ਦੋਸਤ ਦੇ ਪੰਗੇ ਚ ਮਦਦ ਲਈ ਗਏ ਮੁੰਡੇ ਦਾ ਹੋਇਆ ਕ-ਤਲ, ਧਾਹਾਂ ਮਾਰ ਰੋਈ ਭੈਣ

ਪੰਜਾਬ ਵਿਚ ਗੈਂਗਵਾਰ ਲਗਾਤਾਰ ਵਧਦਾ ਜਾ ਰਿਹਾ ਹੈ, ਇਸ ਨਾਲ ਜੁੜੀਆਂ ਆਏ ਦਿਨੀ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ।
ਅੱਜ ਕੱਲ ਦੇ ਕਲਾਕਾਰਾਂ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ। ਕਿਉਂਕਿ ਪੰਜਾਬੀ ਗਾਇਕੀ ਵਿੱਚ ਲੋਕ ਤੱਥ ਦੀ ਥਾਂ ਲੱਚਰਤਾ ਤੇ ਹਥਿਆਰਾਂ ਨੂੰ ਗਾਇਆ ਜਾਂਦਾ ਹੈ। ਜਿਸ ਕਰਕੇ ਨੌਜਵਾਨ ਇਨ੍ਹਾਂ ਵੱਲ ਆਕਰਸ਼ਿਤ ਹੁੰਦੇ ਹਨ, ਜਿਸ ਕਾਰਨ ਪੰਜਾਬ ਵਿਚ ਗੈਂਗਵਾਦ ਵੱਧਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਨੌਜਵਾਨਾਂ ਵਿੱਚ ਆਪਸੀ ਝਗੜੇ ਦੌਰਾਨ ਗੋਲੀ ਲੱਗਣ ਕਾਰਨ ਕਰਨ ਨਾਮਕ ਲੜਕੇ ਦੀ ਮੋਤ ਗਈ।

ਮ੍ਰਿਤਕ ਲੜਕੇ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਲੜਕਾ ਰੋਟੀ ਖਾਣ ਦੀ ਤਿਆਰੀ ਵਿਚ ਸੀ। ਇੰਨੇ ਨੂੰ ਉਸ ਦੇ ਦੋਸਤ ਗੋਲੂ ਨੇ ਉਸ ਨੂੰ ਬੁਲਾਇਆ ਕਿ ਉਨ੍ਹਾਂ ਦਾ ਕੋਈ ਝਗੜਾ ਹੋ ਗਿਆ ਹੈ ਤੇ ਉਹ ਜਲਦੀ ਆ ਜਾਵੇ। ਮ੍ਰਿਤਕ ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਉਸ ਝਗੜੇ ਦੌਰਾਨ ਹੀ ਉਸ ਦੇ ਲੜਕੇ ਨਾਲ ਅਜਿਹਾ ਭਾਣਾ ਵਾਪਰਿਆ, ਜਿਸ ਕਰਕੇ ਲੜਕੇ ਦੀ ਮੋਤ ਹੋ ਗਈ ਤੇ ਉਹ ਇਸ ਸਭ ਲਈ ਗੋਲੂ ਨਾਮਕ ਲੜਕੇ ਨੂੰ ਦੋਸ਼ੀ ਠਹਿਰਾ ਰਹੀ ਹੈ।

ਆਪਣੇ ਆਪ ਨੂੰ ਮ੍ਰਿਤਕ ਦੀ ਭੈਣ ਦੱਸਣ ਵਾਲੀ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਭਰਾ 5 ਮਿੰਟ ਲਈ ਗਿਆ ਸੀ। ਉਸ ਦੇ ਭਰਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੇ ਦੋਸਤਾਂ ਦਾ ਝਗੜਾ ਹੋ ਗਿਆ ਹੈ। ਜਿਸ ਕਰਕੇ ਉਹ ਝੁੰਗੀ ਮੰਦਿਰ ਕੋਲ ਖੜ੍ਹਾ ਹੈ ਤੇ ਉਹ ਜਲਦੀ ਘਰ ਵਾਪਿਸ ਆ ਜਾਵੇਗਾ ਪਰ ਉਹ ਘਰ ਨਹੀਂ ਆਇਆ। ਲੜਕੀ ਦੇ ਦੱਸਣ ਅਨੁਸਾਰ ਉਸ ਦੇ ਭਰਾ ਦੇ ਦੋਸਤ ਨੇ ਉਸ ਨੂੰ ਫੋਨ ਰਾਹੀਂ ਦੱਸਿਆ ਕਿ ਉਸ ਦੇ ਭਰਾ ਨੂੰ ਗੋਲੀ ਲੱਗੀ ਹੈ ਤੇ ਉਹ ਹਸਪਤਾਲ ਵਿਚ ਦਾਖਲ ਹੈ।

ਲੜਕੀ ਦਾ ਕਹਿਣਾ ਹੈ ਕਿ ਡਾਕਟਰਾਂ ਤੇ ਪੁਲਿਸ ਦੀ ਅਣਗਹਿਲੀ ਕਾਰਨ ਉਸ ਦੇ ਭਰਾ ਦੀ ਮੋਤ ਹੋ ਗਈ। ਜੇਕਰ ਡਾਕਟਰਾਂ ਨੇ ਸਮੇਂ ਸਿਰ ਇਲਾਜ ਕੀਤਾ ਹੁੰਦਾ ਤਾਂ ਉਸ ਦੇ ਭਰਾ ਨੇ ਬਚ ਜਾਣਾ ਸੀ। ਲੜਕੀ ਦਾ ਕਹਿਣਾ ਹੈ ਕਿ ਜਿਸ ਦੀ ਵੀ ਅਣਗਹਿਲੀ ਕਾਰਨ ਉਸ ਦੇ ਭਰਾ ਦੀ ਮੋਤ ਹੋਈ ਹੈ। ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਦਿਰ ਬਜ਼ਾਰ ਵਿੱਚ ਰਹਿਣ ਵਾਲੇ ਕਰਨ ਨੂੰ ਉਸ ਦੇ ਦੋਸਤ ਗੋਲੂ ਨੇ ਫੋਨ ਕਰਕੇ ਬੁਲਾਇਆ ਸੀ ਕਿ ਝਗੜਾ ਹੋ ਗਿਆ ਹੈ, ਉਹ ਉੱਥੇ ਪਹੁੰਚ ਜਾਵੇ।

ਕਰਨ ਆਪਣੇ ਦੋਸਤਾ ਨਾਲ ਗਿਆ ਸੀ। ਕੁਝ ਸਮੇਂ ਬਾਅਦ ਕਰਨ ਦੇ ਕਿਸੇ ਦੋਸਤ ਨੇ ਦੱਸਿਆ ਕਿ ਉਸ ਨੂੰ ਗੋਲੀ ਲੱਗ ਗਈ ਹੈ। ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਤੇ ਉੱਥੇ ਹੀ ਉਸ ਦੀ ਮੋਤ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਅਨੁਸਾਰ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *