2 ਔਰਤਾਂ ਦੀਆਂ ਕਰਤੂਤਾਂ ਨੇ ਚੱਕਰਾਂ ਚ ਪਾਏ ਲੋਕ, ਪੁਲਿਸ ਵੀ ਹੋਈ ਹੈਰਾਨ

ਇਨਸਾਨ ਹਰ ਸਮੇਂ ਕੁਝ ਨਾ ਕੁਝ ਹਾਸਲ ਕਰਨ ਦੇ ਚੱਕਰ ਵਿੱਚ ਹੀ ਰਹਿੰਦਾ ਹੈ। ਇਸ ਲਾਲਚ ਵਿੱਚ ਕਈ ਵਾਰ ਉਹ ਧੋਖਾ ਵੀ ਖਾ ਬਹਿੰਦਾ ਹੈ ਅਤੇ ਕੁਝ ਹਾਸਲ ਕਰਨ ਦੀ ਬਜਾਏ ਆਪਣੀ ਜਮ੍ਹਾਂ ਪੂੰਜੀ ਵੀ ਗੁਆ ਬੈਠਦਾ ਹੈ। ਦੀਨਾਨਗਰ ਨੇੜਲੇ ਪਿੰਡ ਸ਼ਾਹਕੋਟ ਦੀ ਸਰਿਤਾ ਪਤਨੀ ਰਘਬੀਰ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਹੈ। ਉਹ ਲਾਲਚ ਵਿਚ ਲਗਭਗ 65 ਲੱਖ ਰੁਪਏ ਬਰਬਾਦ ਕਰ ਚੁੱਕੀ ਹੈ।

ਪੁਲੀਸ ਨੇ 2 ਭੈਣਾਂ ਸਰੋਜ ਬਾਲਾ ਪਤਨੀ ਖੇਮਰਾਜ ਅਤੇ ਪੂਜਾ ਪਤਨੀ ਅਸ਼ਵਨੀ ਕੁਮਾਰ ਤੇ 420 ਅਤੇ 120 ਬੀ ਅਧੀਨ ਮਾਮਲਾ ਦਰਜ ਕਰ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਅਦਾਲਤ ਨੇ ਇਨ੍ਹਾਂ ਨੂੰ ਇਕ ਦਿਨ ਦੇ ਰਿਮਾਂਡ ਤੇ ਭੇਜਿਆ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਿਤਾ ਨੇ 3 ਮੈਂਬਰਾਂ ਤੇ ਪੈਸੇ ਹੜੱਪਣ ਦੇ ਦੋਸ਼ ਲਗਾ ਕੇ ਦਰਖਾਸਤ ਦਿੱਤੀ ਸੀ। ਜਾਂਚ ਦੌਰਾਨ ਇਕ ਮੈਂਬਰ ਤੇ ਦੋਸ਼ ਸਾਬਤ ਨਹੀਂ ਹੋਏ ਅਤੇ 2 ਭੈਣਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ 10 ਜੂਨ 2021 ਨੂੰ ਸਰੋਜ ਬਾਲਾ ਅਤੇ ਪੂਜਾ ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਨੇ ਸਰਿਤਾ ਨਾਮ ਦੀ ਔਰਤ ਨੂੰ ਵੱਧ ਰਕਮ ਦੇਣ ਦੇ ਲਾਲਚ ਵਿੱਚ ਫਸਾ ਲਿਆ। ਇਨ੍ਹਾਂ ਨੇ ਸਰਿਤਾ ਨੂੰ 10 ਲੱਖ ਰੁਪਏ ਦੇ ਬਦਲੇ 10 ਦਿਨਾਂ ਬਾਅਦ 11 ਲੱਖ ਰੁਪਏ ਦੇ ਦਿੱਤੇ। ਇਸ ਕਰਕੇ ਸਰਿਤਾ ਲਾਲਚ ਵਿੱਚ ਆ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸਰਿਤਾ ਦੇ ਦੱਸਣ ਮੁਤਾਬਕ ਉਸ ਨੇ ਆਪਣੇ ਰਿਸ਼ਤੇਦਾਰਾਂ ਤੋਂ ਵੀ ਪੈਸੇ ਇਕੱਠੇ ਕਰਕੇ ਇਨ੍ਹਾਂ ਦੋਵੇਂ ਭੈਣਾਂ ਨੂੰ ਦੇ ਦਿੱਤੇ।

ਇਸ ਤਰ੍ਹਾਂ ਸਰੋਜ ਬਾਲਾ ਅਤੇ ਪੂਜਾ ਉਸ ਤੋਂ ਲਗਭਗ 65 ਲੱਖ ਰੁਪਏ ਹੜੱਪ ਗਈਆਂ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਤੇ 420 ਅਤੇ 120 ਬੀ ਅਧੀਨ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਅਦਾਲਤ ਨੇ ਇਨ੍ਹਾਂ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਇਨ੍ਹਾਂ ਤੇ ਪਹਿਲਾਂ ਵੀ 5 ਮਾਮਲੇ ਦਰਜ ਹਨ। ਜਿਨ੍ਹਾਂ ਵਿੱਚੋਂ ਕੁਝ ਅਦਾਲਤ ਵਿਚ ਹਨ ਅਤੇ ਕੁਝ ਜਾਂਚ ਅਧੀਨ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *