾ ਸੀ। ਬੇਅੰਤ ਕੌਰ ਨੂੰ ਜਹਾਜ਼ ਚੜ੍ਹਾਉਣ ਲਈ ਉਹ ਵੀ ਉਸ ਦੇ ਸਹੁਰਿਆਂ ਦੇ ਨਾਲ ਗਿਆ ਸੀ। ਉਸ ਦੇ ਦੱਸਣ ਮੁਤਾਬਕ ਲਵਪ੍ਰੀਤ ਦੀ ਜਾਨ ਜਾਣ ਤੋਂ ਬਾਅਦ ਅੰਤਿਮ ਸੰਸਕਾਰ ਤੇ, ਫੁੱਲਾਂ ਦੀ ਰਸਮ ਉੱਤੇ ਅਤੇ ਭੋਗ ਸਮੇਂ ਉਹ ਗਏ ਸਨ।

ਪਰਿਵਾਰ ਨੂੰ ਉਨ੍ਹਾਂ ਨਾਲ ਕੋਈ ਸ਼ਿਕਵਾ ਨਹੀਂ ਸੀ ਪਰ ਹੁਣ ਕੋਈ ਪਰਿਵਾਰ ਨੂੰ ਭੜਕਾ ਰਿਹਾ ਹੈ। ਬੇਅੰਤ ਕੌਰ ਤੇ ਪਿਤਾ ਦਾ ਕਹਿਣਾ ਹੈ ਕਿ ਬੇਅੰਤ ਕੌਰ ਲਵਪ੍ਰੀਤ ਨਾਲ ਗੱਲਬਾਤ ਕਰਦੀ ਰਹਿੰਦੀ ਸੀ। ਉਸ ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਸੋਸ਼ਲ ਮੀਡੀਆ ਤੇ ਝੂਠੀਆਂ ਖ਼ਬਰਾਂ ਪਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਬੇਅੰਤ ਕੌਰ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ 2018 ਵਿੱਚ ਸ਼ਗਨ ਤੋਂ ਬਾਅਦ ਵਿਦੇਸ਼ ਚਲੀ ਗਈ ਅਤੇ ਇਕ ਸਾਲ ਬਾਅਦ ਵਾਪਸ ਆ ਕੇ ਉਸ ਨੇ ਵਿਆਹ ਕਰਵਾਇਆ।

ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਲਵਪ੍ਰੀਤ ਸ਼ਿਕਵਾ ਕਰਦਾ ਸੀ ਕਿ ਬੇਅੰਤ ਉਸ ਨੂੰ ਕੈਨੇਡਾ ਨਹੀਂ ਬੁਲਾਉਂਦੀ ਪਰ ਲਾਕਡਾਊਨ ਹੋਣ ਕਾਰਨ ਅਤੇ ਅੰਬੈਸੀ ਬੰਦ ਹੋਣ ਕਾਰਨ ਇਹ ਸੰਭਵ ਨਹੀਂ ਸੀ। ਉਨ੍ਹਾਂ ਦੀ ਧੀ ਨੂੰ ਕੰਮ ਵੀ ਘੱਟ ਮਿਲਦਾ ਸੀ। ਫੇਰ ਵੀ ਬੇਅੰਤ ਆਪਣੇ ਖ਼ਰਚੇ ਵਿੱਚੋਂ ਬਚਾ ਕੇ ਲਵਪ੍ਰੀਤ ਨੂੰ ਕਦੇ 100 ਡਾਲਰ ਅਤੇ ਕਦੇ 200 ਡਾਲਰ ਭੇਜਦੀ ਸੀ। ਬੇਅੰਤ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਤੇ ਗੱਲਬਾਤ ਨਾ ਕਰਨ ਦੇ ਦੋਸ਼ ਝੂਠੇ ਹਨ।

ਉਹ ਇਸ ਦੇ ਸਬੂਤ ਦੇ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਥੇ ਕੁਝ ਲੜਕੇ ਬੇਅੰਤ ਨੂੰ ਡਿਪੋਰਟ ਕਰਾਉਣ ਦੀਆਂ ਧਮਕੀਆਂ ਦੇ ਰਹੇ ਹਨ। ਬੇਅੰਤ ਦੇ ਚਾਚੇ ਨੇ ਵੀ ਆਪਣੀ ਭਤੀਜੀ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਉਸ ਦਾ ਕਹਿਣਾ ਹੈ ਕਿ ਲਵਪ੍ਰੀਤ ਦੀ ਭੂਆ ਦੇ ਪੁੱਤਰ ਅਤੇ ਉਨ੍ਹਾਂ ਦੇ ਦੋਸਤ ਬੇਅੰਤ ਨੂੰ ਧਮਕੀਆਂ ਦਿੰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *