ਛੇਤੀ ਅਮੀਰ ਹੋਣ ਦੇ ਚੱਕਰ ਚ ਮੁੰਡਿਆਂ ਨੇ ਕਰਵਾ ਲਿਆ ਆਪਣਾ ਝੁੱਗਾ ਚੌੜ

ਸੂਬੇ ਵਿੱਚ ਚੋਰੀ ਚਕਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਈ ਲੋਕ ਵਾਹਨ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ। ਕਈ ਵਾਰ ਇਹ ਲੋਕ ਫੜੇ ਵੀ ਜਾਂਦੇ ਹਨ ਅਤੇ ਫੇਰ ਇਨ੍ਹਾਂ ਨਾਲ ਜੋ ਵਾਪਰਦਾ ਹੈ ਇਹ ਹੀ ਜਾਣਦੇ ਹਨ। ਦਿੜ੍ਹਬਾ ਪੁਲੀਸ ਨੇ ਵਾਹਨ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਲੋਕ ਵਾਹਨ ਚੋਰੀ ਕਰਕੇ ਉਨ੍ਹਾਂ ਦੇ ਪੁਰਜੇ ਇਕੱਲੇ ਇਕੱਲੇ ਕਰਕੇ ਅੱਗੇ ਵੇਚ ਦਿੰਦੇ ਸਨ। ਪੁਲੀਸ ਵੱਲੋਂ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲੀਸ ਨੂੰ ਇਕ ਮੋਟਰਸਾਈਕਲ ਚੋਰੀ ਹੋਣ ਸਬੰਧੀ ਦਰਖਾਸਤ ਮਿਲੀ ਸੀ। ਪੁਲੀਸ ਇਸ ਸਬੰਧੀ ਚੋਰਾਂ ਦੀ ਭਾਲ ਕਰ ਰਹੀ ਸੀ। ਥਾਂ ਥਾਂ ਤੇ ਨਾਕੇ ਲਗਾਏ ਜਾ ਰਹੇ ਸਨ। ਪੁਲੀਸ ਨੇ ਹਿਮਤ ਕਰਕੇ 6 ਮੈਂਬਰੀ ਇਕ ਗਿਰੋਹ ਦਾ ਪਤਾ ਲਗਾ ਲਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਗਿਰੋਹ ਦੇ 4 ਮੈਂਬਰ ਮੋਟਰਸਾਈਕਲ ਚੋਰੀ ਕਰਦੇ ਸਨ।

ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਉਰਫ਼ ਸੇਵਕ ਪੁੱਤਰ ਜਰਨੈਲ ਵਾਸੀ ਭਾਈ ਕੀ ਪਿਸ਼ੌਰ, ਸਾਹਿਲ ਪੁੱਤਰ ਰਾਮ ਨਿਵਾਸ ਵਾਸੀ ਜ਼ਿਲ੍ਹਾ ਕੈਥਲ ਹਾਲ ਆਬਾਦ ਭਾਈ ਕੀ ਪਿਸ਼ੌਰ, ਸਨੀ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਥਾਣਾ ਭਾਈ ਕੀ ਪਿਸ਼ੌਰ ਨਾਲ ਸਬੰਧਤ ਹਨ। ਇਨ੍ਹਾਂ ਦੋਵਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਚਾਰੇ ਹੀ ਮੋਟਰਸਾਈਕਲ ਚੋਰੀ ਕਰਕੇ ਪਾਤੜਾਂ ਦੇ ਜਤਿੰਦਰ ਨੂੰ ਵੇਚਦੇ ਸਨ।

ਜਤਿੰਦਰ ਦਾ ਪਿਤਾ ਪਵਨ ਇਨ੍ਹਾਂ ਮੋਟਰ ਸਾਈਕਲਾਂ ਨੂੰ ਖੋਲ੍ਹ ਕੇ ਇਨ੍ਹਾਂ ਦਾ ਇਕੱਲਾ ਇਕੱਲਾ ਪੁਰਜਾ ਕਰ ਕੇ ਇਨ੍ਹਾਂ ਨੂੰ ਸਪੇਅਰ ਪਾਰਟਸ ਦੇ ਰੂਪ ਵਿੱਚ ਵੇਚ ਦਿੰਦਾ ਸੀ। ਪੁਲੀਸ ਨੂੰ ਇਕ ਮੋਟਰਸਾਈਕਲ ਤਾਂ ਬਰਾਮਦ ਹੋ ਗਿਆ ਹੈ ਪਰ ਬਾਕੀਆਂ ਦੇ ਇਹਨਾਂ ਨੇ ਪਾਰਟਸ ਵੇਚ ਦਿੱਤੇ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਦੁਕਾਨ ਤੋਂ ਕੁਝ ਪਾਰਟਸ ਵੀ ਬਰਾਮਦ ਕੀਤੇ ਹਨ। ਪੁਲੀਸ ਇਸ ਸੰਬੰਧ ਵਿਚ ਹੋਰ ਪੁੱਛਗਿੱਛ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *