ਸਵੇਰੇ ਸਵੇਰੇ ਨਹਿਰ ਚ ਡਿੱਗੀ ਕਾਰ, ਕਾਰ ਚਲਾ ਰਿਹਾ ਸੀ ਫੌਜੀ ਬੰਦਾ

ਫ਼ਾਜ਼ਿਲਕਾ ਦੇ ਇਕ ਘਰ ਵਿਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਪਰਿਵਾਰ ਦਾ ਨੌਜਵਾਨ ਰਾਜਵਿੰਦਰ ਸਿੰਘ ਆਪਣੀ ਕਾਰ ਸਮੇਤ ਨਹਿਰ ਵਿੱਚ ਡਿੱਗ ਗਿਆ ਹੈ। ਦੇਖਦੇ ਹੀ ਦੇਖਦੇ ਲੋਕਾਂ ਨੇ ਨਹਿਰ ਵੱਲ ਵਹੀਰਾਂ ਘੱਤ ਦਿੱਤੀਆਂ। ਰਾਜਵਿੰਦਰ ਸਿੰਘ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਹੀਂ ਮਿਲੀ। ਫ਼ੌਜੀ ਰਾਜਵਿੰਦਰ ਸਿੰਘ ਦੀ ਮਾਸੀ ਦੇ ਪੁੱਤਰ ਰਾਜਿੰਦਰ ਪਾਲ ਨੇ ਦੱਸਿਆ ਹੈ ਰਾਜਵਿੰਦਰ ਸਿੰਘ ਕਾਰ ਤੇ ਮਲੋਟ ਗਿਆ ਸੀ। ਉਹ ਜਿਸ ਰਸਤੇ ਗਿਆ ਸੀ, ਉਸੇ ਰਸਤੇ ਵਾਪਸ ਆ ਰਿਹਾ ਸੀ।

ਰਜਿੰਦਰ ਪਾਲ ਦੇ ਦੱਸਣ ਮੁਤਾਬਕ ਜਦੋਂ ਰਾਜਵਿੰਦਰ ਸਿੰਘ ਅਬੋਹਰ ਤੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਕਿਸੇ ਤਰ੍ਹਾਂ ਉਸ ਦੀ ਕਾਰ ਨਹਿਰ ਵਿੱਚ ਡਿੱਗ ਪਈ। ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਮੇਂ ਤੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੋ ਸਕਿਆ। ਰਾਜਵਿੰਦਰ ਸਿੰਘ ਦੇ ਇਕ ਹੋਰ ਰਿਸ਼ਤੇਦਾਰ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਵਿੰਦਰ ਸਿੰਘ ਦਾ ਪਰਿਵਾਰ ਮੂਲ ਰੂਪ ਵਿੱਚ ਪਿੰਡ ਕਮਾਲ ਵਾਲਾ ਦਾ ਰਹਿਣ ਵਾਲਾ ਹੈ ਪਰ ਇਸ ਸਮੇਂ ਇਨ੍ਹਾ ਦੀ ਰਹਾਇਸ਼ ਫ਼ਾਜ਼ਿਲਕਾ ਵਿਖੇ ਹੈ।

ਰਾਜਵਿੰਦਰ ਸਿੰਘ ਫੌਜ ਵਿੱਚ ਨੌਕਰੀ ਕਰਦਾ ਸੀ ਅਤੇ ਉਹ ਛੁੱਟੀ ਆਇਆ ਹੋਇਆ ਸੀ। ਉਸ ਨੇ ਅਗਲੇ ਦਿਨ ਹੀ ਵਾਪਸ ਡਿਊਟੀ ਤੇ ਜਾਣਾ ਸੀ।ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਬੋਹਰ ਤੋਂ ਜਦੋਂ ਉਹ ਘਰ ਨੂੰ ਆ ਰਿਹਾ ਸੀ ਤਾਂ ਉਸ ਦੀ ਗੱਡੀ ਗਲਤ ਸਾਈਡ ਤੋਂ ਨਹਿਰ ਵਿਚ ਡਿੱਗ ਪਈ। ਉਸ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਗਿਆ ਪਰ ਐਂਬੂਲੈਂਸ ਇੱਕ ਘੰਟਾ ਲੇਟ ਆਈ। ਲਖਵਿੰਦਰ ਦੇ ਮੁਤਾਬਕ ਜੇਕਰ ਸਮੇਂ ਸਿਰ ਐਂਬੂਲੈਂਸ ਦਾ ਪ੍ਰਬੰਧ ਹੋ ਜਾਂਦਾ ਤਾਂ ਹੋ ਸਕਦਾ ਹੈ ਫੌਜੀ ਦੀ ਜਾਨ ਬਚ ਜਾਂਦੀ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਰਾਤ ਦੇ ਸਵਾ 12 ਵਜੇ 112 ਨੰਬਰ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਕਾਰ ਨਹਿਰ ਵਿਚ ਡਿੱਗ ਪਈ ਹੈ, ਜਿਸ ਵਿੱਚ ਇੱਕ ਵਿਅਕਤੀ ਸੀ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇਸ ਵਿਅਕਤੀ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਰਾਜਵਿੰਦਰ ਸਿੰਘ ਨਾਮ ਦਾ ਫੌਜੀ ਸੀ, ਜੋ ਗੁਰਦਾਸਪੁਰ ਵਿਖੇ ਡਿਊਟੀ ਕਰਦਾ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *