ਪੁਲਿਸ ਵਾਲਿਆਂ ਦਾ ਪੰਜਾਬੀ ਟਰੱਕ ਡਰਾਈਵਰ ਨਾਲ ਪਿਆ ਪੰਗਾ, ਪੁਲਿਸ ਵਾਲਿਆਂ ਨੂੰ ਦੇਖ ਭਜਾਇਆ ਸੀ ਟਰੱਕ

ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਅੱਜਕੱਲ੍ਹ ਕੋਈ ਵੀ ਗੱਲ ਛੁਪੀ ਨਹੀਂ ਰਹਿੰਦੀ। ਗੱਲ ਭਾਵੇਂ ਚੰਗੀ ਹੋਵੇ ਜਾਂ ਬੁਰੀ, ਕੁਝ ਸਮੇਂ ਵਿੱਚ ਹੀ ਜੱਗ ਜ਼ਾਹਰ ਹੋ ਜਾਂਦੀ ਹੈ। ਹੁਣ ਤਾਂ ਹਰ ਕੋਈ ਵੀਡੀਓ ਬਣਾ ਕੇ ਝੱਟ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਹੈ ਅਤੇ ਪਲਾਂ ਵਿੱਚ ਹੀ ਬੱਲੇ ਬੱਲੇ ਜਾਂ ਥੱਲੇ ਥੱਲੇ ਹੋਣ ਲੱਗ ਪੈਂਦੀ ਹੈ। ਪਿਛਲੇ ਕੁਝ ਸਮੇਂ ਵਿਚ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਇਨ੍ਹਾਂ ਵੀਡੀਓਜ ਦੇ ਵਾਇਰਲ ਹੋਣ ਤੋਂ ਬਾਅਦ ਕਈ ਮਾਮਲਿਆਂ ਵਿਚ ਤਾਂ ਪੁਲਿਸ ਵਾਲਿਆਂ ਤੇ ਕਾਰਵਾਈ ਦੇ ਵੀ ਹੁਕਮ ਹੋਏ।

ਹੁਣ ਇਕ ਹੋਰ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜਮ ਇਕ ਟਰੱਕ ਡਰਾਈਵਰ ਨੂੰ ਅਪਸ਼ਬਦ ਬੋਲਦਾ ਦਿਖਾਈ ਦੇ ਰਿਹਾ ਹੈ। ਮੌਜੂਦਾ ਵਿਅਕਤੀ ਵੱਲੋਂ ਇਸ ਮਾਮਲੇ ਦੀ ਸਾਰੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ ਲੁਧਿਆਣਾ ਸ਼ਹਿਰ ਦੀ ਦੱਸੀ ਜਾਂਦੀ ਹੈ। ਜਿਸ ਵਿੱਚ ਇੱਕ ਪੁਲੀਸ ਥਾਣੇਦਾਰ ਇੱਕ ਡਰਾਈਵਰ ਨੂੰ ਅਪਸ਼ਬਦ ਬੋਲ ਰਿਹਾ ਹੈ।

ਇਸ ਦੌਰਾਨ ਦੋਹਾਂ ਵਿਚਕਾਰ ਨੋਕ-ਝੋਕ ਸ਼ੁਰੂ ਹੋ ਜਾਂਦੀ ਹੈ। ਵੀਡੀਓ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਸ ਟਰੱਕ ਡਰਾਈਵਰ ਨੇ ਟਰੱਕ ਚਲਾਉਂਦੇ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ, ਜਿਸ ਕਰਕੇ ਪੁਲਿਸ ਵਾਲਿਆਂ ਵੱਲੋ ਵਾਹਨ ਚਾਲਕ ਨੂੰ ਟਰੱਕ ਰੋਕਣ ਲਈ ਕਿਹਾ ਗਿਆ ਪਰ ਟਰੱਕ ਵਾਲਾ ਟਰੱਕ ਭਜਾਕੇ ਲੈ ਗਿਆ। ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਆ ਕੇ ਟਰੱਕ ਨੂੰ ਘੇਰ ਲਿਆ। ਜਿਸ ਤੋਂ ਬਾਅਦ ਟਰੱਕ ਚਾਲਕ ਨੇ ਇਸ ਮਾਮਲੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਵੀਡੀਓ ਵਿੱਚ ਥਾਣੇਦਾਰ ਡਰਾਈਵਰ ਦੀ ਗੱਡੀ ਜ਼ਬਤ ਕਰਨ ਦੀ ਗੱਲ ਕਰਦਾ ਵੀ ਸੁਣਾਈ ਦਿੰਦਾ ਹੈ। ਇਸ ਮਾਮਲੇ ਵਿਚ ਪੁਲਿਸ ਅਤੇ ਟਰੱਕ ਡਰਾਈਵਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਜਿਸ ਕਰਕੇ ਇਹ ਪੂਰੀ ਵੀਡੀਓ ਦੇਖਣ ਤੋਂ ਬਾਅਦ ਦੀ ਅਸਲ ਸਚਾਈ ਦਾ ਪਤਾ ਨਹੀਂ ਲੱਗ ਰਿਹਾ। ਪੂਰੇ ਮਾਮਲੇ ਦੀ ਸੱਚਾਈ ਕੀ ਹੈ? ਇਹ ਤਾਂ ਦੋਹਾਂ ਧਿਰਾਂ ਦੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *