ਲਾਲ ਜੋੜੇ ਚ ਚਾਵਾਂ ਨਾਲ ਤੋਰੀ ਸੀ ਧੀ, ਸਹੁਰਿਆਂ ਨੇ ਚਿੱਟੇ ਕ-ਫ਼-ਨ ਚ ਭੇਜੀ ਲਾਸ਼

ਪੈਸੇ ਦੇ ਭੁੱਖੇ ਲੋਕ ਕਿਸੇ ਦੀ ਜਾਨ ਦੀ ਕੀਮਤ ਨਹੀਂ ਸਮਝਦੇ। ਉਹ ਭੁੱਲ ਜਾਂਦੇ ਹਨ ਕਿ ਹਰ ਕਿਸੇ ਨੂੰ ਜਿਉਣ ਦਾ ਅਧਿਕਾਰ ਹੈ। ਫਿਰੋਜ਼ਪੁਰ ਵਿਖੇ ਰਮਨਦੀਪ ਕੌਰ ਨਾਮ ਦੀ ਵਿਆਹੁਤਾ ਦੇ ਦੇ ਸਹੁਰਿਆਂ ਤੇ ਉਸ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਸਹੁਰਾ ਪਰਿਵਾਰ ਘਰੋਂ ਦੌੜ ਗਿਆ ਹੈ। ਰਮਨਦੀਪ ਕੌਰ ਦੀ ਮਾਂ ਸਵਰਨਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ 8-9 ਮਹੀਨੇ ਪਹਿਲਾਂ ਆਪਣੀ ਧੀ ਦਾ ਵਿਆਹ ਫਿਰੋਜ਼ਪੁਰ ਦੇ ਅੰਮ੍ਰਿਤਪਾਲ ਨਾਲ ਕੀਤਾ ਸੀ। ਰਮਨਦੀਪ ਦੇ ਸਹੁਰੇ ਉਸ ਨੂੰ ਪੇਕੇ ਨਹੀਂ ਸੀ ਜਾਣ ਦਿੰਦੇ।

ਉਹ ਆਖ਼ਰੀ ਵਾਰ 25 ਮਾਰਚ ਨੂੰ ਪੇਕੇ ਗਈ ਸੀ ਜਿਸ ਦਿਨ ਉਸ ਦਾ ਜਨਮ ਦਿਨ ਸੀ ਅਤੇ ਉਨ੍ਹਾਂ ਨੇ ਉਸ ਨੂੰ ਐਕਟਿਵਾ ਲੈ ਕੇ ਦਿੱਤੀ ਸੀ। ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਵਾਈ ਮਕਾਨ ਬਣਾਉਣ ਲਈ ਉਨ੍ਹਾਂ ਤੋਂ 2 ਲੱਖ ਰੁਪਏ ਦੀ ਮੰਗ ਕਰਦਾ ਸੀ। ਉਨ੍ਹਾਂ ਦੀ ਧੀ ਨੂੰ ਆਪਣੇ ਪੇਕੇ ਪਰਿਵਾਰ ਦੀ ਹਾਲਤ ਦਾ ਪਤਾ ਸੀ। ਇਸ ਕਰਕੇ ਹੀ ਸਹੁਰਿਆਂ ਨੇ ਉਸ ਦੀ ਜਾਨ ਲੈ ਲਈ। ਸਵਰਨਜੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਜਵਾਈ ਅੰਮ੍ਰਿਤਪਾਲ ਦੀ ਮਾਮੀ ਦੇ ਭਰਾਵਾਂ ਨੇ ਵੀ ਹਸਪਤਾਲ ਵਿੱਚ ਆ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ

ਜਿਹੜੇ ਕਿ ਪੁਲੀਸ ਨੇ ਫੜ ਲਏ ਹਨ। ਇਕ ਸਮਾਜ ਸੇਵਕਾ ਨੇ ਦੱਸਿਆ ਹੈ ਕਿ ਮ੍ਰਿਤਕਾ ਦੇ ਸਰੀਰ ਅੰਦਰ ਗਲਤ ਦਵਾਈ ਜਾਣ ਦੇ ਨਾਲ ਨਾਲ ਉਸ ਦੀ ਗਰਦਨ ਅਤੇ ਹੱਥਾਂ ਉੱਤੇ ਵੀ ਨਿਸ਼ਾਨ ਹਨ। ਜਿਸ ਤੋਂ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਕਿਸੇ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 10 ਤਾਰੀਖ ਨੂੰ ਹਸਪਤਾਲ ਤੋਂ ਰੁੱਕਾ ਮਿਲਿਆ ਸੀ ਕਿ ਕੋਈ ਗਲਤ ਦਵਾਈ ਖਾਣ ਕਾਰਨ ਰਮਨਦੀਪ ਨਾਂ ਦੀ ਲੜਕੀ ਹਸਪਤਾਲ ਵਿਚ ਭਰਤੀ ਹੈ।

ਉਹ 2 ਦਿਨ ਰਮਨਦੀਪ ਦੇ ਬਿਆਨ ਲੈਣ ਜਾਂਦੇ ਰਹੇ ਪਰ ਉਹ ਬਿਆਨ ਦੇਣ ਦੇ ਯੋਗ ਨਹੀਂ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦੌਰਾਨ ਰਮਨਦੀਪ ਨੂੰ ਹੋਰ ਹਸਪਤਾਲ ਵਿਚ ਭੇਜ ਦਿੱਤਾ ਗਿਆ ਅਤੇ ਪੁਲੀਸ ਨੇ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਸੀ। ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਰਮਨਦੀਪ ਦਮ ਤੋੜ ਗਈ ਹੈ। ਉਨ੍ਹਾਂ ਨੇ ਮਾਮਲੇ ਦੀ ਧਾਰਾ ਵਿਚ ਵਾਧਾ ਕੀਤਾ ਹੈ ਅਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *