ਸੱਬਲ ਲੈ ਕੇ ਆਈ ਜਨਾਨੀ ਨੇ ਕਰਤਾ ਵੱਡਾ ਕਾਂਡ, ਕੋਠੇ ਚੜਕੇ ਕਿਸੇ ਨੇ ਬਣਾ ਲਈ ਵੀਡਿਓ

ਨਾਭਾ ਦੇ ਇੱਕ ਪਿੰਡ ਤੋਂ ਪਤੀ ਗੁਰਜੰਟ ਸਿੰਘ ਅਤੇ ਪਤਨੀ ਸਰਬਜੀਤ ਕੌਰ ਨੇ ਇੱਕ ਦੂਸਰੇ ਤੇ ਗ਼ਲਤ ਸਬੰਧਾਂ ਦੇ ਦੋਸ਼ ਲਗਾਏ ਹਨ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਤਲਾਕ ਦਾ ਕੇਸ ਵੀ ਚੱਲ ਰਿਹਾ ਹੈ। ਗੁਰਜੰਟ ਸਿੰਘ ਦੇ ਦੱਸਣ ਮੁਤਾਬਕ ਉਸ ਦੀ ਪਤਨੀ ਸਰਬਜੀਤ ਕੌਰ ਨੇ ਸਰਪੰਚ ਦੇ ਘਰ ਤੋਂ ਸੱਬਲ ਲਿਆ ਕੇ ਘਰ ਦੇ ਦਰਵਾਜ਼ੇ ਭੰਨੇ ਹਨ। ਉਨ੍ਹਾਂ ਦਾ ਕਈ ਵਾਰ ਵੂਮੈਨ ਸੈੱਲ ਵਿਚ ਸਮਝੌਤਾ ਹੋ ਚੁੱਕਾ ਹੈ ਅਤੇ ਹੁਣ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ। ਗੁਰਜੰਟ ਸਿੰਘ ਦਾ ਦੋਸ਼ ਹੈ ਕਿ ਸਰਬਜੀਤ ਕੌਰ ਦੇ ਸਰਪੰਚ ਮਨਪ੍ਰੀਤ ਕੌਰ ਦੇ ਪਤੀ ਪਰਵਿੰਦਰ ਸਿੰਘ ਨਾਲ ਗਲਤ ਸਬੰਧ ਹਨ।

ਪੰਚਾਇਤ ਵਾਲੇ 15 ਵਿਅਕਤੀ ਮਿਲ ਕੇ ਉਸ ਦੀ ਪਤਨੀ ਦਾ ਘਰ ਤੇ ਕਬਜ਼ਾ ਕਰਵਾ ਗਏ ਹਨ। ਪੁਲੀਸ ਨੇ ਉਨ੍ਹਾਂ ਦਾ ਡੇਢ ਡੇਢ ਕਮਰੇ ਵਿਚ ਸਮਝੌਤਾ ਕਰਵਾ ਦਿੱਤਾ ਸੀ ਪਰ ਸਰਬਜੀਤ ਕੌਰ ਸਮਝੌਤੇ ਤੋਂ ਮੁਕਰ ਗਈ ਹੈ। ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੇ ਸੱਬਲ ਚਲਾਈ ਹੈ ਅਤੇ ਅੱਗੋਂ ਵੀ ਚਲਾਵੇਗੀ। ਉਸ ਦਾ ਇਸ ਘਰ ਉੱਤੇ ਹੱਕ ਹੈ। ਉਸ ਦਾ ਡੇਢ ਕਮਰੇ ਨਾਲ ਗੁਜ਼ਾਰਾ ਨਹੀਂ ਹੁੰਦਾ। ਸਰਬਜੀਤ ਕੌਰ ਨੇ ਆਪਣੇ ਪਤੀ ਤੇ ਉਸ ਦੀ ਭਰਜਾਈ ਨਾਲ ਗਲਤ ਸਬੰਧ ਹੋਣ ਦੇ ਦੋਸ਼ ਲਗਾਏ ਹਨ।

ਮਹਿਲਾ ਸਰਪੰਚ ਮਨਪ੍ਰੀਤ ਕੌਰ ਦੇ ਪਤੀ ਪਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਬਜੀਤ ਕੌਰ ਨਾਲ ਧੱਕਾ ਹੋ ਰਿਹਾ ਹੈ। ਉਹ ਪਿੰਡ ਦੇ ਗੁਰਦੁਆਰੇ ਵਿਚ ਰਾਤਾਂ ਕੱਟ ਰਹੀ ਹੈ। ਉਸ ਦੇ ਨਾਲ ਉਸ ਦੀ 5 ਸਾਲ ਦੀ ਬੱਚੀ ਵੀ ਹੈ। ਸਾਬਕਾ ਸਰਪੰਚ ਦੇ ਦੱਸਣ ਮੁਤਾਬਕ 25 ਸਾਲ ਉਨ੍ਹਾਂ ਦੇ ਘਰ ਵਿਚ ਹੀ ਸਰਪੰਚੀ ਰਹੀ ਹੈ। ਉਹ ਸਰਬਜੀਤ ਕੌਰ ਦੇ ਅਨੇਕਾਂ ਵਾਰ ਪੁਲੀਸ ਕੋਲ ਸਮਝੌਤੇ ਕਰਵਾ ਚੁੱਕੇ ਹਨ। ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਸਰਬਜੀਤ ਕੌਰ ਨੂੰ ਮੌਜੂਦਾ ਸਰਪੰਚ ਦੇ ਪਤੀ ਦੀ ਸ਼ਹਿ ਹੈ।

ਜਿਸ ਦੇ ਚਲਦੇ ਉਹ ਘਰ ਵਿੱਚ ਰਹਿੰਦੇ ਹੋਏ ਵੀ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੇ ਦਰਖਾਸਤਾਂ ਦੇਣ ਤੋਂ ਨਹੀਂ ਹਟਦੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਗੁਰਜੰਟ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਵਿਚਕਾਰ ਆਪਸੀ ਵਿਵਾਦ ਹੈ। ਇਹ ਦੋਵੇਂ ਧਿਰਾਂ ਉਨ੍ਹਾਂ ਕੋਲ ਪੰਚਾਇਤੀ ਰਾਜ਼ੀਨਾਮਾ ਲਿਖ ਕੇ ਦੇ ਗਏ ਸਨ। ਰਾਜ਼ੀਨਾਮੇ ਮੁਤਾਬਕ ਇਨ੍ਹਾਂ ਨੇ ਅੱਧਾ ਅੱਧਾ ਮਕਾਨ ਵੰਡ ਲਿਆ ਸੀ ਪਰ ਹੁਣ ਸਰਬਜੀਤ ਕੌਰ ਵਾਲੀ ਧਿਰ ਰਾਜ਼ੀਨਾਮੇ ਤੇ ਖਰੀ ਨਹੀਂ ਉਤਰੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਿੰਡ ਵਿੱਚ ਪਾਰਟੀਬਾਜ਼ੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *