ਵੀਡੀਓ ਵਾਇਰਲ ਕਰਕੇ ਬਦਨਾਮ ਕਰਨ ਦਾ ਦਿੰਦੀ ਸੀ ਡਰਾਬਾ, ਦੇਖੋ ਕਿਵੇਂ ਆਈ ਪੁਲਿਸ ਦੇ ਅੜਿੱਕੇ

ਅੱਜਕੱਲ੍ਹ ਲੋਕਾਂ ਨੇ ਪੈਸੇ ਹਥਿਆਉਣ ਦੇ ਨਵੇਂ ਨਵੇਂ ਢੰਗ ਲੱਭ ਲਏ ਹਨ। ਆਪਣੇ ਮਕਸਦ ਦੀ ਪ੍ਰਾਪਤੀ ਲਈ ਕਈ ਲੋਕ ਤਾਂ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਹ ਮਾਮਲਾ ਤਰਨਤਾਰਨ ਤੋਂ ਹੈ, ਜਿੱਥੇ ਇੱਕ ਔਰਤ ਨੀਤੂ ਉਰਫ਼ ਸੀਰਤ, ਸਿਮਰਜੀਤ ਸਿੰਘ ਅਤੇ ਬਾਬਾ ਹਰਪ੍ਰੀਤ ਸਿੰਘ ਨੇ ਮਿਲ ਕੇ ਸੀਆਰਪੀ ਦੇ ਇਕ ਰਿਟਾਇਰਡ ਇੰਸਪੈਕਟਰ ਲਖਵਿੰਦਰ ਸਿੰਘ ਦੀ ਪਿਸਟਲ ਦੀ ਨੌਕ ਤੇ ਗਲਤ ਵੀਡੀਓ ਬਣਾ ਕੇ ਉਸ ਤੋਂ ਲਗਪਗ 60 ਹਜਾਰ ਰੁਪਏ ਹੜੱਪ ਲਏ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਲਖਵਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ

ਉਸ ਨੂੰ ਸੀਰਤ ਨਾਮ ਦੀ ਔਰਤ ਨੇ ਫੋਨ ਕਰਕੇ ਕਿਹਾ ਕਿ ਉਹ ਸਿਲੀਗੁੜੀ ਦੇ ਇੱਕ ਮਸਾਜ ਸੈਂਟਰ ਤੋਂ ਗੱਲ ਕਰ ਰਹੀ ਹੈ। ਉਹ ਤਰਨਤਾਰਨ ਵਿਚ ਵੀ ਇਕ ਸੈਂਟਰ ਖੋਲ੍ਹ ਰਹੀ ਹੈ ਅਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਵ੍ਹੱਟਸਐਪ ਰਾਹੀਂ ਕਾਲ ਕਰਕੇ ਲਖਵਿੰਦਰ ਸਿੰਘ ਨੂੰ ਗੋਇੰਦਵਾਲ ਸਾਹਿਬ ਬਾਈਪਾਸ ਤੇ ਬੁਲਾ ਲਿਆ ਗਿਆ। ਉਥੇ ਸੀਰਤ ਉਰਫ਼ ਨੀਤੂ, ਸਿਮਰਜੀਤ ਸਿੰਘ ਬਾਬਾ ਹਰਪ੍ਰੀਤ ਸਿੰਘ ਤਿੰਨੇ ਹੀ ਲਖਵਿੰਦਰ ਸਿੰਘ ਨੂੰ ਇੱਕ ਕੋਠੀ ਵਿੱਚ ਲੈ ਗਏ। ਉਥੇ ਬਾਬੇ ਹਰਪ੍ਰੀਤ ਸਿੰਘ ਨੇ ਪਿਸਤੌਲ ਦੀ ਨੋਕ ਤੇ ਲਖਵਿੰਦਰ ਸਿੰਘ ਦੇ ਕੱਪੜੇ ਲੁਹਾ ਲਏ ਅਤੇ ਗ਼ਲਤ ਵੀਡੀਓ ਬਣਾ ਲਈ।

ਇਨ੍ਹਾਂ ਨੇ ਲਖਵਿੰਦਰ ਸਿੰਘ ਤੇ 2 ਨੰਬਰ ਦਾ ਕੰਮ ਕਰਨ ਦੇ ਦੋਸ਼ ਵੀ ਲਾਏ। ਵੀਡੀਓ ਵਾਇਰਲ ਕਰਨ ਦੀ ਗੱਲ ਕਹਿਕੇ ਇਨ੍ਹਾਂ ਨੇ ਲਖਵਿੰਦਰ ਸਿੰਘ ਤੋਂ 5 ਲੱਖ ਰੁਪਏ ਦੀ ਮੰਗ ਕੀਤੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਇਨ੍ਹਾਂ ਦਾ ਇਕ ਲੱਖ ਰੁਪਏ ਵਿੱਚ ਸੌਦਾ ਹੋ ਗਿਆ। ਇਨ੍ਹਾਂ ਤਿੰਨਾਂ ਨੇ ਲਖਵਿੰਦਰ ਸਿੰਘ ਤੋਂ ਏ ਟੀ ਐਮ ਕਾਰਡ ਲੈ ਕੇ ਉਸ ਦੇ ਖਾਤੇ ਵਿਚੋਂ 26,500 ਰੁਪਏ ਕਢਵਾ ਲਏ। ਅਗਲੇ ਦਿਨ ਇਹ ਫੇਰ ਫੋਨ ਕਰਕੇ ਲਖਵਿੰਦਰ ਸਿੰਘ ਤੋਂ 33 ਹਜ਼ਾਰ ਰੁਪਏ ਨਕਦ ਲੈ ਗਏ। ਜਦੋਂ ਲਖਵਿੰਦਰ ਸਿੰਘ ਇਨ੍ਹਾਂ ਦੀ ਰੇਕੀ ਕਰਨ ਲਈ ਆਇਆ ਤਾਂ ਉਸ ਨੇ ਸੀਰਤ ਅਤੇ ਸਿਮਰਜੀਤ ਸਿੰਘ ਨੂੰ ਇਕ ਐਕਟਿਵਾ ਤੇ ਦੇਖ ਲਿਆ।

ਉਸ ਨੇ ਇਸ ਦੀ ਜਾਣਕਾਰੀ ਨਾਕੇ ਤੇ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ। ਜਿਸ ਕਰਕੇ ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਤੇ 420, 34 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਇਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਇਨ੍ਹਾਂ ਤੋਂ 29,000 ਰੁਪਏ ਵੀ ਬਰਾਮਦ ਹੋਏ ਹਨ। ਸਿਮਰਜੀਤ ਸਿੰਘ ਦੀ ਪਤਨੀ ਯੂ ਕੇ ਗਈ ਹੋਈ ਹੈ ਅਤੇ ਉਹੋ ਸੀਰਤ ਨਾਲ ਰਹਿ ਰਿਹਾ ਹੈ। ਇਨ੍ਹਾਂ ਦੇ ਮੋਬਾਈਲ ਜਾਂਚ ਲਈ ਫੋਰੈਂਸਿਕ ਟੀਮ ਨੂੰ ਸੌਂਪ ਦਿੱਤੇ ਹਨ। ਹਰਪ੍ਰੀਤ ਬਾਬਾ ਕਿਧਰੇ ਦੌੜ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *