ਲਵਪ੍ਰੀਤ ਬੇਅੰਤ ਦੇ ਮਾਮਲੇ ਚ ਇੱਕ ਹੋਰ ਨਵਾਂ ਮੋੜ, ਦਿਨੋਂ-ਦਿਨ ਭਖਦਾ ਜਾ ਰਿਹਾ ਮਾਮਲਾ

ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਨੇੜੇ ਪੈਂਦੇ ਪਿੰਡ ਕੋਠੇ ਗੋਬਿੰਦਪੁਰਾ ਦੇ ਲੜਕੇ ਲਵਪ੍ਰੀਤ ਸਿੰਘ ਦੀ ਜਾਨ ਜਾਣ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਲਵਪ੍ਰੀਤ ਸਿੰਘ ਦੀ ਜਾਨ ਚਲੀ ਗਈ ਸੀ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਸੰਬੰਧ ਵਿਚ ਮ੍ਰਿਤਕ ਦੀ ਪਤਨੀ ਬੇਅੰਤ ਕੌਰ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਆਪਣੇ ਪਤੀ ਨਾਲ ਫੋਨ ਤੇ ਗੱਲ ਨਹੀਂ ਸੀ ਕਰਦੀ। ਜਿਸ ਕਰਕੇ ਲਵਪ੍ਰੀਤ ਸਿੰਘ ਤੇ ਮਾਨਸਿਕ ਦਬਾਅ ਸੀ।

ਇਹ ਮਾਮਲਾ ਸੋਸ਼ਲ ਮੀਡੀਆ ਤੇ ਛਾਅ ਜਾਣ ਤੋਂ ਬਾਅਦ ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ, ਮਾਂ ਸੁਖਵਿੰਦਰ ਕੌਰ ਅਤੇ ਚਾਚਾ ਬੂਟਾ ਸਿੰਘ ਵਾਸੀ ਪਿੰਡ ਖੁੱਡੀ ਕਲਾਂ ਵੀ ਕੈਮਰੇ ਸਾਹਮਣੇ ਆਏ ਹਨ। ਉਨ੍ਹਾਂ ਨੇ ਬੇਅੰਤ ਕੌਰ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਆਮ ਤੌਰ ਤੇ ਲਵਪ੍ਰੀਤ ਸਿੰਘ ਨਾਲ ਫੋਨ ਤੇ ਸੰਪਰਕ ਰੱਖਦੀ ਸੀ। ਦੂਜੇ ਪਾਸੇ ਲਵਪ੍ਰੀਤ ਸਿੰਘ ਦਾ ਪਰਿਵਾਰ ਉਸ ਤੇ ਜ਼ੋਰ ਪਾ ਰਿਹਾ ਸੀ ਕਿ ਉਹ ਲਵਪ੍ਰੀਤ ਨੂੰ ਕੈਨੇਡਾ ਬੁਲਾ ਲਵੇ।

ਜਦ ਕਿ ਲਾਕਡਾਊਨ ਲੱਗਾ ਹੋਣ ਕਰਕੇ ਅਤੇ ਫਲਾਈਟਾਂ ਬੰਦ ਹੋਣ ਕਰਕੇ ਇਹ ਸੰਭਵ ਨਹੀਂ ਸੀ। ਬੇਅੰਤ ਕੌਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਲਵਪ੍ਰੀਤ ਦੇ ਦੇਹਾਂਤ ਸਮੇਂ ਤਾਂ ਉਸ ਦਾ ਪਰਿਵਾਰ ਕਹਿ ਰਿਹਾ ਸੀ ਕਿ ਲਵਪ੍ਰੀਤ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਹੁਣ ਉਹ ਉਨ੍ਹਾਂ ਦੀ ਧੀ ਤੇ ਦੋਸ਼ ਲਗਾਉਣ ਲੱਗੇ ਹਨ। ਲਵਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ ਚਾਚਾ ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਲਵਪ੍ਰੀਤ ਦੀ ਮੰਗਣੀ 2018 ਵਿੱਚ ਬੇਅੰਤ ਕੌਰ ਨਾਲ ਹੋਈ ਸੀ।

ਫਿਰ ਉਨ੍ਹਾਂ ਨੇ ਖਰਚਾ ਕਰਕੇ ਆਪਣੀ ਨੂੰਹ ਨੂੰ ਵਿਦੇਸ਼ ਭੇਜ ਦਿੱਤਾ। ਸਾਲ ਮਗਰੋਂ ਨੂੰਹ ਦੇ ਵਾਪਸ ਪੰਜਾਬ ਆਉਣ ਤੇ ਇਨ੍ਹਾਂ ਦਾ ਵਿਆਹ ਕੀਤਾ ਗਿਆ। ਬੇਅੰਤ ਕੌਰ ਨੇ ਦੁਬਾਰਾ ਕੈਨੇਡਾ ਪਹੁੰਚ ਕੇ ਲਵਪ੍ਰੀਤ ਸਿੰਘ ਨੂੰ ਕੈਨੇਡਾ ਬੁਲਾਉਣ ਤੋਂ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਫੋਨ ਤੇ ਗੱਲ ਬਾਤ ਕਰਨੀ ਵੀ ਬੰਦ ਕਰ ਦਿੱਤੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲ੍ਹਾਟੀ ਵੀ ਵਿਸ਼ੇਸ਼ ਤੌਰ ਤੇ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨਾਲ ਅਫ਼ਸੋਸ ਜ਼ਾਹਰ ਕੀਤਾ ਅਤੇ ਉਨ੍ਹਾਂ ਦਾ ਪੱਖ ਵੀ ਸੁਣਿਆ।

Leave a Reply

Your email address will not be published. Required fields are marked *