ਗੋਰੀ ਮੇਮ ਨਾਲ ਵਿਆਹ ਕਰਵਾ ਬੁਰਾ ਫਸਿਆ ਪੰਜਾਬੀ ਮੁੰਡਾ, ਮੇਮ ਨੇ ਕਢਵਾਤੀਆਂ ਮੁੰਡੇ ਦੀਆਂ ਚੀਕਾਂ

ਹਰ ਨੌਜਵਾਨ ਮੁੰਡਾ ਕੁੜੀ ਦਾ ਇਕੋ ਹੀ ਸੁਪਨਾ ਹੈ ਵਿਦੇਸ਼ ਜਾਣਾ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਹਰ ਸੰਭਵ ਯਤਨ ਕਰਦੇ ਹਨ। ਜ਼ਿਆਦਾਤਰ ਇੱਕ ਹੀ ਤਰੀਕਾ ਵਰਤਿਆ ਜਾਂਦਾ ਹੈ, ਵਿਦੇਸ਼ ਰਹਿੰਦੇ ਮੁੰਡੇ ਜਾਂ ਕੁੜੀ ਨਾਲ ਵਿਆਹ ਕਰਵਾਉਣ ਦਾ। ਜਦੋਂ ਧੋਖਾ ਹੋ ਜਾਂਦਾ ਹੈ ਤਾਂ ਮਾਮਲਾ ਮੀਡੀਆ ਦੀ ਸੁਰਖ਼ੀ ਬਣਦਾ ਹੈ। ਗੁਰਦਾਸਪੁਰ ਤੋਂ ਇਕ ਲੜਕੇ ਬਿਕਰਮ ਮਸੀਹ ਨੇ ਆਪਣੇ ਨਾਲ 18 ਤੋਂ 20 ਲੱਖ ਰੁਪਏ ਦੀ ਧੋਖਾ ਧੜੀ ਹੋਣ ਦਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ

ਕਿ ਉਸ ਦੀ ਭਰਜਾਈ ਮੀਨਾ ਖੋਖਰ ਜਰਮਨ ਵਿਖੇ ਰਹਿੰਦੀ ਹੈ। ਉੱਥੇ ਉਸ ਦੀ ਕਿਸੇ ਗੋਰੀ ਨਾਲ ਦੋਸਤੀ ਹੈ। ਬਿਕਰਮ ਮਸੀਹ ਦੇ ਦੱਸਣ ਮੁਤਾਬਕ ਉਸ ਦੀ ਭਰਜਾਈ ਨੇ ਉਸ ਦੇ ਇਰਾਕ ਰਹਿੰਦੇ ਭਰਾ ਨੂੰ ਫੋਨ ਕਰਕੇ ਬਿਕਰਮ ਦੇ ਕਿਸੇ ਗੋਰੀ ਨਾਲ ਰਿਸ਼ਤੇ ਦੀ ਗੱਲ ਚਲਾਈ। ਲੜਕੇ ਨੇ ਦੱਸਿਆ ਹੈ ਕਿ ਇਹ ਜਰਮਨ ਗੋਰੀ 2018 ਵਿੱਚ 3 ਵਾਰੀ 1-1 ਹਫ਼ਤੇ ਲਈ ਜਨਵਰੀ, ਅਪਰੈਲ ਅਤੇ ਜੂਨ ਵਿੱਚ ਭਾਰਤ ਆਈ। ਇਸ ਗੋਰੀ ਦੀਆਂ ਟਿਕਟਾਂ, ਰਹਿਣ ਸਹਿਣ ਅਤੇ ਖਾਣ ਪੀਣ ਦਾ ਖਰਚਾ ਲੜਕੇ ਨੇ ਕੀਤਾ।

\ਉਸ ਦਾ 2018 ਵਿੱਚ ਗੋਰੀ ਨਾਲ ਚਰਚ ਅਤੇ ਕੋਰਟ ਵਿਚ ਵਿਆਹ ਹੋ ਗਿਆ। ਦੋਵੇਂ ਸਰਟੀਫਿਕੇਟ ਉਸ ਕੋਲ ਮੌਜੂਦ ਹਨ। ਲੜਕੇ ਦੇ ਦੱਸਣ ਮੁਤਾਬਕ ਉਸ ਤੋਂ 22 ਲੱਖ ਰੁਪਏ ਮੰਗੇ ਗਏ ਸਨ। ਜਿਨ੍ਹਾਂ ਵਿੱਚੋਂ ਅੱਧੇ ਉਸ ਨੇ ਵਿਆਹ ਤੋਂ ਬਾਅਦ ਜਰਮਨ ਪਹੁੰਚ ਕੇ ਦੇਣੇ ਸਨ ਅਤੇ ਬਾਕੀ ਦੇ ਅੱਧੇ ਜਰਮਨ ਵਿਚ ਕੰਮ ਕਰ ਕੇ ਦੇਣੇ ਸਨ ਪਰ ਉਸ ਤੋਂ ਭਾਰਤ ਵਿੱਚ ਹੀ 12 ਲੱਖ ਰੁਪਏ ਨਕਦ ਲੈ ਲਏ। ਲੜਕੇ ਨੇ ਦੋਸ਼ ਲਾਇਆ ਹੈ ਕਿ ਜਰਮਨ ਪਹੁੰਚ ਕੇ ਗੋਰੀ ਨੇ ਕੁਝ ਸਮੇਂ ਬਾਅਦ ਹੀ ਉਸ ਨੂੰ ਬਲਾਕ ਕਰ ਦਿੱਤਾ।

ਹੁਣ ਉਹ ਗੋਰੀ ਨਾਲ ਕੋਈ ਸੰਪਰਕ ਨਹੀਂ ਕਰ ਸਕਦਾ। ਜਦੋਂ ਉਸ ਨੇ ਆਪਣੀ ਭਾਬੀ ਮੀਨਾ ਖੋਖਰ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਤਾਂ ਉਹ ਵੀ ਉਸ ਦੇ ਉਲਟ ਬੋਲਣ ਲੱਗੀ। ਲੜਕੇ ਨੇ ਦੱਸਿਆ ਹੈ ਕਿ ਉਲਟਾ ਉਸ ਉੱਤੇ ਹੀ ਐਨ.ਆਰ.ਆਈ ਥਾਣੇ ਵਿਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਹੁਣ ਉਸ ਨੇ ਵੀ ਗੁਰਦਾਸਪੁਰ ਦੇ ਐਸ.ਐਸ.ਪੀ ਨੂੰ ਇਸ ਸਬੰਧੀ ਦਰਖਾਸਤ ਦਿੱਤੀ ਹੈ। ਲੜਕੇ ਦਾ ਕਹਿਣਾ ਹੈ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਨੇ ਆਪਣੀ ਰਕਮ ਵਾਪਸ ਦਿਵਾਏ ਜਾਣ ਦੀ ਮੰਗ ਕੀਤੀ ਹੈ। ਹੇਠਾਂ  ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *