ਮਾਂ ਕਰਦੀ ਸੀ ਪੁੱਤ ਦੇ ਵਿਆਹ ਦੀਆਂ ਤਿਆਰੀਆਂ- ਪੁੱਤ ਨੇ ਸਭ ਕੁਝ ਕਰ ਦਿੱਤਾ ਖਤਮ

ਸੂਬਾ ਸਰਕਾਰ ਅਤੇ ਪੁਲੀਸ ਇਹ ਦਾਅਵੇ ਕਰਦੇ ਨਹੀਂ ਥੱਕਦੀ ਕਿ ਉਨ੍ਹਾਂ ਨੇ ਪੰਜਾਬ ਵਿੱਚੋਂ ਅਮਲ ਦੇ ਕਾਰੋਬਾਰ ਨੂੰ ਬੰਦ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਵੱਲੋਂ ਇਸ ਗਲਤ ਧੰਦੇ ਨਾਲ ਜੁੜੇ ਲੋਕਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਅਤੇ ਪੁਲੀਸ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਫਿਰੋਜਪੁਰ ਦੇ ਇਕ ਐਮ ਸੀ ਨੇ ਖੋਲ੍ਹੀ ਹੈ। ਐਮ ਸੀ ਦਾ ਕਹਿਣਾ ਹੈ ਕਿ ਉਹ ਵਾਰ ਵਾਰ ਸ਼ਰ੍ਹੇਆਮ ਵਿਕਦੇ ਅਮਲ ਪਦਾਰਥਾਂ ਦੇ ਮਾਮਲੇ ਚੁੱਕਦਾ ਰਹਿੰਦਾ ਹੈ

ਪਰ ਉਸ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ। ਉਹ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਆਪਣੇ ਵਾਰਡ ਵਿਚ ਹੀ ਗੁੰਡਾਗਰਦੀ ਹੋ ਰਹੀ ਹੈ। ਅਸਲ ਵਿੱਚ ਇੱਥੇ 20 ਸਾਲਾ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ, ਜਿਸ ਦੇ ਹੱਥ ਵਿੱਚ ਸਰਿੰਜ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦਾ ਦੇਹਾਂਤ ਓਵਰਡੋਜ਼ ਕਾਰਨ ਹੋਇਆ ਹੈ।

ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਵਿਆਹੁਣ ਯੋਗ ਸੀ ਪਰ ਅਮਲ ਦੀ ਵਰਤੋਂ ਕਰਨ ਕਰਕੇ ਉਹ ਅੱਖਾਂ ਮੀਟ ਗਿਆ ਹੈ। ਇਥੇ ਸ਼ੇਖਾਂ ਵਾਲੀ ਬਸਤੀ ਵਿੱਚ ਸ਼ਰ੍ਹੇਆਮ ਅਮਲ ਪਦਾਰਥ ਵਿਕਦਾ ਹੈ। ਉਸ ਨੇ ਇਸ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਭਰਾ ਸੁੱਖੇ ਨੇ ਦੱਸਿਆ ਹੈ ਕਿ ਉਸ ਦੇ ਛੋਟੇ ਭਰਾ ਜਤਿੰਦਰ ਦੀ ਅਮਲ ਦੀ ਓਵਰਡੋਜ਼ ਕਾਰਨ ਜਾਨ ਚਲੀ ਗਈ ਹੈ। ਉਸ ਨੇ ਅਮਲ ਪਦਾਰਥ ਦੀ ਸ਼ਰੇਆਮ ਵਿਕਰੀ ਹੋਣ ਦੀ ਗੱਲ ਆਖੀ ਹੈ।

ਨੀਲਮ ਨਾਮ ਦੀ ਔਰਤ ਦਾ ਕਹਿਣਾ ਹੈ ਕਿ ਗਲਤ ਪਦਾਰਥ ਵੇਚਣ ਵਾਲਿਆਂ ਤੇ ਪੁਲਸ ਕਾਰਵਾਈ ਨਹੀਂ ਕਰਦੀ। ਇੱਕ ਲੜਕੇ ਦਾ ਦੇਹਾਂਤ ਹੋ ਗਿਆ ਹੈ, ਜਿਸ ਦੇ ਹੱਥ ਵਿਚ ਸਰਿੰਜ ਮਿਲੀ ਹੈ। ਨੀਲਮ ਦਾ ਕਹਿਣਾ ਹੈ ਕਿ ਇਸ ਧੰਦੇ ਤੇ ਪਾਬੰਦੀ ਲਗਾ ਕੇ ਨੌਜਵਾਨਾਂ ਦੀ ਜਾਨ ਬਚਾਈ ਜਾਣੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *