ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿਚ ਰਾਜੀ, 3 ਸਕੇ ਭਰਾ ਗੂੰਗੇ ਬੋਲੇ, ਰੱਬ ਦਾ ਭਾਣਾ ਦੇਖਲੋ

ਇਸ ਦੁਨੀਆਂ ਵਿੱਚ ਕੋਈ ਵੀ ਇਨਸਾਨ ਪੂਰਨ ਤੌਰ ਤੇ ਖ਼ੁਸ਼ ਨਹੀਂ ਹੈ। ਹਰ ਕਿਸੇ ਨੂੰ ਕੋਈ ਨਾ ਕੋਈ ਘਾਟ ਹੈ। ਕਿਸੇ ਕੋਲ ਅੰਤਾਂ ਦੀ ਗ਼ਰੀਬੀ ਹੈ। ਕਿਸੇ ਕੋਲ ਔਲਾਦ ਨਹੀਂ। ਕੋਈ ਸਰੀਰਕ ਤੌਰ ਤੇ ਠੀਕ ਨਹੀਂ ਅਤੇ ਕਈ ਲੋਕਾਂ ਨੂੰ ਹੋਰ ਵੀ ਕਈ ਕਿਸਮ ਦੀਆਂ ਜ਼ਰੂਰਤਾਂ ਹਨ ਜੋ ਕਿ ਪੂਰੀਆਂ ਨਹੀਂ ਹੋ ਰਹੀਆਂ। ਅਸੀਂ ਜਾਣਦੇ ਹਾਂ ਕਿ ਸਰੀਰ ਵਿੱਚ ਕਿਸੇ ਕਿਸਮ ਦੀ ਕਮੀ ਹੋਣ ਤੇ ਆਮ ਕਰਕੇ ਲੋਕ ਭੀਖ ਮੰਗਣ ਲੱਗ ਜਾਂਦੇ ਹਨ। ਸਾਡੇ ਸਮਾਜ ਦੇ ਕੁਝ ਲੋਕ ਅਜਿਹੇ ਵਿਅਕਤੀਆਂ ਨਾਲ ਹਮਦਰਦੀ ਜਤਾਉਂਦੇ ਹੋਏ ਉਨ੍ਹਾਂ ਦੀ ਕੁਝ ਮਦਦ ਕਰ ਦਿੰਦੇ ਹਨ।

ਜਦ ਕਿ ਸਾਡੇ ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਮੰਗਣ ਦੀ ਬਜਾਏ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਸ਼ਾਇਦ ਇਨ੍ਹਾਂ ਲੋਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਹੀ ਸਕੂਨ ਮਿਲਦਾ ਹੈ। ਅੱਜ ਅਸੀਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਭੈਣੀ ਦੇ 3 ਅਜਿਹੇ ਭਰਾਵਾਂ ਦੀ ਗੱਲ ਕਰ ਰਹੇ ਹਾਂ ਜੋ ਨਾ ਬੋਲ ਸਕਦੇ ਹਨ ਅਤੇ ਨਾ ਹੀ ਸੁਣ ਸਕਦੇ ਹਨ। ਅਸਲ ਵਿੱਚ ਇਹ 5 ਭਰਾ ਹਨ। ਜਿਨ੍ਹਾਂ ਵਿੱਚੋਂ 2 ਤੰਦਰੁਸਤ ਹਨ ਅਤੇ ਉਹ ਵੱਖਰੇ ਰਹਿੰਦੇ ਹਨ। ਉਹ ਦੋਵੇਂ ਇਨ੍ਹਾਂ ਤਿੰਨਾਂ ਨਾਲ ਕੋਈ ਨੇੜਤਾ ਨਹੀਂ ਰੱਖਦੇ। ਇਹ ਤਿੰਨੇ ਭਰਾ ਜਮਾਂਦਰੂ ਹੀ ਅਜਿਹੇ ਹਨ।

ਇਹ ਬਹੁਤ ਗ਼ਰੀਬ ਪਰਿਵਾਰ ਹੈ। ਇਨ੍ਹਾਂ ਵਿਚੋਂ ਇਕ ਭਰਾ ਮਿੱਟੀ ਦੇ ਬਰਤਨ ਬਣਾਉਂਦਾ ਹੈ। ਇੱਕ ਕਿਸੇ ਨਾਲ ਸੀਰੀ ਰਲਿਆ ਹੋਇਆ ਹੈ। ਇਹ ਤਿੰਨੇ ਹੀ ਮਿਲ ਕੇ ਖਾਣਾ ਤਿਆਰ ਕਰਦੇ ਹਨ। ਇਨ੍ਹਾਂ ਨੇ ਇੱਕ ਖੱਚਰ ਵੀ ਰੱਖੀ ਹੋਈ ਹੈ। ਜਿਸ ਤੇ ਉਹ ਮਿੱਟੀ ਲਿਆਉਂਦੇ ਹਨ ਜਾਂ ਆਪਣੇ ਤਿਆਰ ਕੀਤੇ ਬਰਤਨ ਵੇਚਣ ਜਾਂਦੇ ਹਨ। ਇਹ ਲੋਕ ਤਾਂ ਕਿਸੇ ਨੂੰ ਆਪਣਾ ਨਾਮ ਵੀ ਨਹੀਂ ਦੱਸ ਸਕਦੇ। ਕਿਸੇ ਨੂੰ ਆਪਣੀ ਜ਼ਰੂਰਤ ਨਹੀਂ ਦੱਸ ਸਕਦੇ। ਉਹ ਸਿਰਫ਼ ਇਸ਼ਾਰਿਆਂ ਨਾਲ ਹੀ ਗੱਲਾਂ ਕਰਦੇ ਹਨ। ਇਹ ਤਿੰਨੇ ਭਰਾ ਤਾਂ ਇੱਕ ਦੂਜੇ ਦੀ ਗੱਲ ਆਸਾਨੀ ਨਾਲ ਸਮਝ ਲੈਂਦੇ ਹਨ ਪਰ ਹਰ ਕਿਸੇ ਲਈ ਇਹ ਸਮਝਣਾ ਸੌਖਾ ਨਹੀਂ।

ਇਹ ਕਿਸੇ ਨੂੰ ਆਵਾਜ਼ ਵੀ ਨਹੀਂ ਦੇ ਸਕਦੇ ਸਗੋਂ ਦੂਸਰੇ ਦੇ ਕੋਲ ਜਾ ਕੇ ਹੀ ਇਸ਼ਾਰੇ ਨਾਲ ਬੁਲਾਉਂਦੇ ਹਨ। ਇਹ ਬਹੁਤ ਜ਼ਿਆਦਾ ਗ਼ਰੀਬ ਹਨ ਜਿਸ ਦਾ ਅੰਦਾਜ਼ਾ ਇਨ੍ਹਾਂ ਦੇ ਮਕਾਨ ਅਤੇ ਕੰਮ ਤੋਂ ਲਗਾਇਆ ਜਾ ਸਕਦਾ ਹੈ। ਫੇਰ ਵੀ ਇਹ ਲੋਕ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਅੱਜ ਲੋੜ ਹੈ ਸਾਡੀ ਸਰਕਾਰ ਨੂੰ ਅਤੇ ਸਮਾਜਸੇਵੀ ਜਥੇਬੰਦੀਆਂ ਨੂੰ ਕਿ ਇਨ੍ਹਾਂ ਗ਼ਰੀਬ ਅਤੇ ਮਿਹਨਤੀ ਭਰਾਵਾਂ ਦੀ ਮਦਦ ਕੀਤੀ ਜਾਵੇ ਕਿਉਂ ਕਿ ਗ਼ਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *