ਸੋਸ਼ਲ ਮੀਡੀਆ ਤੇ ਰਾਤੋ ਰਾਤ ਵਾਇਰਲ ਹੋਣ ਵਾਲੀ ਇਸ ਕੁੜੀ ਬਾਰੇ ਵੱਡੀ ਜਾਣਕਾਰੀ ਆਈ ਸਾਹਮਣੇ

ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਕੋਈ ਵੀ ਵਿਅਕਤੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ ਹੈ। ਕਿਸੇ ਵਿਅਕਤੀ ਕੋਲ ਕਿਸੇ ਵੀ ਕਿਸਮ ਦੀ ਕਲਾ ਹੋਵੇ, ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦਾ ਹੈ। ਸੋਸ਼ਲ ਮੀਡੀਆ ਨੇ ਕਿੰਨੇ ਹੀ ਗੁੰਮਨਾਮ ਚਿਹਰਿਆਂ ਨੂੰ ਪ੍ਰਸਿੱਧੀ ਬਖਸ਼ੀ ਹੈ। ਇਸ ਨੂੰ ਅਸੀਂ ਇੱਕ ਵਧੀਆ ਅਤੇ ਸਸਤਾ ਸਾਧਨ ਆਖ ਸਕਦੇ ਹਾਂ। ਸੋਸ਼ਲ ਮੀਡੀਆ ਨੇ ਪਲੇਟਫਾਰਮ ਤੇ ਗਾਉਣ ਵਾਲੀ ਇਕ ਔਰਤ ਨੂੰ ਫਿਲਮਾਂ ਤੱਕ ਪੁਚਾ ਦਿੱਤਾ।

ਹੁਣ ਕੁਝ ਦਿਨਾਂ ਤੋਂ ਕਿਸੇ ਗੁੰਮਨਾਮ ਲੜਕੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ। ਹਰ ਕੋਈ ਇਸ ਲੜਕੀ ਦੀ ਸਾਦਗੀ ਦੀਆਂ ਸਿਫ਼ਤਾਂ ਕਰਦਾ ਹੈ। ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਇਹ ਲੜਕੀ ਕੌਣ ਹੈ? ਅਤੇ ਕਿੱਥੋਂ ਦੀ ਰਹਿਣ ਵਾਲੀ ਹੈ? ਹਰ ਕੋਈ ਉਸ ਦੀ ਸਾਦਗੀ ਨੂੰ ਪਸੰਦ ਕਰ ਰਿਹਾ ਹੈ। ਉਸ ਦਾ ਪਹਿਰਾਵਾ ਵੀ ਸਾਦਾ ਹੈ। ਉਸ ਨੇ ਕੁੜਤਾ ਤੇ ਸਲਵਾਰ ਪਹਿਨੀ ਹੋਈ ਹੈ।

ਉਹ ਆਪਣੇ ਘਰ ਦੇ ਹੀ ਕੰਮ ਕਰਦੀ ਨਜ਼ਰ ਆ ਰਹੀ ਹੈ। ਇਕ ਵੀਡੀਓ ਵਿਚ ਉਹ ਰੋਟੀਆਂ ਪਕਾ ਰਹੀ ਹੈ। ਹੁਣ ਇਸ ਲੜਕੀ ਬਾਰੇ ਪਤਾ ਲੱਗਾ ਹੈ ਕਿ ਉਹ ਪਾਕਿਸਤਾਨ ਦੇ ਸਿੰਧ ਸੂਬੇ ਦੀ ਰਹਿਣ ਵਾਲੀ ਹੈ। ਇਹ ਲੜਕੀ ਇੱਕ ਖਾਨਾਬਦੋਸ਼ ਪਰਿਵਾਰ ਨਾਲ ਸੰਬੰਧ ਰੱਖਦੀ ਹੈ, ਜਿਹੜਾ ਕਿ ਇਸ ਸਮੇਂ ਕਰਾਚੀ ਨੇੜੇ ਰਹਿ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਵੀਡੀਓਜ਼ ਇਸ ਲੜਕੀ ਨੇ ਖ਼ੁਦ ਵਾਇਰਲ ਨਹੀਂ ਕੀਤੀਆਂ,

ਸਗੋਂ ਇਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਕਿਸੇ ਲੜਕੇ ਨੇ ਇਹ ਵੀਡੀਓਜ਼ ਵਾਇਰਲ ਕਰ ਦਿੱਤੀਆਂ ਅਤੇ ਅਮੀਨਾ ਰਿਆਜ਼ ਨਾਮ ਦੀ ਇਹ ਲੜਕੀ ਇੰਟਰਨੈੱਟ ਤੇ ਛਾ ਗਈ। ਉਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ। ਇਸ ਲੜਕੀ ਨੂੰ ਬਹੁਤ ਪ੍ਰਸਿੱਧੀ ਮਿਲੀ ਹੈ। ਹਾਲਾਂਕਿ ਇਸ ਪਰਿਵਾਰ ਦਾ ਕੋਈ ਵੀ ਮੈਂਬਰ ਕੈਮਰੇ ਅੱਗੇ ਨਹੀਂ ਆਇਆ। ਸ਼ੋਸ਼ਲ ਮੀਡੀਆ ਤੇ ਇਸ ਲੜਕੀ ਦੀਆਂ ਵੀਡੀਓਜ਼ ਨੇ ਧਮਾਲਾਂ ਪਾਈਆਂ ਹੋਈਆਂ ਹਨ।

Leave a Reply

Your email address will not be published. Required fields are marked *