ਨਿੱਕੇ ਨਿੱਕੇ ਬੱਚਿਆਂ ਦੀਆਂ ਅੱਖਾਂ ਸਾਹਮਣੇ ਮਾਂ ਨੂੰ ਮਿਲੀ ਦਿਲ ਦਹਲਾਉ ਮੋਤ

ਲੋਕ ਇੰਨੇ ਸਵਾਰਥੀ ਹੋ ਗਏ ਹਨ ਕਿ ਸੜਕ ਤੇ ਹਾਦਸਾ ਵਾਪਰਨ ਤੋਂ ਬਾਅਦ ਰੁਕਦੇ ਵੀ ਨਹੀਂ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਮਦਦ ਨਹੀਂ ਕਰਦੇ। ਆਪਣੀ ਗਲਤੀ ਮੰਨਣ ਦੀ ਬਜਾਏ ਉਥੋਂ ਖਿਸਕਣ ਦੀ ਕੋਸ਼ਿਸ਼ ਕਰਦੇ ਹਨ। ਗੁਰਦਾਸਪੁਰ ਦੇ ਬੇਅੰਤ ਕਾਲਜ ਨੇਡ਼ੇ ਨੈਸ਼ਨਲ ਹਾਈਵੇ ਉੱਤੇ ਕਿਸੇ ਨਾ ਮਾਲੂਮ ਵਾਹਨ ਨੇ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੋਟਰਸਾਈਕਲ ਉੱਤੇ ਇੱਕੋ ਹੀ ਪਰਿਵਾਰ ਦੇ 4 ਜੀਅ ਸਵਾਰ ਸਨ।

ਜਿਨ੍ਹਾਂ ਵਿਚ ਪਤੀ ਪਤਨੀ ਅਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਸਨ। ਹਾਦਸੇ ਵਿੱਚ ਪਤਨੀ ਦਾ ਦੇਹਾਂਤ ਹੋ ਗਿਆ। ਬਾਕੀ 3 ਦੇ ਸੱਟਾਂ ਲੱਗਣ ਕਾਰਨ ਉਹ ਹਸਪਤਾਲ ਵਿਚ ਭਰਤੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਦੀਨਾਨਗਰ ਵੱਲੋਂ ਆ ਰਿਹਾ ਸੀ। ਹਾਦਸੇ ਦਾ ਸ਼ਿਕਾਰ ਹੋਏ ਹਸਪਤਾਲ ਵਿੱਚ ਭਰਤੀ ਵਿਅਕਤੀ ਨੇ ਦੱਸਿਆ ਹੈ ਕਿ ਉਸ ਦੇ ਬੱਚਿਆਂ ਦੇ ਸਰੀਰ ਤੇ ਕੋਈ ਦਾਣੇ ਜਿਹੇ ਹੋ ਗਏ ਸਨ। ਜਿਸ ਕਰਕੇ ਉਹ ਬੱਚਿਆਂ ਨੂੰ ਕਿਸੇ ਥਾਂ ਨੁਹਾ ਕੇ ਆ ਰਿਹਾ ਸੀ।

ਇਸ ਵਿਅਕਤੀ ਦੇ ਦੋਸਤ ਨੇ ਦੱਸਿਆ ਹੈ ਕਿ ਇਹ ਪਰਿਵਾਰ ਦੀਨਾ ਨਗਰ ਵੱਲੋਂ ਵੱਲੋਂ ਆ ਰਿਹਾ ਸੀ। ਬੇਅੰਤ ਕਾਲਜ ਨੇੜੇ ਹਾਦਸਾ ਵਾਪਰ ਗਿਆ। ਜਿਸ ਵਿੱਚ ਔਰਤ ਦੀ ਜਾਨ ਚਲੀ ਗਈ ਹੈ ਅਤੇ ਬਾਕੀ 3 ਜੀਆਂ ਦੇ ਸੱਟਾਂ ਲੱਗੀਆਂ ਹਨ। ਇਸ ਵਿਅਕਤੀ ਦੇ ਦੱਸਣ ਮੁਤਾਬਕ ਸੁਣਨ ਵਿੱਚ ਆਇਆ ਹੈ ਕਿ ਸਿਲਵਰ ਰੰਗ ਦੀ ਇਕ ਕਰੇਟਾ ਕਾਰ ਬਹੁਤ ਤੇਜ ਰਫ਼ਤਾਰ ਨਾਲ ਆ ਰਹੀ ਸੀ। ਜੋ ਪਿੱਛੋਂ ਮੋਟਰਸਾਈਕਲ ਵਿੱਚ ਆ ਵੱਜੀ।

ਹਸਪਤਾਲ ਦੀ ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਇਕ ਸੜਕ ਹਾਦਸੇ ਦੇ ਮਾਮਲੇ ਵਿੱਚ 3 ਜੀਅ ਲਿਆਂਦੇ ਗਏ ਹਨ। ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਕ ਮ੍ਰਿਤਕ ਦੇਹ ਵੀ ਲਿਆਂਦੀ ਗਈ ਹੈ। ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੀ ਵੀ ਇਸੇ ਹਾਦਸੇ ਵਿੱਚ ਜਾਨ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *