ਪੱਲ੍ਹੇਦਾਰ ਮੁੰਡੇ ਨੇ ਕਬਾੜ੍ਹ ਨਾਲ ਬਣਾਇਆ ਅਜਿਹਾ ਜੁਗਾੜ , ਵੱਡੇ ਵੱਡੇ ਇੰਜੀਨੀਅਰ ਕਰਤੇ ਫੇਲ੍ਹ

ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਜਿਸ ਕਰਕੇ ਪੈਟਰੋਲ ਅਤੇ ਡੀਜ਼ਲ ਤੇ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕਰਨਾ ਗ਼ਰੀਬ ਆਦਮੀ ਦੇ ਵੱਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਕੋਈ ਅਜਿਹਾ ਵਾਹਨ ਹੋਵੇ, ਜਿਸ ਨੂੰ ਚਲਾਉਣ ਲਈ ਮਹਿੰਗੇ ਡੀਜ਼ਲ ਪੈਟਰੋਲ ਦੀ ਜ਼ਰੂਰਤ ਨਾ ਪਵੇ। ਇਕ ਨੌਜਵਾਨ ਨੇ ਅਜਿਹੀ ਸਾਈਕਲ ਤਿਆਰ ਕੀਤੀ ਹੈ, ਜਿਸ ਨੂੰ ਸਿਰਫ਼ 30 ਰੁਪਏ ਖ਼ਰਚ ਕਰਕੇ ਚਾਰਜ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ 60 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ।

ਖ਼ਬਰ ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਦੀ ਹੈ। ਇੱਥੋਂ ਦੇ 12ਵੀਂ ਪਾਸ ਲੜਕੇ ਨੌਸ਼ਾਦ ਨੇ ਇਹ ਸਾਈਕਲ ਤਿਆਰ ਕੀਤੀ ਹੈ। ਨੌਸ਼ਾਦ ਪਹਿਲਾਂ ਪੱਲੇਦਾਰੀ ਵੀ ਕਰਦਾ ਰਿਹਾ ਹੈ ਅਤੇ ਅਕਾਊਂਟ ਦਾ ਕੰਮ ਵੀ ਜਾਣਦਾ ਹੈ। ਨੌਸ਼ਾਦ ਨੇ ਕਬਾੜ ਵਿੱਚੋਂ ਸਾਮਾਨ ਇਕੱਠਾ ਕਰ ਕੇ ਇਸ ਅਦਭੁੱਤ ਸਾਈਕਲ ਨੂੰ ਤਿਆਰ ਕੀਤਾ ਹੈ। ਉਸ ਨੂੰ ਸਾਮਾਨ ਇਕੱਠਾ ਕਰਨ ਵਿਚ 2 ਮਹੀਨੇ ਦਾ ਸਮਾਂ ਲੱਗਾ ਅਤੇ ਇਕ ਮਹੀਨੇ ਵਿਚ ਉਸ ਨੇ ਇਹ ਸਾਈਕਲ ਤਿਆਰ ਕਰ ਲਈ।

ਇਸ ਸਾਈਕਲ ਦੀ ਡਿਜ਼ਾਈਨਿੰਗ ਬਹੁਤ ਵਧੀਆ ਹੈ, ਜੋ ਦੇਖਣ ਵਾਲੇ ਤੇ ਚੰਗਾ ਪ੍ਰਭਾਵ ਪਾਉਂਦੀ ਹੈ। ਇਸ ਦੇ ਅਗਲੇ ਪਾਸੇ ਬੁਲੇਟ ਦੀ ਹੈੱਡਲਾਈਟ ਲਗਾਈ ਗਈ ਹੈ। ਇੱਕ ਮੋਟਾ ਪਾਈਪ ਲਗਾ ਕੇ ਉਸ ਅੰਦਰ ਬੈਟਰੀ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਇਸ ਪਾਈਪ ਦੇ ਉੱਤੇ ਹੀ ਬੈਠਣ ਲਈ ਸੀਟ ਲਗਾਈ ਗਈ ਹੈ। ਇਹ ਸਾਈਕਲ ਚੱਲਣ ਸਮੇਂ ਬਿਲਕੁਲ ਵੀ ਆਵਾਜ਼ ਨਹੀਂ ਕਰਦੀ। ਨੌਸ਼ਾਦ ਦੀ ਇਹ ਸਾਈਕਲ ਪੂਰੇ ਮਲੇਰਕੋਟਲਾ ਸ਼ਹਿਰ ਵਿੱਚ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਲੋਕ ਸਾਈਕਲ ਨਾਲ ਤਸਵੀਰਾਂ ਖਿਚਵਾਉਂਦੇ ਹਨ ਅਤੇ ਨੌਸ਼ਾਦ ਦੀ ਪ੍ਰਸੰਸਾ ਕਰਦੇ ਹਨ। ਇਸ ਸਮੇਂ ਨੌਸ਼ਾਦ ਦੇ ਦਿਮਾਗ ਵਿਚ 6-7 ਹੋਰ ਅਜਿਹੇ ਮਾਡਲ ਹਨ, ਜਿਨ੍ਹਾਂ ਤੇ ਉਹ ਕੰਮ ਕਰਨਾ ਚਾਹੁੰਦਾ ਹੈ। ਮਲੇਰਕੋਟਲਾ ਵਿੱਚ ਸਥਿਤ ਸਕਿੱਲ ਬੂਸਟਰ ਨਾਮ ਦੀ ਕੰਪਨੀ ਦੇ ਪ੍ਰਬੰਧਕਾਂ ਨੇ ਨੌਸ਼ਾਦ ਨੂੰ ਉਸ ਦੀ ਇਸ ਕਲਾ ਲਈ ਸਨਮਾਨਤ ਕੀਤਾ ਹੈ। ਨੌਸ਼ਾਦ ਨੇ ਇੰਟਰਨੈੱਟ ਤੋਂ ਸਰਚ ਕਰ ਕੇ ਇਹੀ ਆਈਟਮ ਤਿਆਰ ਕੀਤੀ ਹੈ। ਹਰ ਕੋਈ ਉਸ ਦੀ ਕਲਾ ਦੀ ਪ੍ਰਸ਼ੰਸਾ ਕਰ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *