7 ਬੈਂਡਾਂ ਵਾਲੀ ਨੇ ਕਨੇਡਾ ਜਾ ਕੇ ਦਿਖਾਇਆ ਪਤੀ ਨੂੰ ਆਪਣਾ ਰੰਗ

ਕੋਈ ਸਮਾਂ ਸੀ ਜਦੋਂ ਐੱਨ ਆਰ ਆਈ ਲਾੜਿਆਂ ਦੁਆਰਾ ਪੰਜਾਬੀ ਕੁੜੀਆਂ ਨਾਲ ਧੋਖਾ ਕਰਨ ਦੇ ਮਾਮਲੇ ਸਾਹਮਣੇ ਆਇਆ ਕਰਦੇ ਸਨ ਪਰ ਹੁਣ ਸਮਾਂ ਇਸ ਦੇ ਉਲਟ ਹੀ ਹੋ ਗਿਆ ਹੈ। ਅੱਜ ਕੱਲ੍ਹ ਜ਼ਿਆਦਾਤਰ ਮਾਮਲੇ ਆਇਲਟਸ ਪਾਸ ਕੁੜੀਆਂ ਦੁਆਰਾ ਆਪਣੇ ਪਤੀਆਂ ਨਾਲ ਧੋਖਾ ਕਰਨ ਦੇ ਆ ਰਹੇ ਹਨ। ਇਹ ਮਾਮਲਿਆਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਹੋਰ ਨੌਜਵਾਨ ਅਜਿਹੇ ਹੀ ਧੋਖੇ ਦਾ ਸ਼ਿਕਾਰ ਹੋ ਗਿਆ।

ਅਮਨਦੀਪ ਸਿੰਘ ਨਾਮਕ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਵਿਆਹ 5 ਫਰਵਰੀ 2016 ਨੂੰ ਰਤਨਜੋਤ ਕੌਰ ਨਾਲ ਬਠਿੰਡੇ ਵਿਖੇ ਹੋਇਆ ਸੀ। ਵਿਆਹ ਤੋਂ ਦੋ ਮਹੀਨੇ ਬਾਅਦ ਉਸ ਦੀ ਪਤਨੀ ਨੇ ਆਈਲੈਟਸ ਕਰਨ ਬਾਰੇ ਕਿਹਾ, ਕਿ ਜੇਕਰ ਉਹ ਆਈਲੈਟਸ ਕਰੇਗੀ ਤਾਂ ਉਹ ਕੈਨੇਡਾ ਚਲੇ ਜਾਣਗੇ ਪਰ ਅਮਨਦੀਪ ਸਿੰਘ ਨੇ ਉਸ ਨੂੰ ਕਿਹਾ ਕਿ ਆਪਣੀ ਅਮਰੀਕਾ ਦੀ ਫਾਈਲ ਲੱਗੀ ਹੋਈ ਹੈ। ਉਨ੍ਹਾਂ ਦੇ ਮਾਤਾ ਪਿਤਾ ਵੀ ਅਮਰੀਕਾ ਵਿੱਚ ਹੀ ਹਨ। ਸਾਨੂੰ ਕਨੇਡਾ ਜਾਣ ਦੀ ਕੀ ਲੋੜ ਹੈ?

ਫਿਰ ਵੀ ਅਮਨਦੀਪ ਸਿੰਘ ਨੇ ਆਪਣੀ ਪਤਨੀ ਰਤਨਜੋਤ ਨੂੰ ਆਈਲੇਟਸ ਕਰਵਾਈ, ਆਈਲੈਟਸ ਕਰਨ ਉਪਰੰਤ ਉਸਦੀ ਪਤਨੀ ਦੇ 7 ਬੈਂਡ ਆਏ। ਜਿਸ ਤੋਂ ਬਾਅਦ ਉਸ ਦਾ 26 ਦਸੰਬਰ 2016 ਨੂੰ ਵੀਜਾ ਆ ਗਿਆ। ਅਮਨਦੀਪ ਸਿੰਘ ਦੇ ਦੱਸਣ ਮੁਤਾਬਿਕ ਆਈਲੇਟਸ ਤੋਂ ਲੈ ਕੇ ਸਮੈਸਟਰ ਫੀਸ, ਜੀ.ਆਈ.ਸੀ ਅਤੇ ਹੋਰ ਸਾਰਾ ਖਰਚਾ ਅਮਨਦੀਪ ਸਿੰਘ ਵੱਲੋਂ ਵੀ ਕੀਤਾ ਗਿਆ ਪਰ ਜਦੋਂ ਅਮਨਦੀਪ ਸਿੰਘ 13 ਮਈ 2018 ਨੂੰ ਕੈਨੇਡਾ ਗਿਆ ਹੈ।

ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਰਤਨਜੋਤ ਦਾ ਕਿਸੇ ਹੋਰ ਲੜਕੇ ਨਾਲ ਵੀ ਰਿਸ਼ਤਾ ਹੈ। ਜਿਸ ਕਾਰਨ ਦੋਨਾਂ ਵਿਚਕਾਰ ਨੋਕ-ਝੋਕ ਹੋਣ ਲੱਗੀ। ਅਮਨਦੀਪ ਸਿੰਘ ਦੇ ਦੱਸਣ ਮੁਤਾਬਿਕ ਉਸ ਦੀ ਪਤਨੀ ਨੇ ਉਸ ਨੂੰ ਕਈ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ। 18 ਮਈ ਨੂੰ ਉਸ ਦੇ ਸੁੱਤੇ ਪਏ ਦਾ ਗਲਾ ਘੁਟਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਵਾਰ ਉਸ ਨੂੰ ਪੌੜੀਆਂ ਤੋਂ ਥੱਲੇ ਵੀ ਸੁੱਟਿਆ। ਅਮਨਦੀਪ ਸਿੰਘ ਦਾ 30 ਨਵੰਬਰ 2018 ਤੱਕ ਦਾ ਵੀਜ਼ਾ ਵੀ ਅਤੇ ਉਸ ਦੀ ਪਤਨੀ ਨੇ ਵਰਕ ਪਰਮਿਟ ਅੱਗੇ ਕਰਵਾਉਣ ਲਈ 32 ਲੱਖ ਰੁਪਏ ਦੀ ਮੰਗ ਕੀਤੀ।

ਜਦੋ ਅਮਨਦੀਪ ਸਿੰਘ ਦੇ ਤਾਏ ਨੇ ਰਤਨਜੋਤ ਦੇ ਪਰਿਵਾਰ ਨਾਲ ਸਬੰਧ ਵਿਚ ਗੱਲ ਕਰੀ ਤਾਂ ਰਤਨਜੋਤ ਦੇ ਪਰਿਵਾਰ ਨੇ ਵੀ 32 ਲੱਖ ਰੁਪਏ ਵਿਚੋਲੇ ਦੇ ਜ਼ਰੀਏ ਮੰਗੇ। ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ 2018 ਵਿੱਚ ਸੀ.ਆਈ.ਸੀ ਇਮੀਗ੍ਰੇਸ਼ਨ ਨੂੰ ਵੀ ਰਿਪੋਰਟ ਦੇ ਕੇ ਆਇਆ ਸੀ, ਨਾਲ ਮੇਲ ਵੀ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਬ੍ਰਿਟੇਨ ਵੈਸਟ ਦੀ ਐਮ.ਪੀ ਕਮਲ ਖਹਿਰਾ ਨੂੰ ਵੀ ਇਸ ਸਬੰਧੀ ਮੇਲ ਕੀਤੀ ਸੀ। ਉਸ ਨੂੰ ਇੱਕ ਲੱਖ ਰੁਪਏ ਹੋਰ ਸਾਮਾਨ ਖਰੀਦਣ ਨੂੰ ਦਿੱਤਾ ਸੀ।

ਉਨ੍ਹਾਂ ਦਾ ਕੁੱਲ ਮਿਲਾ ਕੇ 25 ਲੱਖ ਦਾ ਖਰਚਾ ਆ ਚੁੱਕਿਆ ਹੈ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਰਤਨਜੋਤ ਉਨ੍ਹਾਂ ਦੇ ਲੜਕੇ ਨੂੰ ਨਾ ਤਾਂ ਤਲਾਕ ਦੇ ਰਹੀ ਹੈ ਅਤੇ ਨਾ ਹੀ ਉਸ ਨੂੰ ਕੈਨੇਡਾ ਬੁਲਾ ਰਹੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਰਤਨਜੋਤ ਨੂੰ ਉਥੋਂ ਡਿਪੋਰਟ ਕੀਤਾ ਜਾਵੇ। ਚਰਨਜੀਤ ਸਿੰਘ ਵਿਚੋਲੇ ਨੇ ਦੱਸਿਆ ਕੇ ਰਤਨਜੋਤ ਦੇ ਪਰਿਵਾਰ ਨੇ ਅਮਨਦੀਪ ਸਿੰਘ ਦਾ ਵੀਜ਼ਾ ਅੱਗੇ ਕਰਵਾਉਣ ਲਈ ਉਨ੍ਹਾਂ ਤੋਂ 32 ਲੱਖ ਰੁਪਏ ਦੀ ਮੰਗ ਕੀਤੀ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *