ਦੋਸਤਾਂ ਨਾਲ ਘੁੰਮਣ ਗਿਆ ਸੀ ਪਹਾੜਾਂ ਤੇ, ਅੱਗੇ ਫਟ ਗਏ ਬੱਦਲ-ਵਾਪਰ ਗਿਆ ਅੱਤ ਦਾ ਭਾਣਾ

ਇਨਸਾਨ ਸੋਚਦਾ ਤਾਂ ਬਹੁਤ ਕੁੱਝ ਹੈ ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਨੂੰ ਮਨਜੂਰ ਹੈ। ਹਰ ਇਨਸਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚੰਗੀ ਕਾਮਨਾ ਕਰਦਾ ਹੈ ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਉਸ ਦਾ ਆਉਣ ਵਾਲਾ ਸਮਾ ਕਿਹੋ ਜਿਹਾ ਹੋਵੇਗਾ। ਚੰਗਾ ਹੋਵੇਗਾ ਜਾਂ ਮਾੜਾ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲਗਦਾ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਕੁਝ ਨੌਜਵਾਨ ਇਕੱਠੇ ਹੋ ਕੇ ਕਰੇਰੀ ਲੇਕ ਉੱਤੇ ਘੁੰਮਣ ਗਏ ਸਨ।

ਉਨ੍ਹਾਂ ਨੂੰ ਕੀ ਪਤਾ ਸੀ ਕਿ ਉੱਥੇ ਉਨ੍ਹਾਂ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਰਕੇਸ਼ ਕੁਮਾਰ ਨੇ ਦੱਸਿਆ ਕੇ ਉਹ 11 ਦੋਸਤ ਘੁੰਮਣ ਲਈ ਮੈਕਲੋਡਗੰਜ ਗਏ ਸਨ। ਪਠਾਨਕੋਟ ਪਹੁੰਚ ਕੇ ਉਨ੍ਹਾਂ ਨੇ ਕਰੇਰੀ ਜਾਣ ਦਾ ਫੈਸਲਾ ਕੀਤਾ ਅਤੇ ਉਹ 6.30 ਵਜੇ ਉਥੇ ਪਹੁੰਚ ਗਏ। ਉੱਥੇ ਕੁਝ ਲੋਕਾਂ ਨੇ ਦੱਸਿਆ ਕਿ ਇਹ ਜਗ੍ਹਾ ਠੀਕ ਨਹੀਂ ਹੈ। ਤੁਸੀਂ ਪੰਜਾਬੀ ਇਥੇ ਕਿਉਂ ਆਏ ਹਨ? ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਸੁਣ ਕੇ ਉਹ 5 ਦੋਸਤ ਵਾਪਿਸ ਆ ਗਏ।

ਉਨ੍ਹਾਂ ਨੇ ਦੂਜਿਆਂ ਨੂੰ ਵੀ ਸਮਝਾਇਆ ਕਿ ਇਥੋਂ ਵਾਪਿਸ ਚਲੇ ਜਾਂਦੇ ਹਾਂ। ਉਹ 5 ਦੋਸਤ ਰਾਤ ਨੂੰ ਹੀ ਮੈਕਲੋਡਗੰਜ ਵਾਪਸ ਆ ਗਏ। ਉੱਥੇ ਬੱਦਲ ਫਟਣ ਕਾਰਨ ਬੱਤੀ ਨਹੀਂ ਸੀ ਅਤੇ ਉਨ੍ਹਾਂ ਦੇ ਫੋਨ ਵੀ ਬੰਦ ਹੋ ਗਏ। ਉਹਨਾਂ ਨੇ 5 ਵਜੇ ਗੱਡੀ ਵਿੱਚ ਜਾ ਕੇ ਫੋਨ ਚਾਰਜ ਕੀਤਾ ਅਤੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਕਿ ਉਹ ਇਧਰ ਨਾ ਆਉਣ ਇਥੇ ਬੱਦਲ ਫਟਣ ਕਾਰਨ ਬਹੁਤ ਪਾਣੀ ਹੈ। ਰਕੇਸ਼ ਕੁਮਾਰ ਨੇ ਦੱਸਿਆ ਕਿ 6 ਵਜੇ ਉਸ ਨੂੰ ਉਸ ਦੇ ਘਰੋਂ ਉਸ ਦੇ ਭਰਾ ਦਾ ਫੋਨ ਆਇਆ।

ਜਿਸ ਨੇ ਦੱਸਿਆ ਕਿ ਮਨਮੀਤ ਨਦੀ ਵਿੱਚ ਰੁੜ ਗਿਆ ਹੈ। ਰਾਕੇਸ਼ ਨੇ ਆਪਣੇ ਭਰਾ ਦੀ ਗੱਲ ਤੇ ਯਕੀਨ ਕੀਤਾ ਅਤੇ ਉਸ ਨੇ ਆਪਣੇ ਦੋਸਤਾਂ ਨੂੰ ਦੁਬਾਰਾ ਫੋਨ ਕਰਕੇ ਪੁੱਛਿਆ। ਰਾਕੇਸ਼ ਕੁਮਾਰ ਨੇ ਦਸਿਆ ਉਹ ਢਾਈ ਵਜੇ ਘਰ ਪਹੁੰਚ ਗਏ ਸਨ। ਉਨ੍ਹਾਂ ਵਿੱਚੋਂ ਮਨਮੀਤ ਸਿੰਘ ਲਾਪਤਾ ਹੈ। 5 ਦੋਸਤ ਸਹੀ ਸਲਾਮਤ ਘਰ ਪਹੁੰਚ ਗਏ ਅਤੇ 5 ਉੱਥੇ ਹੀ ਕਿਸੇ ਹੋਟਲ ਵਿਚ ਰੁਕੇ ਹੋਏ ਹਨ। ਲਾਪਤਾ ਮਨਮੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਉਸ ਦੇ ਦੋ ਲੜਕੇ ਆਪਣੇ ਦੋਸਤਾ ਨਾਲ ਕਰੇਰੀ ਲੇਕ ਘੁੰਮਣ ਗਏ ਸਨ।

ਉੱਥੋਂ 8-10 ਕਿਲੋਮੀਟਰ ਪੈਦਲ ਜਾਣ ਦਾ ਰਸਤਾ ਹੈ। ਰਸਤੇ ਵਿੱਚ ਇੱਕ ਵੱਡਾ ਨਾਲਾ ਆਉਂਦਾ ਹੈ। ਜਿਸ ਨੂੰ ਪਾਰ ਕਰਦੇ ਹੋਏ, ਉਨ੍ਹਾਂ ਦੇ ਵੱਡੇ ਲੜਕੇ ਮਨਮੀਤ ਸਿੰਘ ਦਾ ਪੈਰ ਫਿਸਲ ਗਿਆ। ਜਿਸ ਕਾਰਨ ਉਹ ਪਾਣੀ ਵਿੱਚ ਰੁੜ ਜਾਣ ਕਰਕੇ ਲਾਪਤਾ ਹੋ ਗਿਆ। ਲਾਪਤਾ ਮਨਮੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਛੋਟੇ ਲੜਕੇ ਨੇ ਫੋਨ ਰਾਹੀਂ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 5 ਲੜਕੇ ਅਜੇ ਵੀ ਉੱਥੇ ਕਿਸੇ ਹੋਟਲ ਵਿਚ ਰੁਕੇ ਹੋਏ ਹਨ। ਲਾਪਤਾ ਮਨਮੀਤ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਬੰਧੀ ਪ੍ਰਸ਼ਾਸਨ ਨਾਲ ਗੱਲ ਬਾਤ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *