ਐਕਟਿਵਾ ਰੋਕੀ ਖੜੀ ਉੱਚੀ ਉੱਚੀ ਰੋਈ ਜਾਵੇ ਔਰਤ, ਪੁਲਿਸ ਵਾਲੇ ਨੇ ਪੁੱਛਿਆ ਤਾਂ ਦੇਖੋ

ਭਾਵੇਂ ਪੁਲੀਸ ਹਰ ਵੇਲੇ ਚੌਕਸੀ ਵਰਤ ਰਹੀ ਹੈ ਅਤੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਦਾਅਵਾ ਕਰਦੀ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਗਲਤ ਘਟਨਾਵਾਂ ਵਾਪਰ ਹੀ ਜਾਂਦੀਆਂ ਹਨ। ਪਤਾ ਨਹੀਂ ਇਹ ਲੋਕ ਕਿਉਂ ਪੁਲੀਸ ਦੀ ਪ੍ਰਵਾਹ ਨਹੀਂ ਕਰਦੇ। ਜਿਸ ਕਰਕੇ ਔਰਤਾਂ ਘਰ ਤੋਂ ਬਾਹਰ ਨਿਕਲਣ ਸਮੇਂ ਅਜਿਹੇ ਲੋਕਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਜਲੰਧਰ ਦੇ ਲੰਮਾ ਪਿੰਡ ਫਲਾਈਓਵਰ ਤੇ ਮੋਟਰਸਾਈਕਲ ਸਵਾਰਾਂ ਦੁਆਰਾ ਸਕੂਟਰੀ ਤੇ ਜਾ ਰਹੀ ਇਕ ਔਰਤ ਤੋਂ ਉਸ ਦਾ ਪਰਸ ਖੋਹ ਲਿਆ ਗਿਆ।

ਪਰਸ ਵਿਚ ਉਸ ਦਾ ਮੋਬਾਇਲ, 5000 ਰੁਪਏ, ਘਰ ਦੀਆਂ ਚਾਬੀਆਂ ਅਤੇ ਕੁਝ ਹੋਰ ਸਾਮਾਨ ਸੀ। ਇਹ ਔਰਤ ਨਾਕੇ ਤੇ ਖੜ੍ਹੇ ਪੁਲੀਸ ਮੁਲਾਜ਼ਮਾਂ ਕੋਲ ਪਹੁੰਚਕੇ ਉੱਚੀ ਉੱਚੀ ਰੋਣ ਲੱਗੀ। ਜਿਸ ਕਰਕੇ ਆਉਂਦੇ ਜਾਂਦੇ ਰਾਹੀ ਵੀ ਰੁਕ ਗਏ। ਔਰਤ ਨੇ ਰੋਂਦੇ ਹੋਏ ਦੱਸਿਆ ਕਿ ਉਹ ਲੰਮਾ ਪਿੰਡ ਚੌਕ ਤੋਂ ਆਪਣੇ ਘਰ ਪੰਜ ਪੀਰ ਵੱਲ ਨੂੰ ਜਾ ਰਹੀ ਸੀ। ਜਿੱਥੇ ਫਲਾਈਓਵਰ ਖ਼ਤਮ ਹੁੰਦਾ ਹੈ, ਉੱਥੇ ਭੀੜ ਹੋਣ ਕਾਰਨ ਮੋਟਰਸਾਈਕਲ ਸਵਾਰ ਉਸ ਦਾ ਪਰਸ ਖੋਹ ਕੇ ਦੌੜ ਗਏ।

ਰੋਂਦੀ ਹੋਈ ਔਰਤ ਤੋਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਕੀਤੀ ਜਾ ਰਹੀ ਸੀ। ਔਰਤ ਨੇ ਪਰਸ ਵਿੱਚ ਮੋਬਾਈਲ, 5000 ਰੁਪਏ ਅਤੇ ਕੁਝ ਹੋਰ ਸਾਮਾਨ ਹੋਣ ਦੀ ਗੱਲ ਆਖੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਲੰਮਾ ਪਿੰਡ ਚੌਕ ਤੋਂ ਪਠਾਨਕੋਟ ਵੱਲ ਨੂੰ ਜਾ ਰਹੀ ਸਕੂਟਰੀ ਚਾਲਕ ਔਰਤ ਤੋਂ ਮੋਟਰਸਾਈਕਲ ਸਵਾਰਾਂ ਨੇ ਪਰਸ ਖੋਹ ਲਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿੰਨੀਆਂ ਹੀ ਔਰਤਾਂ ਨਾਲ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਥੋੜ੍ਹੇ ਲੋਕ ਪੁਲੀਸ ਦੀ ਪਕੜ ਵਿੱਚ ਆਉਂਦੇ ਹਨ। ਇਨ੍ਹਾਂ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਲੋਕ ਇਸ ਧੰਦੇ ਨੂੰ ਤਿਆਗ ਕੇ ਸਿੱਧੇ ਰਸਤੇ ਤੇ ਤੁਰਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *