ਜਵਾਨ ਪੁੱਤ ਦੀ ਮੋਤ ਦੀ ਖਬਰ ਸੁਣ ਮਾਂ ਨੇ ਵੀ ਤਿਆਗੇ ਪ੍ਰਾਣ, ਟੁੱਟਿਆ ਦੁੱਖਾਂ ਦਾ ਪਹਾੜ

ਪੇਟ ਇਨਸਾਨ ਤੋਂ ਕੀ ਨਹੀਂ ਕਰਵਾਉਂਦਾ ? ਰੋਟੀ ਕਮਾਉਣ ਖਾਤਰ ਇਨਸਾਨ ਦਰ ਦਰ ਦੇ ਧੱਕੇ ਖਾਂਦਾ ਹੈ। ਪਤਾ ਨਹੀਂ ਕਿਨ੍ਹਾਂ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ ? ਇਹ ਪੇਟ ਦੀ ਭੁੱਖ ਆਦਮੀ ਨੂੰ ਵਿਦੇਸ਼ਾਂ ਤੱਕ ਲੈ ਜਾਂਦੀ ਹੈ। ਹਾਲਾਂਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਵਿਦੇਸ਼ ਵਿੱਚ ਪਹੁੰਚ ਕੇ ਮਸਲਾ ਹੱਲ ਹੋਵੇਗਾ ਜਾਂ ਨਹੀਂ। ਜਿਹੜੀਆਂ ਮਾਵਾਂ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਦੀਆਂ ਹਨ, ਉਨ੍ਹਾਂ ਨੂੰ ਬੜਾ ਕਰੜਾ ਜਿਗਰਾ ਕਰਨਾ ਪੈਂਦਾ ਹੈ। ਹੁਸ਼ਿਆਰਪੁਰ ਦੇ ਮਾਹਿਲਪੁਰ ਨੇੜਲੇ ਪਿੰਡ ਲੰਗੇਰੀ ਦਾ ਰਹਿਣ ਵਾਲਾ ਕੁਲਦੀਪ ਸਿੰਘ ਨਾਮ ਦਾ ਨੌਜਵਾਨ ਪਿਛਲੇ ਦਿਨੀਂ ਰੋਮਾਨੀਆ ਵਿੱਚ

ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਕੋਵਿਡ ਦੇ ਚੱਲਦੇ ਮ੍ਰਿਤਕ ਦੇਹ ਭਾਰਤ ਮੰਗਵਾਉਣਾ ਵੀ ਕੋਈ ਸੌਖਾ ਕੰਮ ਨਹੀਂ ਸੀ। ਕੁਲਦੀਪ ਸਿੰਘ ਅਜੇ ਕੁਝ ਸਮਾਂ ਪਹਿਲਾਂ ਹੀ ਰੋਮਾਨੀਆ ਗਿਆ ਸੀ। ਉਸ ਦੀ ਮਾਂ ਆਪਣੇ ਪੁੱਤਰ ਦੀ ਉਡੀਕ ਕਰ ਰਹੀ ਸੀ ਪਰ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਮਾਂ ਵੀ ਦਮ ਤੋੜ ਗਈ। ਮਾਂ ਅਤੇ ਪੁੱਤਰ ਦਾ ਇੱਕੋ ਸਮੇਂ ਸੰਸਕਾਰ ਕੀਤਾ ਗਿਆ। ਜੋ ਕਿ ਪਰਿਵਾਰ ਲਈ ਅਸਹਿ ਸੀ। ਇਕ ਵਿਅਕਤੀ ਦੇ ਦੱਸਣ ਮੁਤਾਬਕ ਪਰਿਵਾਰ ਸੋਗ ਵਿੱਚ ਡੁੱਬਾ ਹੋਇਆ ਹੈ।

ਇਕ ਵਿਅਕਤੀ ਨੂੰ ਆਪਣੇ ਪੁੱਤਰ ਅਤੇ ਪਤਨੀ ਦਾ ਇੱਕੋ ਦਿਨ ਹੀ ਸਸਕਾਰ ਕਰਨਾ ਪਿਆ। ਇਸ ਤੋਂ ਵਧ ਕੇ ਬੁਰੀ ਗੱਲ ਕੀ ਹੋ ਸਕਦੀ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਪਾਰਲੀਮੈਂਟ ਮੈਂਬਰ ਮਨੀਸ਼ ਤਿਵਾੜੀ ਨਾਲ ਸੰਪਰਕ ਕੀਤਾ ਗਿਆ। ਜਿਨ੍ਹਾਂ ਨੇ ਇਸ ਮਾਮਲੇ ਵਿੱਚ ਪਰਿਵਾਰ ਦਾ ਸਹਿਯੋਗ ਦਿੱਤਾ।  ਮਾਂ ਪੁੱਤ ਦਾ ਇਹ ਇੱਕ ਅਜਿਹਾ ਵਿਛੋੜਾ ਸੀ ਜੋ ਇੱਕ ਵਾਰ ਵਿਛੁਡ਼ ਕੇ ਦੁਬਾਰਾ ਨਹੀਂ ਮਿਲੇ। ਹਰ ਕੋਈ ਇਸ ਘਟਨਾ ਤੇ ਅਫਸੋਸ ਜਤਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

Leave a Reply

Your email address will not be published. Required fields are marked *