ਪੁਲਿਸ ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖਾਸ ਖਬਰ- ਜੇ ਆਹ ਕੰਮ ਕਰੋਗੇ ਤਾਂ ਪੱਕਾ ਭਰਤੀ ਹੋਵੋਗੇ

ਜਿਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੀ ਭਰਤੀ ਲਈ ਐਲਾਨ ਕੀਤਾ ਗਿਆ, ਉਂਵੇ ਹੀ ਨੌਜਵਾਨ ਮੁੰਡੇ-ਕੁੜੀਆਂ ਵਿਚ ਭਰਤੀ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਨੌਜਵਾਨ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਵੱਖ ਵੱਖ ਸਿਖਲਾਈ ਸੈਂਟਰ ਵਿੱਚ ਜਾ ਰਹੇ ਹਨ। ਸਿਖਲਾਈ ਸੈਂਟਰ ਮਹਿੰਗੇ ਹੋਣ ਕਾਰਨ ਕੁਝ ਬੱਚੇ ਟਰੇਨਿੰਗ ਨਹੀਂ ਲੈ ਸਕਦੇ। ਇਸ ਲਈ ਅੰਮ੍ਰਿਤਸਰ ਦੇ ਏ.ਐੱਸ.ਆਈ ਦਲਜੀਤ ਸਿੰਘ ਵਲੋਂ ਉਨ੍ਹਾਂ ਲੋੜ੍ਹਵੰਦ ਨੌਜਵਾਨਾਂ ਨੂੰ ਫਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਏ.ਐਸ.ਆਈ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਪਿੰਡ ਫੈਜੁਲਾ ਚੱਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੰਜਾਬ ਪੁਲਿਸ ਦੀ ਭਰਤੀ ਲਈ ਟਰੇਨਿੰਗ ਸ਼ੁਰੂ ਕਰਵਾਈ ਹੈ। ਉਨ੍ਹਾਂ ਦੀ ਪਹਿਲੇ ਦਿਨ ਤੋਂ ਹੀ ਇਹ ਸੋਚ ਸੀ ਕਿ ਕੋਈ ਵੀ ਚੰਗਾ ਕੰਮ ਸ਼ੁਰੂ ਕੀਤਾ ਜਾਵੇ। ਭਾਂਵੇ ਉਹ ਲੜਕੀਆਂ ਦੇ ਵਿਆਹ ਹੋਣ , ਭਾਵੇਂ ਕਿਸੇ ਲੋੜਵੰਦ ਦੀ ਸਹਾਇਤਾ ਹੋਵੇ ਜਾਂ ਪੜਾਈ ਵਿੱਚ ਮੱਦਦ ਹੋਵੇ। ਉਨ੍ਹਾਂ ਇਹ ਕੰਮ ਆਪਣੇ ਪਿੰਡ ਤੋਂ ਹੀ ਸ਼ੁਰੂ ਕੀਤਾ। ਇਸ ਕਰਕੇ ਉਨ੍ਹਾਂ ਨੇ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਇਹ ਟ੍ਰੇਨਿੰਗ ਆਪਣੇ ਪਿੰਡ ਤੋਂ ਹੀ ਸ਼ੁਰੂ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਗਰੀਬੀ ਦੇ ਹਾਲਾਤਾਂ ਵਿੱਚੋਂ ਉਹ ਲੰਘੇ ਹਨ। ਅਜਿਹੇ ਹੀ ਹਾਲਾਤਾਂ ਵਿੱਚ ਕਈ ਬੱਚੇ ਹੋਰ ਵੀ ਹੋਣਗੇ। ਜਿਸ ਨੂੰ ਧਿਆਨ ਵਿਚ ਰੱਖਕੇ ਉਨ੍ਹਾਂ ਬੱਚਿਆਂ ਨੂੰ ਮੁਫ਼ਤ ਟਰੇਨਿੰਗ ਦੇਣੀ ਸ਼ੁਰੂ ਕੀਤੀ। ਇਹ ਟ੍ਰੇਨਿੰਗ ਉਨ੍ਹਾਂ ਦੇ ਪਿੰਡ ਦੇ 2 ਫੁੱਟਬਾਲ ਕੋਚਾਂ ਰਾਹੀਂ ਦਿੱਤੀ ਜਾ ਰਹੀ ਹੈ। ਜਿਸ ਵਿਚ ਦੌੜ, ਲੰਬੀ ਛਾਲ, ਉੱਚੀ ਚਾਲ ਹੈ। ਏ.ਐਸ.ਆਈ ਦਲਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਪਹਿਲਾਂ ਟਰੇਨਿੰਗ ਸਮੇਂ ਮਨ ਵਿੱਚ ਡਰ ਹੁੰਦਾ ਸੀ ਪਰ ਹੁਣ ਟ੍ਰੇਨਿੰਗ ਬਹੁਤ ਸੌਖੀ ਹੈ।

ਜੇਕਰ ਹਰ ਰੋਜ਼ ਕਸਰਤ ਕਰੀਏ ਤਾਂ ਕੁਝ ਵੀ ਮੁਸ਼ਕਿਲ ਨਹੀਂ। ਹਰ ਰੋਜ ਸਵੇਰੇ ਕਸਰਤ ਕਰਨ ਨਾਲ ਕੋਈ ਵੀ ਭਰਤੀ ਵਿੱਚ ਅਸਾਨੀ ਨਾਲ ਜਾ ਸਕਦੇ ਹਾਂ। ਟਰੇਨਿੰਗ ਇੱਕ ਪੜ੍ਹਾਈ ਦੀ ਤਰ੍ਹਾਂ ਹੈ, ਜੇਕਰ ਹਰ ਰੋਜ਼ ਪੜ੍ਹਾਂਗੇ ਤਾਂ ਪੇਪਰ ਔਖੇ ਨਹੀਂ। ਇਸੇ ਤਰਾਂ ਹੀ ਟ੍ਰੇਨਿੰਗ ਹੈ, ਜੇਕਰ ਹਰ ਰੋਜ਼ ਕਸਰਤ ਕਰੀਏ ਤਾਂ ਕੁਝ ਵੀ ਔਖਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਪਹਿਲੇ ਦਿਨ ਤੋਂ ਹੀ 40-50 ਨੌਜਵਾਨ ਟਰੇਨਿੰਗ ਲਈ ਆ ਰਹੇ ਹਨ। ਏ.ਐਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਇਹ ਮੁਫ਼ਤ ਟ੍ਰੇਨਿੰਗ ਪੰਜਾਬ ਸਰਕਾਰ ਵੱਲੋਂ ਹੈ।

ਡੀ ਜੀ ਪੀ ਵੱਲੋਂ ਸਾਰੇ ਮੁਖੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਜਿਲ੍ਹਿਆਂ ਵਿਚ ਮੁਫ਼ਤ ਟ੍ਰੇਨਿੰਗ ਦੇਣ ਪਰ ਪਿੰਡਾਂ ਵਿਚ ਅਜਿਹਾ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਇਹ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਤੌਰ ਤੇ ਪਿੰਡਾਂ ਵਿੱਚ ਮੁਫ਼ਤ ਟਰੇਨਿੰਗ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ 50% ਬੱਚੇ ਵੀ ਭਰਤੀ ਹੋ ਜਾਣਗੇ ਤਾਂ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ ਜੋ ਡਰ ਹੈ, ਉਹ ਉਸ ਡਰ ਨੂੰ ਵੀ ਦੂਰ ਕਰਨ ਲਈ ਅਜਿਹਾ ਕਰ ਰਹੇ ਹਨ।

ਉਹ ਬੱਚਿਆਂ ਨਾਲ ਆਪਣੀ ਨੇੜਤਾ ਵਧਾਉਣਾ ਚਾਹੁੰਦੇ ਹਨ ਤਾਂ ਜੋ ਇਹ ਬੱਚੇ ਉਨ੍ਹਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਣਗੇ ਕਿ ਸਾਰੀ ਪੰਜਾਬ ਪੁਲਿਸ ਗਲਤ ਨਹੀਂ ਹੁੰਦੀ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਏ.ਐੱਸ.ਆਈ. ਦਿਲਜੀਤ ਸਿੰਘ ਉਨ੍ਹਾਂ ਦੇ ਪਿੰਡ ਦੇ ਹੀ ਵਾਸੀ ਹਨ। ਉਹ ਦੋਨੋ ਇਕੱਠੇ ਹੀ ਪੜ੍ਹੇ ਹਨ। ਉਹ ਦਲਜੀਤ ਸਿੰਘ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਇਹ ਕੰਮ ਸ਼ੁਰੂ ਕੀਤਾ ਗਿਆ।

ਟ੍ਰੇਨਿੰਗ ਲੈ ਰਹੀ ਇਕ ਲੜਕੀ ਨੇ ਦੱਸਿਆ ਕਿ ਜਿੱਥੇ ਦੇਸ਼ ਇੰਨੀ ਤਰੱਕੀ ਕਰ ਗਿਆ ਹੈ ਪਰ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਕੁੜੀਆਂ ਨੂੰ ਲੈ ਕੇ ਗਲਤ ਵਿਚਾਰ ਹਨ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਹਨ ਪਰ ਇਹ ਬਿਲਕੁਲ ਗਲਤ ਹੈ। ਕੁੜੀਆਂ ਮੁੰਡਿਆਂ ਨਾਲ ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਇਸ ਕਰਕੇ ਕੁੜੀਆਂ ਨੂੰ ਅੱਗੇ ਆਉਣ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *