2 ਬੱਚਿਆਂ ਦੀ ਮਾਂ ਨੇ ਕਰਵਾਇਆ ਦੂਜਾ ਵਿਆਹ, ਪਤੀ ਨੇ ਬੱਚਿਆਂ ਸਮੇਤ ਚੁੱਕਿਆ ਵੱਡਾ ਗ਼ਲਤ ਕਦਮ

ਕੋਈ ਮਾਂ ਆਪਣੇ ਬੱਚਿਆਂ ਲਈ ਆਪਣੀ ਜ਼ਿੰਦਗੀ ਵੀ ਦਾਅ ਤੇ ਲਗਾ ਦਿੰਦੀ ਹੈ। ਮਾਂ ਲਈ ਆਪਣੇ ਬੱਚੇ ਹੀ ਸਭ ਕੁਝ ਹੁੰਦੇ ਹਨ ਪਰ ਅੱਜ ਅਸੀਂ ਇਕ ਅਜਿਹੀ ਮਾਂ ਦੀ ਗੱਲ ਕਰ ਰਹੇ ਹਾਂ ਜਿਸ ਦੀ ਵਜ੍ਹਾ ਕਰਕੇ ਉਸ ਦਾ ਪਰਿਵਾਰ ਹੀ ਉਜੜ ਗਿਆ। ਮਾਮਲਾ ਨੂਰ ਮਹਿਲ ਨਾਲ ਸਬੰਧਿਤ ਦੱਸਿਆ ਜਾਂਦਾ ਹੈ। ਜਿੱਥੇ ਇਕ ਪਤਨੀ ਦੇ ਚਲੇ ਜਾਣ ਕਾਰਨ ਪਤੀ ਨੇ ਆਪਣੇ ਪੁੱਤਰ ਅਤੇ ਧੀ ਨੂੰ ਗਲਤ ਦਵਾਈ ਦੇ ਕੇ ਖ਼ੁਦ ਵੀ ਗ਼ਲਤ ਚੀਜ ਖਾ ਲਈ। ਜਿਸ ਦੇ ਸਿੱਟੇ ਵਜੋਂ ਪਿਤਾ ਜਸਪ੍ਰੀਤ ਸਿੰਘ ਅਤੇ ਉਸ ਦੀ ਧੀ ਦੋਵੇਂ ਦਮ ਤੋੜ ਗਏ ਹਨ

ਜਦ ਕਿ ਪੁੱਤਰ ਸਹਿਜਪ੍ਰੀਤ ਸਿੰਘ ਹਸਪਤਾਲ ਵਿਚ ਭਰਤੀ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ 7-8 ਸਾਲ ਪਹਿਲਾਂ ਜਸਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਦਾ ਵਿਆਹ ਹੋਇਆ ਸੀ। 2 ਸਾਲ ਪਹਿਲਾਂ ਅਮਨਦੀਪ ਕੌਰ ਘਰ ਤੋਂ ਚਲੀ ਗਈ। ਹੁਣ ਉਸ ਨੇ ਤੀਸਰੀ ਥਾਂ ਜਾ ਕੇ ਵਿਆਹ ਕਰਵਾ ਲਿਆ। ਜਿਸ ਦੀਆਂ ਉਸ ਨੇ ਫੋਟੋਆਂ ਅਤੇ ਵੀਡੀਓ ਕਲਿੱਪ ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਪਤੀ ਜਸਪ੍ਰੀਤ ਸਿੰਘ ਤੋਂ ਤਲਾਕ ਮੰਗਿਆ ਹੈ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਇਸ ਘਟਨਾ ਨੂੰ ਨਾ ਸਹਾਰਦੇ ਹੋਏ ਜਸਪ੍ਰੀਤ ਸਿੰਘ ਨੇ ਆਪਣੀ ਧੀ ਅਤੇ ਪੁੱਤਰ ਸਹਿਜਪ੍ਰੀਤ ਸਿੰਘ ਨੂੰ ਕੋਈ ਗਲਤ ਚੀਜ ਖੁਆ ਦਿੱਤੀ ਅਤੇ ਬਾਅਦ ਵਿੱਚ ਆਪ ਵੀ ਖਾ ਲਈ। ਜਿਸ ਦੇ ਸਿੱਟੇ ਵਜੋਂ ਜਸਪ੍ਰੀਤ ਸਿੰਘ ਅਤੇ ਉਸ ਦੀ ਬੇਟੀ ਨੇ ਦਮ ਤੋੜ ਦਿੱਤਾ ਹੈ। ਜਸਪ੍ਰੀਤ ਸਿੰਘ ਦਾ ਪੁੱਤਰ ਸਹਿਜਪ੍ਰੀਤ ਸਿੰਘ ਹਸਪਤਾਲ ਵਿਚ ਭਰਤੀ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਸਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਦਾ 7-8 ਸਾਲ ਪਹਿਲਾਂ ਵਿਆਹ ਹੋਇਆ ਸੀ। ਪਤੀ ਪਤਨੀ ਵਿਚਕਾਰ ਵਿਵਾਦ ਹੋਣ ਕਾਰਨ ਪਤਨੀ ਨੇ ਹੋਰ ਵਿਆਹ ਕਰਵਾ ਲਿਆ। ਪਤੀ ਜਸਪ੍ਰੀਤ ਸਿੰਘ ਨੇ ਕੋਈ ਗਲਤ ਚੀਜ ਆਪਣੇ ਬੱਚਿਆਂ ਨੂੰ ਦੇ ਦਿੱਤੀ ਅਤੇ ਆਪ ਵੀ ਖਾ ਲਈ। ਜਿਸ ਕਰ ਕੇ ਬਾਪ ਬੇਟੀ ਦੀ ਜਾਨ ਚਲੀ ਗਈ ਅਤੇ ਬੇਟਾ ਹਸਪਤਾਲ ਵਿਚ ਭਰਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *