4 ਮੁੰਡੇ ਪੱਕੇ ਜਿਗਰੀ ਯਾਰ, ਚਾਰਾਂ ਨੂੰ ਇੱਕੋ ਟਾਈਮ ਮਿਲੀ ਦਰਦਨਾਕ ਮੋਤ

ਹੁਸ਼ਿਆਰਪੁਰ ਤੋਂ ਆਈ ਖ਼ਬਰ ਨਾਲ ਹਰ ਕਿਸੇ ਦੇ ਮਨ ਤੇ ਡੂੰਘੀ ਸੱਟ ਵੱਜੀ ਹੈ। ਇਕ ਮਾਰੂਤੀ ਕਾਰ ਅਤੇ ਟਰਾਲੇ ਵਿਚਕਾਰ ਹੋਏ ਹਾਦਸੇ ਨਾਲ 4 ਦੋਸਤ ਸਦਾ ਦੀ ਨੀਂਦ ਸੌਂ ਗਏ। ਚਾਰੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਏਅਰਕੰਡੀਸ਼ਨ ਠੀਕ ਕਰਨ ਦਾ ਕੰਮ ਕਰਦੇ ਸਨ। ਪੁਲੀਸ ਮੌਕੇ ਤੇ ਪਹੁੰਚ ਚੁੱਕੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਚਾਚੇ ਅਤੇ ਚਾਚੇ ਦੇ ਪੁੱਤਰ ਨੇ ਆ ਕੇ ਉਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਨਾਲ ਹਾਦਸਾ ਵਾਪਰ ਗਿਆ ਹੈ।

ਇਸ ਕਰਕੇ ਉਹ ਤੁਰੰਤ ਬਾਈਪਾਸ ਤੇ ਪਹੁੰਚ ਗਏ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਉਨ੍ਹਾਂ ਦਾ ਪੁੱਤਰ ਅਤੇ ਇਕ ਹੋਰ ਲੰਮੇ ਪਏ ਸਨ। ਉਨ੍ਹਾਂ ਨੂੰ ਦੱਸਿਆ ਗਿਆ ਕਿ 4 ਨੌਜਵਾਨਾਂ ਨਾਲ ਹਾਦਸਾ ਵਾਪਰਿਆ ਹੈ ਅਤੇ ਟਰਾਲੇ ਨਾਲ ਹਾਦਸਾ ਹੋਣ ਕਾਰਨ ਚਾਰ ਜਾਨਾਂ ਗਈਆਂ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ। ਉਸ ਨੇ ਇਹ ਗੱਲਾਂ ਸਿਰਫ਼ ਸੁਣੀਆਂ ਹਨ। ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਦਾ ਪੁੱਤਰ ਏ.ਸੀ ਠੀਕ ਕਰਨ ਦਾ ਕੰਮ ਕਰਦਾ ਸੀ।

ਉਸ ਨੇ 8-30 ਵਜੇ ਆਪਣੇ ਪੁੱਤਰ ਨਾਲ ਫੋਨ ਤੇ ਗੱਲ ਕੀਤੀ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਸੀ ਕਿ ਉਹ ਮੰਡਿਆਲਾ ਵਿਖੇ ਏ.ਸੀ ਠੀਕ ਕਰ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਚਾਰੇ ਹੀ ਨੌਜਵਾਨ ਇਕੋ ਪਿੰਡ ਦੇ ਰਹਿਣ ਵਾਲੇ ਸਨ ਅਤੇ ਏ.ਸੀ ਠੀਕ ਕਰਨ ਦਾ ਕੰਮ ਕਰਦੇ ਸਨ। ਇਹ ਚਾਰੇ ਹੀ ਇਕ ਮਾਰੂਤੀ ਕਾਰ ਵਿਚ ਸਵਾਰ ਹੋ ਕੇ ਕਿਤੇ ਘੁੰਮਣ ਜਾ ਰਹੇ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਰੋਡ ਤੇ ਇਨ੍ਹਾਂ ਦੀ ਕਾਰ ਕਿਸੇ ਟਰਾਲੇ ਵਿਚ ਜਾ ਵੱਜੀ।

ਟਰਾਲੇ ਨੂੰ ਥਾਣਾ ਚੱਬੇਵਾਲ ਦਾ ਸੁਖਵਿੰਦਰ ਸਿੰਘ ਚਲਾ ਰਿਹਾ ਸੀ। ਹਾਦਸੇ ਵਿੱਚ 3 ਨੌਜਵਾਨ ਮੌਕੇ ਤੇ ਹੀ ਦਮ ਤੋੜ ਗਏ। ਚੌਥੇ ਨੂੰ ਡੀ.ਐਮ.ਸੀ ਲਿਜਾਇਆ ਜਾ ਰਿਹਾ ਸੀ। ਉਸ ਦਾ ਰਸਤੇ ਵਿੱਚ ਦੇਹਾਂਤ ਹੋ ਗਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਸਾਰਿਆਂ ਦੀ ਉਮਰ 27-28 ਸਾਲ ਸੀ। ਪੁਲੀਸ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *