ਸੌਦਾ ਸਾਧ ਰਾਮ ਰਹੀਮ ਬਾਰੇ ਆਈ ਵੱਡੀ ਖਬਰ, ਸਵੇਰੇ ਸਵੇਰੇ ਹੋ ਗਿਆ ਇਹ ਕੰਮ

ਹੁਣੇ ਹੁਣੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਖ਼ਬਰ ਆਈ ਹੈ ਕਿ ਉਸ ਦੀ ਸਿਹਤ ਵਿਗੜ ਗਈ ਹੈ। ਜਿਸ ਕਰਕੇ ਉਸ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮਾਮਲਾ ਸਵੇਰੇ 5-30 ਵਜੇ ਦਾ ਦੱਸਿਆ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਡੇਰਾ ਮੁਖੀ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਉਹ ਸਾਧਵੀ ਸਰੀਰਕ ਸ਼ੋਸ਼ਣ ਦੇ ਅਧੀਨ 20 ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਇਸ ਤੋਂ ਬਿਨਾਂ ਇਕ ਪੱਤਰਕਾਰ ਦੀ ਜਾਨ ਲੈਣ ਦੇ ਸੰਬੰਧ ਵਿਚ ਵੀ ਉਸ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਇੱਕ ਵਾਰ ਜਦੋਂ ਸੌਦਾ ਸਾਧ ਦੀ ਤਬੀਅਤ ਖ਼ਰਾਬ ਹੋਈ ਸੀ ਤਾਂ ਉਸ ਨੂੰ ਰੋਹਤਕ ਦੇ ਪੀ ਜੀ ਆਈ ਵਿੱਚ ਲਿਜਾਇਆ ਗਿਆ ਸੀ। ਇਸ ਤੋਂ ਬਿਨਾ ਉਸ ਨੂੰ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ਵਿੱਚ ਵੀ ਲਿਜਾਇਆ ਗਿਆ ਸੀ। ਇਸ ਵਾਰ ਡੇਰਾ ਮੁਖੀ ਨੂੰ ਦਿੱਲੀ ਦੇ ਏਮਜ਼ ਵਿੱਚ ਲਿਜਾਇਆ ਗਿਆ ਹੈ। ਜਿੱਥੇ ਡਾਕਟਰਾਂ ਦੁਆਰਾ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤਕ ਏਮਜ਼ ਦੇ ਡਾਕਟਰਾਂ ਵੱਲੋਂ ਜਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਰਾਮ ਰਹੀਮ ਨੂੰ ਕੀ ਹੋਇਆ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਰਾਮ ਰਹੀਮ ਜੇਲ੍ਹ ਵਿੱਚੋਂ ਬਾਹਰ ਨਿਕਲਣ ਲਈ ਕਈ ਵਾਰ ਵੱਖ ਵੱਖ ਕਾਰਨ ਦੱਸ ਕੇ ਅਪੀਲ ਕਰ ਚੁੱਕਾ ਹੈ। ਪਿਛਲੇ ਸਮੇਂ ਦੌਰਾਨ ਡੇਰਾ ਮੁਖੀ ਨੇ ਆਪਣੀ ਫਸਲ ਸਾਂਭਣ ਅਤੇ ਆਪਣੇ ਕਿਸੇ ਸ਼ਰਧਾਲੂ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਦਾ ਵੇਰਵਾ ਦੇ ਕੇ ਜੇਲ੍ਹ ਤੋਂ ਛੁੱਟੀ ਦੀ ਮੰਗ ਕੀਤੀ ਸੀ, ਜੋ ਅਦਾਲਤ ਨੇ ਨਹੀਂ ਮੰਨੀ ਸੀ। ਹੁਣ ਡੇਰਾ ਮੁਖੀ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਏਮਜ਼ ਵਿਚ ਲਿਜਾਇਆ ਗਿਆ ਹੈ।

Leave a Reply

Your email address will not be published. Required fields are marked *