ਰਾਤ ਉਸ ਦੇ ਪਤੀ ਨੇ ਉਸ ਦੇ ਭਰਾ

ਅੱਜ ਦੇ ਪਦਾਰਥਵਾਦੀ ਯੁਗ ਵਿਚ ਰਿਸ਼ਤਿਆਂ ਵਿਚ ਉਹ ਮਿਠਾਸ, ਉਹ ਆਪਣਾਪਨ ਖਤਮ ਹੁੰਦਾ ਜਾ ਰਿਹਾ ਹੈ। ਪਹਿਲਾਂ ਲੋਕ ਪਿਆਰ ਅਤੇ ਰਿਸ਼ਤੇ ਦਾ ਮਤਲਬ ਸਮਝਦੇ ਸਨ, ਪਰ ਅੱਜ ਕੱਲ ਛੋਟੀ ਮੋਟੀ ਨੋਕ ਝੋਕ ਇਕ ਵੱਡੇ ਝਗੜੇ ਦਾ ਕਾਰਨ ਬਣ ਜਾਂਦੀ ਹੈ। ਜਿਸ ਕਾਰਨ ਗੱਲ ਮਰਨ ਮਰਾਉਣ ਤੱਕ ਪਹੁੰਚ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਨਿਊ ਰਤਨਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਜੀਜੇ ਵੱਲੋਂ ਆਪਣੇ ਹੀ ਸਾਲ਼ੇ ਉੱਤੇ ਜਾਨ ਲੇਵਾ ਹਮਲਾ ਕੀਤਾ ਗਿਆ।

ਰੇਖਾ ਨਾਮਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਤੀ ਅਨਿਲ ਕੁਮਾਰ ਰੌਕੀ ਨੇ ਉਸ ਦੇ ਭਰਾ ਸ਼ਾਮ ਲਾਲ ਉੱਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਰੇਖਾ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ ਦੋਸਤ ਦੇ ਘਰ ਕਿਸੇ ਕੰਮ ਲਈ ਗਿਆ ਸੀ। ਉੱਥੇ ਹੀ ਉਸ ਦੇ ਪਤੀ ਅਨਿਲ ਕੁਮਾਰ ਰੌਕੀ ਨੇ ਉਸ ਦੇ ਭਰਾ ਦਾ ਟਾਇਮ ਚੁੱਕ ਕੇ ਉਸ ਉੱਤੇ ਹਮਲਾ ਕਰ ਦਿੱਤਾ। ਉਸ ਦੇ ਪਤੀ ਨੇ ਪਹਿਲਾਂ ਵੀ ਉਸ ਉੱਤੇ ਅਤੇ ਉਸ ਦੇ ਪਰਿਵਾਰ ਉੱਤੇ ਕਈ ਵਾਰ ਹਮਲਾ ਕੀਤਾ ਹੈ। ਰੇਖਾ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਉਸ ਦੇ ਪਤੀ ਅਨੀਲ ਕੁਮਾਰ ਰੋਕੀ ਨੇ ਕਿਸੇ ਲੜਕੀ ਨੂੰ ਰੱਖਿਆ ਹੋਇਆ ਹੈ।

ਜਿਸਦਾ ਸਾਥ ਉਸ ਦੇ ਮਾਪੇ ਵੀ ਦੇ ਰਹੇ ਹਨ ਅਤੇ ਉਹ ਲੜਕੀ ਨਾਲ ਮਿਲ ਕੇ ਅਮਲ ਦਾ ਕੰਮ ਵੀ ਕਰਦਾ ਹੈ। ਇਸ ਕਰਕੇ ਰੇਖਾ ਦਾ ਪੇਕਾ ਪਰਿਵਾਰ ਉਸ ਦੇ ਪਤੀ ਅਨਿਲ ਕੁਮਾਰ ਨੂੰ ਲੜਕੀ ਛੱਡਣ ਲਈ ਕਹਿ ਰਿਹਾ ਹੈ। ਜਿਸ ਕਾਰਨ ਉਸ ਦਾ ਪਤੀ ਉਨ੍ਹਾਂ ਉੱਤੇ ਵਾਰ ਵਾਰ ਹਮਲਾ ਕਰਦਾ ਹੈ। ਰੇਖਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਅਨਿਲ ਕੁਮਾਰ ਕਤਲ ਕੇਸ ਵਿੱਚੋਂ 4 ਫਰਵਰੀ ਨੂੰ ਵਾਪਸ ਆਇਆ ਹੈ। ਉਸ ਉੱਤੇ ਪਹਿਲਾਂ ਵੀ 15-16 ਪਰਚੇ ਹੋ ਚੁੱਕੇ ਹਨ। ਅਤੇ ਹੁਣ ਉਹ ਉਸ ਦੇ ਭਰਾ ਦੇ ਪਿੱਛੇ ਪਿਆ ਹੈ।

ਬਿਤੀ ਰਾਤ ਉਸ ਦੇ ਪਤੀ ਨੇ ਉਸ ਦੇ ਭਰਾ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਰੇਖਾ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਆਪਣੇ ਪਤੀ ਨੂੰ ਅੰਦਰ ਕਰਨ ਦੀ ਮੰਗ ਕੀਤੀ ਹੈ। ਏ.ਐਸ.ਆਈ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਊ ਰਤਨਗੜ ਰੋਕੀ ਗੈਂਗਸਟਰ ਨੇ ਆਪਣੇ ਸਾਲੇ ਨੂੰ ਸੱਟਾਂ ਮਾਰੀਆਂ। ਜਿਸ ਦੇ ਬਿਆਨ ਲੈਣ ਲਈ ਪੁਲਿਸ ਹਸਪਤਾਲ ਗਈ ਸੀ ਅਤੇ ਉਸ ਨੇ ਸਥਿਰ ਹੋ ਕੇ ਬਿਆਨ ਦੇਣ ਬਾਰੇ ਕਿਹਾ। ਏ.ਐਸ.ਆਈ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰੀ ਪੜਤਾਲ ਕਰਨ ਤੋਂ ਬਾਅਦ ਅਗਲੀ ਜਾਣਕਾਰੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *