ਬੰਦ ਫੈਕਟਰੀ ਚ ਚੱਲ ਰਹੀਆਂ ਸੀ ਹੋਰ ਹੀ ਕਾਂਡ ਕਰਨ ਦੀਆਂ ਤਿਆਰੀਆਂ, ਪੈ ਗਈ ਰੇਡ

ਨਾਪ ਤੋਲ ਵਿਭਾਗ ਅਤੇ ਪੁਲੀਸ ਵਿਭਾਗ ਆਦਿ ਨੇ ਮਿਲ ਕੇ ਅਬੋਹਰ ਵਿਖੇ ਰੇਡ ਕੀਤੀ। ਸ਼ੱਕ ਕੀਤਾ ਜਾ ਰਿਹਾ ਸੀ ਕਿ ਇੱਥੇ ਨਕਲੀ ਡੀਜ਼ਲ ਤੇ ਪੈਟਰੋਲ ਤਿਆਰ ਕੀਤਾ ਜਾਂਦਾ ਹੈ। ਰੇਡ ਕਰਨ ਆਈਆਂ ਟੀਮਾਂ ਵੱਲੋਂ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਫੂਡ ਸਪਲਾਈ ਵਿਭਾਗ ਵੱਲੋਂ ਐਸਡੀਐਮ ਨੂੰ ਦਰਖਾਸਤ ਦਿੱਤੀ ਗਈ ਸੀ। ਦਰਖਾਸਤ ਦੇ ਆਧਾਰ ਤੇ ਹੀ ਉਨ੍ਹਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।

ਇਸ ਅਧਿਕਾਰੀ ਦੇ ਦੱਸਣ ਮੁਤਾਬਕ ਬਿਲਡਿੰਗ ਦੇ ਅੰਦਰ ਪੈਟਰੋਲ ਪੰਪ ਦਾ ਸਾਰਾ ਸੈੱਟਅੱਪ ਲੱਗਾ ਹੋਇਆ ਹੈ ਪਰ ਇਹ ਚਾਲੂ ਹਾਲਤ ਵਿਚ ਨਹੀਂ ਹੈ। ਇਹ ਮਸ਼ੀਨਾਂ ਖ਼ਰਾਬ ਹੋਣ ਕਾਰਨ ਚੱਲ ਨਹੀਂ ਰਹੀਆਂ। ਇੱਥੇ ਟੈਂਕਰ ਵੀ ਬਣੇ ਹੋਏ ਹਨ। ਇਸ ਸਭ ਕੁਝ ਨੂੰ ਸੀਲ ਕਰ ਦਿੱਤਾ ਜਾਵੇਗਾ ਅਤੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੇ ਦੱਸਣ ਮੁਤਾਬਕ ਇਹ ਜ਼ਮੀਨ ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਦੀ ਦੱਸੀ ਜਾ ਰਹੀ ਹੈ, ਜਿਸ ਤੋਂ ਅੱਗੇ ਕਿਸੇ ਨੇ ਕਿਰਾਏ ਤੇ ਲਈ ਹੋਈ ਹੈ।

ਇੱਥੇ ਕੋਈ ਵਿਅਕਤੀ ਹਾਜ਼ਰ ਨਾ ਹੋਣ ਕਾਰਨ ਸਾਰੀ ਜਾਣਕਾਰੀ ਨਹੀਂ ਮਿਲ ਸਕੀ। ਇਕ ਹੋਰ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਬਿਲਡਿੰਗ ਅੰਦਰ ਨਕਲੀ ਡੀਜ਼ਲ ਤੇ ਪੈਟਰੋਲ ਤਿਆਰ ਹੋਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਫੂਡ ਸਪਲਾਈ ਵਿਭਾਗ, ਨਾਪ ਤੋਲ ਵਿਭਾਗ ਅਤੇ ਪੁਲੀਸ ਨੂੰ ਨਾਲ ਲੈ ਕੇ ਇੱਥੇ ਰੇਡ ਕੀਤੀ ਹੈ। ਇਸ ਅਧਿਕਾਰੀ ਦੇ ਦੱਸਣ ਮੁਤਾਬਕ ਇੱਥੇ ਤਾਲਾ ਲੱਗਾ ਹੋਇਆ ਸੀ, ਜੋ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਤੋੜਿਆ ਗਿਆ ਹੈ।

ਅੰਦਰ ਪੈਟਰੋਲ ਪੰਪ ਵਾਲੀਆਂ ਮਸ਼ੀਨਾਂ ਤਾਂ ਲੱਗੀਆਂ ਹੋਈਆਂ ਹਨ ਪਰ ਡੀਜ਼ਲ ਪਟਰੋਲ ਦਾ ਕੋਈ ਸਟਾਕ ਬਰਾਮਦ ਨਹੀਂ ਹੋਇਆ। ਉਨ੍ਹਾਂ ਨੇ ਸ਼ੱਕ ਜਤਾਇਆ ਹੈ ਕਿ ਹੋ ਸਕਦਾ ਹੈ ਕਿ ਅਜੇ ਕੰਮ ਚਾਲੂ ਨਾ ਹੋਇਆ ਹੋਵੇ। ਇਨ੍ਹਾਂ ਮਸ਼ੀਨਾਂ ਦੀ ਕੋਈ ਐਨ ਓ ਸੀ ਵੀ ਨਹੀਂ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਇਮਾਰਤ ਨੂੰ ਸੀਲ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *